ਅਕਸ਼ਰਾ ਸਿੰਘ ਨੇ ਨੀਲੇ ਲਹਿੰਗੇ 'ਚ ਸ਼ੇਅਕ ਕੀਤੀਆਂ ਤਸਵੀਰਾਂ, ਬੇਹੱਦ ਖੂਬਸੂਰਤ ਨਜ਼ਰ ਆਈ ਅਦਾਕਾਰਾ

Reported by: PTC Punjabi Desk | Edited by: Pushp Raj  |  February 21st 2022 03:46 PM |  Updated: February 21st 2022 03:46 PM

ਅਕਸ਼ਰਾ ਸਿੰਘ ਨੇ ਨੀਲੇ ਲਹਿੰਗੇ 'ਚ ਸ਼ੇਅਕ ਕੀਤੀਆਂ ਤਸਵੀਰਾਂ, ਬੇਹੱਦ ਖੂਬਸੂਰਤ ਨਜ਼ਰ ਆਈ ਅਦਾਕਾਰਾ

ਭੋਜਪੁਰੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਕਸ਼ਰਾ ਸਿੰਘ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਅਕਸ਼ਰਾ ਨੇ ਆਪਣੀ ਸ਼ਾਨਦਾਰ ਅਦਾਕਾਰੀ ਦੇ ਦਮ 'ਤੇ ਫਿਲਮੀ ਦੁਨੀਆ 'ਚ ਇੱਕ ਵੱਖਰੀ ਪਛਾਣ ਬਣਾਈ ਹੈ। ਇਹੀ ਕਾਰਨ ਹੈ ਕਿ ਅਕਸ਼ਰਾ ਇਸ ਸਮੇਂ ਭੋਜਪੁਰੀ ਇੰਡਸਟਰੀ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਅਦਾਕਾਰਾ ਦੀ ਸੂਚੀ ਵਿੱਚ ਸ਼ਾਮਲ ਹੈ। ਅਕਸ਼ਰਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Image Source: Instagram

ਅਕਸ਼ਰਾ ਸਿੰਘ ਭੋਜਪੁਰੀ ਸਿਨੇਮਾ ਦੀ ਸਭ ਤੋਂ ਵਧੀਆ ਅਭਿਨੇਤਰੀਆਂ ਵਿੱਚੋਂ ਇੱਕ ਹੈ, ਯੂਪੀ ਅਤੇ ਬਿਹਾਰ ਵਿੱਚ ਉਸ ਦੇ ਫੈਨਜ਼ ਦੀ ਲੰਮੀ ਸੂਚੀ ਹੈ। ਫਿਲਮਾਂ ਦੇ ਨਾਲ-ਨਾਲ ਅਕਸ਼ਰਾ ਸਿੰਘ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਅਕਸ਼ਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਅਕਸ਼ਰਾ ਟ੍ਰੈਡੀਸ਼ਨਲ ਲੁੱਕ ਦੇ ਵਿੱਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਅਕਸ਼ਰਾ ਨੇ ਕੈਪਸ਼ਨ ਦਿੱਤਾ ਹੈ 'ਮਾਯ ਐਥੀਨਸਿੱਟੀ ?"

Image Source: Instagram

ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਕਸ਼ਰਾ ਨੇ ਨੀਲੇ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ। ਇਸ ਦੇ ਨਾਲ ਉਸ ਨੇ ਡੀਪ ਨੈਕ ਬਲਾਊਜ਼ ਪਾਇਆ ਹੈ। ਅਕਸ਼ਰਾ ਸਿੰਘ ਨੇ ਇਸ ਰਵਾਇਤੀ ਪਹਿਰਾਵੇ ਦੇ ਨਾਲ ਹਲਕਾ ਮੇਕਅੱਪ ਅਤੇ ਟਿੱਕਾ, ਰਿੰਗ ਅਤੇ ਨੈਕਲੇਸ ਪਾਇਆ ਹੈ। ਇਸ ਤੋਂ ਇਲਾਵਾ ਵਾਲਾਂ 'ਤੇ ਲਗਾਇਆ ਗਿਆ ਗਜਰਾ ਉਸ ਦੀ ਲੁੱਕ 'ਚ ਨਿਖਾਰ ਲਿਆ ਰਿਹਾ ਹੈ। ਅਦਾਕਾਰਾ ਦਾ ਇਹ ਅੰਦਾਜ਼ ਉਸ ਦੇ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ। ਅਦਾਕਾਰਾ ਦੀ ਇਸ ਤਸਵੀਰ 'ਤੇ ਸੋਸ਼ਲ ਮੀਡੀਆ ਯੂਜ਼ਰਜ਼ ਲਗਾਤਾਰ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਹੋਰ ਪੜ੍ਹੋ : ਕਰੀਨਾ ਕਪੂਰ ਨੇ ਆਪਣੇ ਛੋਟੇ ਬੇਟੇ ਜੇਹ ਦੇ ਜਨਮਦਿਨ 'ਤੇ ਸ਼ੇਅਰ ਕੀਤੀ ਪਿਆਰੀ ਜਿਹੀ ਪੋਸਟ

ਦੱਸ ਦਈਏ ਕਿ ਅਕਸ਼ਰਾ ਦੀ ਇਹ ਤਸਵੀਰਾਂ ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਵਿਆਹ ਸਮਾਗਮ ਦੀਆਂ ਹਨ। ਅਕਸ਼ਰਾ, ਰਾਖੀ ਸਾਵੰਤ, ਹਿਮਾਂਸ਼ੀ ਖੁਰਾਨਾ ਤੇ ਹੋਰਨਾਂ ਕਈ ਸੈਲੇਬਸ ਨੇ ਗਾਇਕਾ ਅਫਸਾਨਾ ਖਾਨ ਦੇ ਵਿਆਹ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ।

Image Source: Instagram

ਕਰੀਅਰ ਦੀ ਗੱਲ ਕਰੀਏ ਤਾਂ ਅਕਸ਼ਰਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2010 'ਚ ਭੋਜਪੁਰੀ ਫ਼ਿਲਮ 'ਸੱਤਿਆਮੇਵ ਜਯਤੇ' ਨਾਲ ਕੀਤੀ ਸੀ। ਇਸ ਫ਼ਿਲਮ 'ਚ ਉਨ੍ਹਾਂ ਨਾਲ ਸੁਪਰਸਟਾਰ ਰਵੀ ਕਿਸ਼ਨ ਵੀ ਨਜ਼ਰ ਆਏ ਸਨ। ਭੋਜਪੁਰੀ ਸਿਨੇਮਾ ਦੇ ਨਾਲ-ਨਾਲ ਅਦਾਕਾਰਾ ਨੇ ਟੀਵੀ ਇੰਡਸਟਰੀ ਵਿੱਚ ਵੀ ਕੰਮ ਕੀਤਾ ਹੈ। ਉਸ ਨੇ ਟ੍ਰਾਂਸਫਰ, ਧੜਕਨ, ਸੱਤਿਆ, ਮਾਂ ਤੁਝੇ ਸਲਾਮ, ਸੌਗੰਧ ਗੰਗਾ ਮਇਆ ਕੇ ਵਰਗੀਆਂ ਕਈ ਸੁਪਰਹਿੱਟ ਭੋਜਪੁਰੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ।

 

View this post on Instagram

 

A post shared by Akshara Singh (@singhakshara)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network