'ਤਾਨਾਜੀ' ਨਾਲ ਫ਼ਿਲਮਾਂ ਦਾ ਸੈਂਕੜਾ ਲਗਾਉਣ ਜਾ ਰਹੇ ਅਜੇ ਦੇਵਗਨ ਨਹੀਂ ਬਣਨਾ ਚਾਹੁੰਦੇ ਸਨ ਐਕਟਰ, ਫਿਰ ਪਹਿਲੀ ਹੀ ਫ਼ਿਲਮ 'ਚ ਅਕਸ਼ੇ ਨੂੰ ਕੀਤਾ ਰਿਪਲੇਸ
ਅਜੇ ਦੇਵਗਨ ਜਿੰਨ੍ਹਾਂ ਨੂੰ ਫ਼ਿਲਮੀ ਦੁਨੀਆਂ 'ਚ ਪੂਰੇ 30 ਸਾਲ ਹੋ ਚੁੱਕੇ ਹਨ। ਆਉਣ ਵਾਲੀ ਫ਼ਿਲਮ 'ਤਾਨਾਜੀ - ਦਾ ਅਨਸੰਗ ਵਾਰੀਅਰ' ਅਜੇ ਦੇਵਗਨ ਦੀ 100 ਵੀਂ ਫ਼ਿਲਮ ਹੋਣ ਵਾਲੀ ਹੈ। ਉਹਨਾਂ ਦਾ ਫ਼ਿਲਮਾਂ 'ਚ ਇਹ ਸੈਂਕੜਾ ਹਰ ਕਿਸੇ ਲਈ ਬਾਲੀਵੁੱਡ 'ਚ ਮਾਣ ਵਾਲੀ ਗੱਲ ਹੈ। ਅਜੇ ਦੇਵਗਨ ਦੀ ਇਸ ਸ਼ਾਨਦਾਰ ਉਪਲਬਧੀ 'ਤੇ ਅੱਜ ਤੁਹਨੂੰ ਦੱਸ ਦਾ ਹਾਂ ਉਹਨਾਂ ਦੇ ਇਸ 30 ਸਾਲ ਦੇ ਸ਼ਾਨਦਾਰ ਸਫ਼ਰ ਦੀਆਂ ਕੁਝ ਰੋਚਕ ਗੱਲਾਂ।
ਅਜੇ ਦੇਵਗਨ ਨੇ ਫ਼ਿਲਮ 'ਫੂਲ ਔਰ ਕਾਂਟੇ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਪਹਿਲਾਂ ਇਸ ਫ਼ਿਲਮ ਲਈ ਅਕਸ਼ੇ ਕੁਮਾਰ ਨੂੰ ਸਾਈਨ ਕੀਤਾ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਅਕਸ਼ੇ ਨੇ ਇਹ ਫ਼ਿਲਮ ਛੱਡ ਦਿੱਤੀ। ਅਜੇ ਦੇ ਪਿਤਾ ਵੀਰੂ ਦੇਵਗਨ ਬਾਲੀਵੁੱਡ ਦੇ ਨਾਮੀ ਐਕਸ਼ਨ ਡਾਇਰੈਕਟਰ ਸਨ। ਉਹਨਾਂ ਅਜੇ ਨੂੰ ਪੁੱਛਿਆ ਕਿ ਉਹ ਇਹ ਫ਼ਿਲਮ ਕਰਨਾ ਚਾਹੁੰਦੇ ਹਨ ਜਾਂ ਨਹੀਂ ਤਾਂ ਅਜੇ ਨੇ ਹਾਂ ਕਹਿ ਦਿੱਤਾ।
ਫ਼ਿਲਮ 'ਚ ਅਜੇ ਦਾ ਪਹਿਲਾ ਹੀ ਸੀਨ 2 ਮੋਟਰਸਾਈਕਲਾਂ ਦੇ ਵਿਚਕਾਰ ਪੈਰ ਰੱਖ ਕੇ ਐਂਟਰੀ ਕਰਨ ਦਾ ਸੀ ਜਿਸ ਨੇ ਬਹੁਤ ਸੁਰਖ਼ੀਆਂ ਬਟੋਰੀਆਂ ਅਤੇ ਕਾਫੀ ਚਰਚਿਤ ਹੋਇਆ। ਫ਼ਿਲਮ ਦੇ ਐਕਸ਼ਨ ਡਾਇਰੈਕਟਰ ਅਜੇ ਦੇ ਪਿਤਾ ਹੀ ਸਨ। ਅਦਾਕਾਰੀ ਦੇ ਗੁਰ ਉਹਨਾਂ ਪਿਤਾ ਵੀਰੂ ਦੇਵਗਨ ਤੋਂ ਹੀ ਸਿੱਖੇ।
ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਜੇ ਦੇਵਗਨ ਐਕਟਰ ਨਹੀਂ ਬਣਨਾ ਚਾਹੁੰਦੇ ਸਨ। ਉਹ ਨਿਰਦੇਸ਼ਕ ਦੇ ਤੌਰ 'ਤੇ ਆਪਣੇ ਆਪ ਨੂੰ ਦੇਖਦੇ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਅਜੇ ਨਿਰਦੇਸ਼ਕ ਸ਼ੇਖਰ ਕਪੂਰ ਦੇ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਵੀ ਕੰਮ ਕਰਦੇ ਰਹੇ। ਸਾਲ 2002 'ਚ ਅਜੇ ਦੇਵਗਨ ਦੀ ਫ਼ਿਲਮ 'ਦ ਲੇਜੈਂਡ ਆਫ਼ ਭਗਤ ਸਿੰਘ' ਲਈ ਉਹਨਾਂ ਨੂੰ ਫ਼ਿਲਮ ਫੇਅਰ ਦੇ ਸਮੀਕਸ਼ਕ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਉਹ ਆਪਣੇ ਕਰੀਅਰ 'ਚ ਦੂਜੀ ਵਾਰ ਸਭ ਤੋਂ ਬਿਹਤਰੀਨ ਅਦਾਕਾਰ ਦੇ ਨੈਸ਼ਨਲ ਅਵਾਰਡ ਨਾਲ ਵੀ ਸਨਮਾਨਿਤ ਕੀਤੇ ਗਏ।
View this post on Instagram
My Father, My Guru. He gave me invaluable life lessons ? #HappyTeachersDay
ਇਸ ਤੋਂ ਬਾਅਦ ਅਜੇ ਦੇਵਗਨ ਨੇ ਕਾਮੇਡੀ ਦੇ ਨਾਲ ਨਾਲ ਸੰਜੀਦਾ ਭੂਮਿਕਾਵਾਂ ਵੀ ਫ਼ਿਲਮਾਂ 'ਚ ਨਿਭਾਈਆਂ ਅਤੇ ਸਫ਼ਲਤਾ ਹੀ ਹੱਥ ਲੱਗੀ। ਅਜੇ ਅਤੇ ਕਾਜੋਲ ਦੀ ਜੋੜੀ ਦੀਆਂ ਵੀ ਬਾਲੀਵੁੱਡ 'ਚ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਦੋਨਾਂ ਦੀਆਂ ਕਈ ਫ਼ਿਲਮਾਂ ਇਕੱਠਿਆਂ ਦੀਆਂ ਆਈਆਂ ਇਸ ਸਮੇਂ ਦੌਰਾਨ ਦੋਨੋਂ ਇੱਕ ਦੂਜੇ ਦੇ ਕਰੀਬ ਆਏ ਤੇ 1999 'ਚ ਦੋਨਾਂ ਨੇ ਵਿਆਹ ਕਰਵਾ ਲਿਆ।