ਅਜੇ ਦੇਵਗਨ ਨੇ ਵੀਡੀਓ ਸ਼ੇਅਰ ਕਰ ਖ਼ਾਸ ਅੰਦਾਜ਼ 'ਚ ਦਿੱਤੀ ਪਤਨੀ ਕਾਜੋਲ ਨੂੰ ਜਨਮਦਿਨ ਦੀ ਵਧਾਈ
Ajay Devgn give birthday wish wife kajol: ਬਾਲੀਵੁੱਡ ਅਦਾਕਾਰਾ ਕਾਜੋਲ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਖ਼ਾਸ ਅੰਦਾਜ਼ ਵਿੱਚ ਪਤਨੀ ਕਾਜੋਲ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
image From instagram
ਸਾਲ 1974 ਵਿੱਚ ਜਨਮੀ ਕਾਜੋਲ ਬਾਲੀਵੁੱਡ ਦੀ ਇੱਕ ਖੂਬਸੂਰਤ ਅਦਾਕਾਰਾ ਹੈ ਜਿਸ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਉਹ ਇੱਕ ਪਤਨੀ ਅਤੇ ਮਾਂ ਵੀ ਹੈ। ਕਾਜੋਲ ਅਤੇ ਅਜੇ ਦੇਵਗਨ ਦੀ ਜੋੜੀ ਬਾਲੀਵੁੱਡ 'ਚ ਕਾਫੀ ਮਸ਼ਹੂਰ ਹੈ ਅਤੇ ਅੱਜ ਅਜੇ ਦੇਵਗਨ ਨੇ ਆਪਣੀ ਖੂਬਸੂਰਤ ਪਤਨੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਖ਼ਾਸ ਤਰੀਕੇ ਨਾਲ ਜਨਮਦਿਨ ਦੀ ਵਧਾਈ ਦਿੱਤੀ ਹੈ।
ਅਜੇ ਦੇਵਗਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ 'ਤੇ ਠੀਕ ਰਾਤ 12 ਵਜੇ ਇੱਕ ਖੂਬਸੂਰਤ ਵੀਡੀਓ ਸ਼ੇਅਰ ਕੀਤੀ ਹੈ, ਜੋ ਕਾਜੋਲ ਦੀਆਂ ਤਸਵੀਰਾਂ ਤੋਂ ਤਿਆਰ ਕੀਤੀ ਗਈ ਹੈ।
ਵੀਡੀਓ ਦੀ ਸ਼ੁਰੂਆਤ ਇੱਕ ਫ਼ੋਨ ਕਾਲ ਨਾਲ ਹੁੰਦੀ ਹੈ। ਦੇਖਿਆ ਜਾ ਸਕਦਾ ਹੈ ਕਿ ਕਾਜੋਲ ਦੇ ਮੋਬਾਇਲ ਤੋਂ ਫੋਨ ਆ ਰਿਹਾ ਹੈ ਅਤੇ ਫਿਰ ਅਚਾਨਕ ਕਾਜੋਲ ਦੀਆਂ ਕਈ ਤਸਵੀਰਾਂ ਸਾਹਮਣੇ ਆਉਣ ਲੱਗਦੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਲਾਲ ਰੰਗ ਦੀ ਥਾਈ ਹਾਈ ਸਲਿਟ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
image From instagram
ਅਜੇ ਦੇਵਗਨ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਪਤਨੀ ਲਈ ਇੱਕ ਖੂਬਸੂਰਤ ਕੈਪਸ਼ਨ ਵੀ ਲਿਖਿਆ ਹੈ। ਅਜੇ ਨੇ ਲਿਖਿਆ, 'When she calls, I never fail to pick up ? Happy birthday dearest @kajol'
ਅਜੇ ਦੇਵਗਨ ਦੀ ਇਸ ਪੋਸਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਕਈ ਲੋਕਾਂ ਨੇ ਕਾਜੋਲ ਦੀ ਤਾਰੀਫ ਕੀਤੀ ਹੈ, ਉਥੇ ਹੀ ਕੁਝ ਲੋਕ ਕਾਜੋਲ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਹੈਪੀ ਬਰਥਡੇ ਗੋਰਜਿਅਸ।' ਇੱਕ ਹੋਰ ਨੇ ਲਿਖਿਆ, 'ਜਨਮਦਿਨ ਮੁਬਾਰਕ ਮੈਡਮ।'
image From instagram
ਹੋਰ ਪੜ੍ਹੋ: ਸੁਹਾਨਾ ਖਾਨ ਨੇ ਸ਼ੇਅਰ ਕੀਤੀ ਸੈਲਫੀ, ਬੇਹੱਦ ਖੂਬਸੂਰਤ ਨਜ਼ਰ ਆਈ ਸ਼ਾਹਰੁਖ ਖ਼ਾਨ ਦੀ ਲਾਡਲੀ
ਜੇਕਰ ਕਾਜੋਲ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ ਮਹਿਜ਼ ਸਿਰਫ 16 ਸਾਲ ਦੀ ਸੀ ਜਦੋਂ ਉਸ ਨੇ ਫਿਲਮੀ ਦੁਨੀਆ ਵਿੱਚ ਕਦਮ ਰੱਖਿਆ ਸੀ। ਕਾਜੋਲ ਦੀ ਪਹਿਲੀ ਫਿਲਮ 'ਬੇਖੁਦੀ' ਸੀ, ਜੋ ਬਾਕਸ ਆਫਿਸ 'ਤੇ ਖਾਸ ਕਮਾਲ ਨਹੀਂ ਕਰ ਸਕੀ ਸੀ। ਹਾਲਾਂਕਿ ਕਾਜੋਲ ਦੀ ਐਕਟਿੰਗ ਨੂੰ ਸਾਰਿਆਂ ਨੇ ਪਸੰਦ ਕੀਤਾ ਸੀ, ਜਿਸ ਤੋਂ ਬਾਅਦ ਉਸ ਕੋਲ ਫਿਲਮਾਂ ਦੀ ਲਾਈਨ ਲੱਗ ਗਈ ਸੀ। ਕਾਜੋਲ ਨੇ 'ਬਾਜ਼ੀਗਰ', 'ਕਭੀ ਖੁਸ਼ੀ ਕਭੀ ਗਮ', 'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ', 'ਫਨਾ', 'ਪਿਆਰ ਕਿਆ ਤੋ ਡਰਨਾ ਕਯਾ' ਸਮੇਤ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ।
View this post on Instagram