ਅਜਿੰਕਿਆ ਰਹਾਣੇ ਦੂਸਰੀ ਵਾਰ ਬਣੇ ਪਿਤਾ, ਪੋਸਟ ਪਾ ਕੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਖੁਸ਼ੀ

Reported by: PTC Punjabi Desk | Edited by: Lajwinder kaur  |  October 06th 2022 09:05 AM |  Updated: October 06th 2022 06:45 AM

ਅਜਿੰਕਿਆ ਰਹਾਣੇ ਦੂਸਰੀ ਵਾਰ ਬਣੇ ਪਿਤਾ, ਪੋਸਟ ਪਾ ਕੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਖੁਸ਼ੀ

Ajinkya Rahane News: ਵਿਜੇਦਸ਼ਮੀ ਦੇ ਸ਼ੁਭ ਮੌਕੇ 'ਤੇ ਕ੍ਰਿਕੇਟਰ ਅਜਿੰਕਿਆ ਰਹਾਣੇ ਦਾ ਘਰ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ। ਮਹਾਨ ਭਾਰਤੀ ਕ੍ਰਿਕੇਟਰ ਦੂਜੀ ਵਾਰ ਪਿਤਾ ਬਣੇ ਹਨ। ਇਹ ਖੁਸ਼ਖਬਰੀ ਬੱਲੇਬਾਜ਼ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਰਹਾਣੇ ਨੇ ਦੱਸਿਆ ਕਿ ਪਤਨੀ ਰਾਧਿਕਾ ਨੇ ਸਿਹਤਮੰਦ ਬੇਟੇ ਨੂੰ ਜਨਮ ਦਿੱਤਾ ਹੈ। ਮਾਂ ਅਤੇ ਬੱਚਾ ਦੋਵੇਂ ਪੂਰੀ ਤਰ੍ਹਾਂ ਤੰਦਰੁਸਤ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।

ਹੋਰ ਪੜ੍ਹੋ : ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਨੇ ਖਰੀਦੀ ਨਵੀਂ 'Mercedes' ਕਾਰ, ਨੰਨ੍ਹਾ ਜੇਹ ਨਵੀਂ ਗੱਡੀ ‘ਤੇ ਘੁੰਮਦਾ ਆਇਆ ਨਜ਼ਰ, ਦੇਖੋ ਵੀਡੀਓ

ajinkey image image source instagram

ਰਹਾਣੇ ਨੇ ਆਪਣੇ ਬੇਟੇ ਦੇ ਜਨਮਦਿਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਲਈ ਇਕ ਖ਼ਾਸ ਪੋਸਟ ਸ਼ੇਅਰ ਕੀਤੀ ਹੈ। ਆਈਪੀਐਲ ਟੀਮ ਕੇਕੇਆਰ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਨਵਜੰਮੇ ਬੱਚੇ ਲਈ ਇੱਕ ਛੋਟੀ ਜਿਹੀ ਜਰਸੀ ਤਿਆਰ ਕੀਤੀ ਜਾ ਰਹੀ ਹੈ, ਜਿਸ ਉੱਤੇ ਰਹਾਣੇ ਲਿਖਿਆ ਹੋਵੇਗਾ।

ajinkey family image source instagram

ਸੰਯੋਗ ਦੇਖੋ ਰਹਾਣੇ ਤੇ ਰਾਧਿਕਾ ਜੋ ਕਿ 8 ਅਕਤੂਬਰ 2019 ਵਿੱਚ ਪਹਿਲੀ ਵਾਰ ਪਿਤਾ ਬਣੇ, ਜਦੋਂ ਉਨ੍ਹਾਂ ਦੀ ਪਤਨੀ ਰਾਧਿਕਾ ਨੇ ਬੇਟੀ ਆਰੀਆ ਨੂੰ ਜਨਮ ਦਿੱਤਾ। ਹੁਣ ਅਕਤੂਬਰ ਮਹੀਨੇ ‘ਚ ਹੀ ਦੋਵਾਂ ਦੇ ਦੂਜੇ ਬੱਚੇ ਨੇ ਜਨਮ ਲਿਆ ਹੈ।

Ajinkya Rahane Shares His Wife Radhika Dhopavkar with New Born Baby image source instagram

ਵੈਸੇ ਵੀ ਇਹ ਜੋੜਾ ਸੋਸ਼ਲ ਮੀਡੀਆ ਦੀ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦਾ ਹੈ। ਦੋਵਾਂ ਦੀ ਲਵ ਸਟੋਰੀ ਕਾਫੀ ਫਿਲਮੀ ਹੈ। ਇਹ ਪ੍ਰੇਮ ਕਹਾਣੀ ਸਕੂਲ ਦੇ ਦਿਨਾਂ ਵਿੱਚ ਹੀ ਸ਼ੁਰੂ ਹੋਈ ਸੀ। ਅਜਿੰਕਿਆ ਅਤੇ ਰਾਧਿਕਾ ਇੱਕੋ ਸਕੂਲ ਵਿੱਚ ਪੜ੍ਹਦੇ ਸਨ। ਦੋਵਾਂ ਦਾ ਘਰ ਵੀ ਨੇੜੇ ਹੀ ਸੀ। ਇਸੇ ਕਰਕੇ ਦੋਸਤੀ ਹੋਈ। ਦੋਵੇਂ ਅਕਸਰ ਮਿਲਦੇ ਰਹਿੰਦੇ ਸਨ ਅਤੇ ਬਾਅਦ ਵਿੱਚ ਇਹ ਮੁਲਾਕਾਤ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ, ਜਿਸ ਤੋਂ ਬਾਅਦ ਦੋਵੇਂ ਹਮੇਸ਼ਾ ਲਈ ਇੱਕ ਦੂਜੇ ਦੇ ਬਣ ਗਏ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network