ਨਾਨਕਰਾਮ ਨੂੰ ਅਜੈ ਦੇਵਗਨ ਦਾ ਪ੍ਰਸ਼ੰਸਕ ਬਣਨਾ ਪਿਆ ਮਹਿੰਗਾ, ਪੂਰੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ !
ਜੈਪੁਰ ਦੇ ਰਹਿਣ ਵਾਲੇ ਕੈਂਸਰ ਦੇ ਮਰੀਜ਼ ਨੇ ਅਜੈ ਦੇਵਗਨ ਨੂੰ ਅਪੀਲ ਕੀਤੀ ਹੈ ਕਿ ਉਹ ਤੰਬਾਕੂ ਉਤਪਾਦਾਂ ਦੇ ਵਿਗਿਆਪਨ ਕਰਨਾ ਬੰਦ ਕਰ ਦੇਵੇ । ੪੦ ਸਾਲਾਂ ਨਾਨਕਰਾਮ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਤੰਬਾਕੂ ਚਬਾਉਂਦੇ ਸਨ ਤੇ ਉਹ ਅਜੈ ਦੇਵਗਨ ਦੇ ਬਹੁਤ ਵੱਡੇ ਪ੍ਰਸ਼ਸਕ ਹਨ । ਪਰ ਇਸ ਸਭ ਦੇ ਚਲਦੇ ਹੁਣ ਨਾਨਕ ਰਾਮ ਨੂੰ ਅਹਿਸਾਸ ਹੋਇਆ ਕਿ ਤੰਬਾਕੂ ਨੇ ਉਸ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ ।
ajay_devgn
ਨਾਨਕਰਾਮ ਨੇ ਇੱਕ ਹਜ਼ਾਰ ਤੋਂ ਵੱਧ ਪੈਫਲੇਟ ਬਣਵਾ ਕੇ ਵੰਡੇ ਹਨ । ਇਹਨਾਂ ਤੇ ਅਜੈ ਦੇਵਗਨ ਨੂੰ ਸਵਾਲ ਕੀਤਾ ਗਿਆ ਹੈ ਕਿ ਉਹ ਤੇ ਉਹਨਾਂ ਦਾ ਪਰਿਵਾਰ ਕਿਨ੍ਹਾਂ ਪਾਨ ਮਸਾਲਾ ਖਾਂਦਾ ਹੈ । ਨਾਨਕ ਰਾਮ ਦੇ ਬੇਟੇ ਮੁਤਾਬਿਕ ਉਸ ਦੇ ਪਿਤਾ ਨੇ ਕੁਝ ਸਾਲ ਪਹਿਲਾਂ ਉਸੇ ਬਰਾਂਡ ਦਾ ਤੰਬਾਕੂ ਖਾਣਾ ਸ਼ੁਰੂ ਕੀਤਾ ਸੀ ਜਿਸ ਬਰਾਂਡ ਦਾ ਅਜੈ ਦੇਵਗਨ ਵਿਗਿਆਪਨ ਕਰਦੇ ਹਨ।
ajay_devgn
ਨਾਨਕਰਾਮ ਅਜੈ ਤੋਂ ਕਾਫੀ ਪ੍ਰਭਾਵਿਤ ਹੈ । ਪਰ ਹੁਣ ਉਸ ਨੂੰ ਕੈਂਸਰ ਵਰਗੀ ਬਿਮਾਰੀ ਨੇ ਘੇਰ ਲਿਆ ਹੈ ਤੇ ਹੁਣ ਨਾਨਕਰਾਮ ਨੂੰ ਅਹਿਸਾਸ ਹੋਇਆ ਹੈ ਕਿ ਅਜੈ ਨੂੰ ਇਸ ਤਰ੍ਹਾਂ ਦੇ ਉਤਪਾਦਾਂ ਦੇ ਵਿਗਿਆਪਨ ਨਹੀਂ ਕਰਨੇ ਚਾਹੀਦੇ ।