ਪੇਟ ਦੀਆਂ ਸਮੱਸਿਆਵਾਂ ਦੇ ਲਈ ਲਾਹੇਵੰਦ ਹੁੰਦੀ ਹੈ ਅਜਵਾਇਣ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
ਅਜਵਾਇਣ (Ajwain) ਨੂੰ ਸਿਹਤ ਦੇ ਲਈ ਵਧੀਆ ਮੰਨਿਆ ਜਾਂਦਾ ਹੈ ।ਜਿੱਥੇ ਇਹ ਪਾਚਣ ਸ਼ਕਤੀ ਲਈ ਵਧੀਆ ਮੰਨੀ ਜਾਂਦੀ ਹੈ । ਇਸ ਦੇ ਨਾਲ ਹੀ ਇਸ ਦਾ ਅਜਵਾਇਣ ‘ਚ ਮੌਜੂਦ ਤੇਲ ਹੋਰ ਵੀ ਜ਼ਿਆਦਾ ਲਾਹੇਵੰਦ ਹੁੰਦਾ ਹੈ । ਸਿਹਤ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਅਜਵਾਇਣ ਦੀ ਵਰਤੋਂ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ । ਪੇਟ (Stomach) ਸਬੰਧੀ ਸਮੱਸਿਆਵਾਂ ਦੇ ਲਈ ਅਜਵਾਇਣ ਕਿਸੇ ਰਾਮ ਬਾਣ ਤੋਂ ਘੱਟ ਨਹੀਂ ਹੁੰਦੀ । ਪੇਟ ਦਰਦ ਦੀ ਸ਼ਿਕਾਇਤ ਹੋਈ ਜਾਂ ਫਿਰ ਵਾਈ ਦੀ ਸਮੱਸਿਆ ਹੋਵੇ ਤਾਂ ਗਰਮ ਪਾਣੀ ਦੇ ਨਾਲ ਅਜਵਾਇਣ ਲੈਣ ‘ਤੇ ਫਾਇਦਾ ਮਿਲਦਾ ਹੈ । ਇਸ ਦੇ ਨਾਲ ਹੀ ਗੈਸ ਦੀ ਸਮੱਸਿਆ ਤੋਂ ਵੀ ਨਿਜ਼ਾਤ ਦਿਵਾਉਂਦੀ ਹੈ ।
image from google
ਹੋਰ ਪੜ੍ਹੋ : ਸਮੀਰਾ ਰੈੱਡੀ ਨੇ ਕਿਵੇਂ ਘਟਾਇਆ 11 ਕਿੱਲੋ ਭਾਰ, ਸ਼ੇਅਰ ਕੀਤੀ ਸਟੋਰੀ
ਇਹੀ ਨਹੀਂ ਅਜਵਾਇਣ ਦਾ ਇਸਤੇਮਾਲ ਭਾਰਤ ਵਿੱਚ ਅਜਵਾਈਨ ਦੀ ਵਰਤੋਂ ਸਦੀਆਂ ਤੋਂ ਚਰਬੀ ਨੂੰ ਘੱਟ ਕਰਨ ਲਈ ਕੀਤੀ ਜਾਂਦੀ ਰਹੀ ਹੈ। ਅਜਵਾਇਨ ਵਿੱਚ ਪਾਚਨ ਤੰਤਰ ਨੂੰ ਮਜ਼ਬੂਤ ਕਰਨ ਦੀ ਅਥਾਹ ਸਮਰੱਥਾ ਹੁੰਦੀ ਹੈ। ਅਜਵਾਇਨ ਦੇ ਬੀਜਾਂ ਨੂੰ ਕੱਢ ਕੇ ਜੋ ਤੇਲ ਕੱਢਿਆ ਜਾਂਦਾ ਹੈ, ਉਹ ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ।
image From google
ਅਜਵਾਇਨ ਸਰੀਰ ਦੀ ਚਰਬੀ ਨੂੰ ਬਰਨ ਕਰਦੀ ਹੈ, ਜੋ ਭਾਰ ਘਟਾਉਣ ਵਿੱਚ ਬਹੁਤ ਮਦਦਗਾਰ ਹੈ। ਅਜਵਾਇਣ ਵਾਲੇ ਪਾਣੀ ਦਾ ਇਸਤੇਮਾਲ ਕਰਕੇ ਵੀ ਲੋਕ ਵੱਧਦੇ ਹੋਏ ਭਾਰ ਨੂੰ ਘਟਾ ਰਹੇ ਹਨ । ਸਵੇਰੇ ਖਾਲੀ ਪੇਟ ਅਜਵਾਇਣ ਦਾ ਪਾਣੀ ਪੀਣ ਦੇ ਨਾਲ ਹੋਰ ਵੀ ਕਈ ਫਾਇਦੇ ਹੁੰਦੇ ਹਨ । ਇਸ ਤੋਂ ਇਲਾਵਾ ਸਰਦੀ ਤੋਂ ਬਚਾਅ ਦੇ ਲਈ ਵੀ ਇਸ ਦਾ ਵੱਡੇ ਪੱਧਰ ‘ਤੇ ਇਸਤੇਮਾਲ ਕੀਤਾ ਜਾਂਦਾ ਹੈ । ਗੁੜ ‘ਚ ਬਣਾ ਕੇ ਅਜਵਾਇਣ ਖਾਧੀ ਜਾਂਦੀ ਹੈ । ਇਸਦੇ ਸੇਵਨ ਨਾਲ ਕਈ ਤਰ੍ਹਾਂ ਦੇ ਦਰਦਾਂ ਤੋਂ ਵੀ ਛੁਟਕਾਰਾ ਮਿਲਦਾ ਹੈ । ਤੁਸੀਂ ਵੀ ਪੇਟ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਅਜਵਾਇਣ ਦੀ ਫੱਕੀ ਦਾ ਜ਼ਰੂਰ ਇਸਤੇਮਾਲ ਕਰੋ ।