ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰ ਰਿਹਾ ਹੈ ਅਜੀਤ ਸਿੰਘ, ਦੇਖੋ ਵੀਡੀਓ
ਗਾਇਕ ਅਜੀਤ ਸਿੰਘ ਜਿਸ ਦਾ ਉਮਰ ਤਾਂ ਘੱਟ ਹੈ ਪਰ ਗਾਇਕੀ ਦੇ ਮਾਮਲੇ 'ਚ ਵੱਡੇ ਵੱਡੇ ਉਸ ਦੇ ਬਰਾਬਰ ਖੜ੍ਹਨ ਤੋਂ ਕਤਰਾਉਂਦੇ ਹਨ। ਉਸ ਦੇ ਗੀਤ ਵੀ ਹਰ ਪੰਜਾਬੀ ਲਈ ਕੋਈ ਨਾ ਕੋਈ ਸੰਦੇਸ਼ ਦੇ ਕੇ ਜਾਂਦੇ ਹਨ। ਅਜਿਹਾ ਗੀਤ ਅਜੀਤ ਸਿੰਘ ਇੱਕ ਵਾਰ ਫਿਰ ਲੈ ਕੇ ਆ ਗਿਆ ਹੈ ਜਿਸ 'ਚ ਉਹ ਪੰਜਾਬ, ਪੰਜਾਬੀ, ਤੇ ਪੰਜਾਬੀਅਤ ਦਾ ਝੰਡਾ ਚੁੱਕ ਪੰਜਾਬੀ ਭਾਸ਼ਾ ਪੰਜਾਬ ਦੇ ਇਤਿਹਾਸ ਤੇ ਮਹੱਤਤਾ ਦੇ ਗੁਣ ਗਾਉਂਦਾ ਹੋਇਆ ਸੁਣਾਈ ਦੇ ਰਿਹਾ ਹੈ। ਅਜੀਤ ਸਿੰਘ ਇਸ ਗੀਤ 'ਚ ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਦੀ ਅਮੀਰੀ ਬਾਰੇ ਵੀ ਹਰ ਕਿਸੇ ਦੀਆਂ ਅੱਖਾਂ ਖੋਲ ਰਿਹਾ ਹੈ।
ਪੰਜਾਬ, ਪੰਜਾਬੀ, ਪੰਜਾਬੀਅਤ ਨਾਮ ਦੇ ਇਸ ਗੀਤ ਦੇ ਅੱਖਰ ਗੀਤਕਾਰ ਪਰਗਟ ਸਿੰਘ ਨੇ ਆਪਣੀ ਕਲਮ ਰਾਹੀਂ ਗਾਣੇ 'ਚ ਪਰੋਏ ਹਨ। ਗਾਣੇ ਦਾ ਸੰਗੀਤ ਮਿਊਜ਼ਿਕ ਨਸ਼ਾ ਨੇ ਤਿਆਰ ਕੀਤਾ ਹੈ। ਟੀਮ ਐੱਮ.ਪੀ.4 ਮਿਊਜ਼ਿਕ ਨੇ ਵੀਡੀਓ ਬਣਾਇਆ ਹੈ।
ਅਜੀਤ ਸਿੰਘ ਪੰਜਾਬੀ ਗਾਇਕੀ ਦਾ ਬਹੁਤ ਵੱਡਾ ਨਾਮ ਹੈ ਪਰ ਉਮਰ ਹਾਲੇ ਇਸ ਗਾਇਕ ਦੀ ਮਹਿਜ਼ 14 ਕੁ ਸਾਲ ਦੀ ਹੀ ਹੈ। ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਮੰਚ ਤੋਂ ਪਹਿਚਾਣ ਬਨਾਉਣ ਵਾਲੇ ਅਜੀਤ ਸਿੰਘ ਨੇ ਇਸ ਪਹਿਚਾਣ ਨੂੰ ਬਰਕਰਾਰ ਰੱਖਣ ਲਈ ਗੀਤ ‘ਦਿਨ ਚੰਗੇ’ ਗਾਇਆ ਸੀ। ਇਸ ਗੀਤ ਤੋਂ ਬਾਅਦ ਤੋਂ ਹੀ ਅਜੀਤ ਸਿੰਘ ਲਈ ਚੰਗੇ ਦਿਨਾਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ।ਅਜੀਤ ਸਿੰਘ ਹੁਣ ਤੱਕ ਕਈ ਹਿੱਟ ਗੀਤ ਦੇ ਚੁੱਕਿਆ ਹੈ।