ਅਜੀਤ ਮਹਿੰਦੀ ਤੇ ਮਾਨਸੀ ਸ਼ਰਮਾ ਨੇ ‘ਪੱਥਰ’ ਗੀਤ ਉੱਤੇ ਕੀਤਾ ਸ਼ਾਨਦਾਰ ਡਾਂਸ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ‘ਦਰਾਣੀ-ਜਠਾਣੀ’ ਦਾ ਇਹ ਵੀਡੀਓ
ਪੰਜਾਬੀ ਗਾਇਕ ਤੇ ਬਾਲੀਵੁੱਡ ਸਿੰਗਰ ਨਵਰਾਜ ਹੰਸ ਆਪਣੇ ਨਵੇਂ ਗੀਤ ‘ਪੱਥਰ’ ਦੇ ਨਾਲ ਵਾਹ ਵਾਹੀ ਖੱਟ ਰਹੇ ਨੇ। ਦਰਸ਼ਕਾਂ ਨੂੰ ਇਹ ਗੀਤ ਖੂਬ ਪਸੰਦ ਆ ਰਿਹਾ ਹੈ ।
ਅਜਿਹੇ ‘ਚ ਅਜੀਤ ਮਹਿੰਦੀ ਤੇ ਮਾਨਸੀ ਸ਼ਰਮਾ ਨੇ ਇਸ ਗੀਤ ਉੱਤੇ ਕਮਾਲ ਦਾ ਡਾਂਸ ਵੀਡੀਓ ਬਣਾਇਆ ਹੈ । ਦਰਾਣੀ ਜਠਾਣੀ ‘ਪੱਥਰ’ ਗੀਤ ਉੱਤੇ ਕਮਾਲ ਦਾ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ।
ਇਸ ਵੀਡੀਓ ਨੂੰ ਨਵਰਾਜ ਹੰਸ ਦੀ ਪਤਨੀ ਅਜੀਤ ਮਹਿੰਦੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ । ਦਰਸ਼ਕਾਂ ਨੂੰ ਦਰਾਣੀ-ਜਠਾਣੀ ਦਾ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ ।
ਅਜੀਤ ਮਹਿੰਦੀ ਨੇ ਆਪਣੇ ਕਿਊਟ ਭਤੀਜੇ ਰੇਦਾਨ ਹੰਸ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਸੀ । ਉਹ ਅਕਸਰ ਹੀ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਕਿਊਟ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ।