ਹਰਨੂਰ ਤੇ ਅਖਿਲ ਨਜ਼ਰ ਆਏ ਇਕੱਠੇ, ਖ਼ਾਬ ਤੇ ਵਾਲੀਆਂ ਗੀਤ ਗਾ ਕੇ ਬੰਨਿਆ ਰੰਗ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਸਿੰਗਰਾਂ ਦਾ ਇਹ ਅੰਦਾਜ਼, ਦੇਖੋ ਵੀਡੀਓ
ਪੰਜਾਬੀ ਗਾਇਕ ਅਖਿਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਪੋਸਟ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਇੱਕ ਖ਼ਾਸ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਵਾਲੀਆਂ ਸੌਂਗ ਫੇਮ ਸਿੰਗਰ ਹਰਨੂਰ ਦੇ ਨਾਲ ਨਜ਼ਰ ਆ ਰਹੇ ਨੇ।
image credit: facebook
image credit: instagram
ਉਨ੍ਹਾਂ ਨੇ ਇਸ ਵੀਡੀਓ ਨੂੰ ਆਪਣੇ ਫੇਸਬੁੱਕ ਪੇਜ਼ ਉੱਤੇ ਪੋਸਟ ਕੀਤਾ ਹੈ। ਵੀਡੀਓ ਚ ਅਖਿਲ ਤੇ ਹਰਨੂਰ ਦੀ ਜੁਗਲਬੰਦੀ ਦੇਖਣ ਨੂੰ ਮਿਲ ਰਹੀ ਹੈ। ਅਖਿਲ ਆਪਣਾ ਸੁਪਰ ਹਿੱਟ ਗੀਤ ਖ਼ਾਬ ਤੇ ਹਰਨੂਰ ਆਪਣਾ ਮਸ਼ਹੂਰ ਗੀਤ ਵਾਲੀਆਂ ਗਾ ਰਹੇ ਨੇ। ਦੋਵਾਂ ਗਾਇਕਾਂ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਤੇ ਕਮੈਂਟ ਆ ਚੁੱਕੇ ਨੇ।
image credit: facebook
ਜੇ ਗੱਲ ਕਰੀਏ ਅਖਿਲ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕਾਂ ਚੋਂ ਇੱਕ ਨੇ । ਉਹ ਉਨ੍ਹਾਂ ਗਿਣੇ-ਚੁਣੇ ਪੰਜਾਬੀ ਸਿੰਗਰਾਂ ‘ਚੋਂ ਨੇ ਜੋ ਕਿ ਬਾਲੀਵੁੱਡ ਦੇ ਲਈ ਵੀ ਗੀਤ ਗਾ ਚੁੱਕੇ ਨੇ। ਉਧਰ ਜੇ ਗੱਲ ਕਰੀਏ ਹਰਨੂਰ ਵੀ ਆਪਣੇ ਗੀਤਾਂ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ਚ ਖ਼ਾਸ ਥਾਂ ਬਣਾ ਰਹੇ ਨੇ। ਉਨ੍ਹਾਂ ਦੇ ਵੀ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਖ਼ੂਬ ਪਿਆਰ ਮਿਲ ਰਿਹਾ ਹੈ।