ਅਜੇ ਦੇਵਗਨ ਅਤੇ ਤੱਬੂ ਸਟਾਰਰ ਫ਼ਿਲਮ ‘ਦ੍ਰਿਸ਼ਯਮ-2’ ਫ਼ਿਲਮ ਦੀ ਸ਼ੂਟਿੰਗ ਹੋਈ ਪੂਰੀ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

Reported by: PTC Punjabi Desk | Edited by: Shaminder  |  June 21st 2022 01:04 PM |  Updated: June 21st 2022 01:04 PM

ਅਜੇ ਦੇਵਗਨ ਅਤੇ ਤੱਬੂ ਸਟਾਰਰ ਫ਼ਿਲਮ ‘ਦ੍ਰਿਸ਼ਯਮ-2’ ਫ਼ਿਲਮ ਦੀ ਸ਼ੂਟਿੰਗ ਹੋਈ ਪੂਰੀ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

ਅਜੇ ਦੇਵਗਨ, (Ajay Devgn) ਅਕਸ਼ੇ ਖੰਨਾ ਅਤੇ ਤੱਬੂ ਸਟਾਰਰ ਫ਼ਿਲਮ ‘ਦ੍ਰਿਸ਼ਯਮ-2’ ( Drishyam-2) ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ । ਜਿਸ ਤੋਂ ਬਾਅਦ ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਵੀ ਹੋ ਚੁੱਕਿਆ ਹੈ । ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਬਹੁਤ ਉਤਸ਼ਾਹਿਤ ਹਨ । ਕਿਉਂਕਿ ਇਸ ਫ਼ਿਲਮ ਦਾ ਪਹਿਲਾ ਭਾਗ ਵੀ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ ਸੀ ਅਤੇ ਹੁਣ ਇਸ ਦਾ ਦੂਜਾ ਭਾਗ ਰਿਲੀਜ਼ ਹੋਵੇਗਾ । ਦ੍ਰਿਸ਼ਯਮ-2 ਇਸੇ ਸਾਲ 18  ਨਵੰਬਰ ਨੂੰ ਰਿਲੀਜ਼ ਹੋਵੇਗੀ ।

Drishyam2 image From instagram

ਹੋਰ ਪੜ੍ਹੋ : ਅਜੇ ਦੇਵਗਨ ਜਲਦ ਲੈ ਕੇ ਆ ਰਹੇ ਨੇ ਦੇ ਦੇ ਪਿਆਰ ਦੇ ਦਾ ਸੀਕਵਲ,ਰਕੁਲਪ੍ਰੀਤ ਤੇ ਤੱਬੂ ਨਾਲ ਆਉਣਗੇ ਨਜ਼ਰ

ਫ਼ਿਲਮ ‘ਚ ਸਸਪੈਂਸ, ਡਰਾਮਾ ਅਤੇ ਥ੍ਰਿਲਰ ਸਭ ਕੁਝ ਵੇਖਣ ਨੂੰ ਮਿਲੇਗਾ । ਫ਼ਿਲਮ ਦਾ ਸੀਕਵੇਲ ਵਿਜੇ ਅਤੇ ਉਸ ਦੇ ਪਰਿਵਾਰ ਦੇ ਅੱਗੇ ਦੇ ਸਫ਼ਰ ਨੂੰ ਫ਼ਿਲਮ ‘ਚ ਦਿਖਾਏਗਾ । ਅਭਿਸ਼ੇਕ ਪਾਠਕ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ‘ਚ ਅਜੇ ਦੇਵਗਨ, ਅਕਸ਼ੇ ਖੰਨਾ ਅਤੇ ਤੱਬੂ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ ।

Ajay Devgn's 'Drishyam 2' gets release date; get ready for 'another thrilling journey'

ਹੋਰ ਪੜ੍ਹੋ : ਜਾਣੋ ਕਿਉਂ ਇਹ ਸ਼ਖਸ ਅਜੇ ਦੇਵਗਨ ਦੀਆਂ ਅੱਖਾਂ ਨੂੰ ਕਰਵਾਉਣਾ ਚਾਹੁੰਦਾ ਹੈ ਪੇਟੈਂਟ

ਇਸ ਫ਼ਿਲਮ ਨੂੰ ਭਰਤ ਭੂਸ਼ਣ, ਅਭਿਸ਼ੇਕ ਪਾਠਕ ਅਤੇ ਕ੍ਰਿਸ਼ਨ ਕੁਮਾਰ ਡਾਇਰੈਕਟ ਕਰ ਰਹੇ ਹਨ। ਇਸ ਫ਼ਿਲਮ ਦੇ ਪਹਿਲੇ ਭਾਗ ਦੀ ਕਹਾਣੀ ਏਨੀਂ ਦਿਲਚਸਪ ਸੀ ਕਿ ਫ਼ਿਲਮ ਨੇ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਿਆ ਸੀ ਅਤੇ ਹੁਣ ਇਸ ਫ਼ਿਲਮ ਦੇ ਦੂਜੇ ਭਾਗ ਦਾ ਇੰਤਜ਼ਾਰ ਦਰਸ਼ਕ ਬੇਸਬਰੀ ਦੇ ਨਾਲ ਕਰ ਰਹੇ ਹਨ ।

ਅਜੇ ਦੇਵਗਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਹਨ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ । ਅਦਾਕਾਰਾ ਤੱਬੂ ਦੇ ਨਾਲ ਇਸ ਤੋਂ ਪਹਿਲਾਂ ਵੀ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।

 

View this post on Instagram

 

A post shared by Ajay Devgn (@ajaydevgn)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network