ਫ਼ਿਲਮ 'Thank God' ਤੋਂ ਅਜੇ ਦੇਵਗਨ ਤੇ ਸਿਧਾਰਥ ਮਲੋਹਤਰਾ ਦਾ ਫਰਸਟ ਲੁੱਕ ਆਇਆ ਸਾਹਮਣੇ, ਨਜ਼ਰ ਆਇਆ ਅਦਾਕਾਰ ਦਾ ਦਮਦਾਰ ਅੰਦਾਜ਼
Thank God Ajay Devgn and Sidharth First look : ਬਾਲੀਵੁੱਡ 'ਚ 'ਸਿੰਘਮ' ਵਜੋਂ ਮਸ਼ਹੂਰ ਅਦਾਕਾਰ ਅਜੇ ਦੇਵਗਨ ਜਲਦ ਹੀ ਆਪਣੀ ਫ਼ਿਲਮ 'Thank God' ਰਾਹੀਂ ਦਰਸ਼ਕਾਂ ਦੇ ਨਾਲ ਰੁਬਰੂ ਹੋਣ ਵਾਲੇ ਹਨ। ਇਸ ਫ਼ਿਲਮ ਦੇ ਵਿੱਚ ਅਜੇ ਦੇਵਗਨ ਦੇ ਨਾਲ-ਨਾਲ ਅਦਾਕਾਰ ਸਿਧਾਰਥ ਮਲੋਹਤਰਾ ਅਤੇ ਰਕੁਲ ਪ੍ਰੀਤ ਵੀ ਲੀਡ ਰੋਲ ਵਿੱਚ ਨਜ਼ਰ ਆਉਣਗੇ। ਹੁਣ ਇਸ ਫ਼ਿਲਮ ਤੋਂ ਅਜੇ ਦੇਵਗਨ ਅਤੇ ਸਿਧਾਰਥ ਮਲੋਹਤਰਾ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ, ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।
Image Source :Instagram
ਅਜੇ ਦੇਵਗਨ ਨੇ ਹਾਲ ਹੀ ਵਿੱਚ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਹੈ। ਇਸ ਪੋਸਟਰ ਦੇ ਵਿੱਚ ਅਜੇ ਦੇਵਗਨ ਦਾ ਫਰਸਟ ਲੁੱਕ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਫ਼ਿਲਮ ਦੇ ਟ੍ਰੇਲਰ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਹੋ ਗਿਆ ਹੈ। ਇਹ ਫ਼ਿਲਮ ਇਸ ਸਾਲ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।
ਫ਼ਿਲਮ 'ਚ ਅਜੇ ਦੇਵਗਨ ਤੋਂ ਇਲਾਵਾ ਸਿਧਾਰਥ ਮਲਹੋਤਰਾ ਅਤੇ ਰਕੁਲ ਪ੍ਰੀਤ ਸਿੰਘ ਵੀ ਅਹਿਮ ਭੂਮਿਕਾਵਾਂ 'ਚ ਹੋਣਗੇ। ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਅਜੇ ਨੇ ਲਿਖਿਆ, 'ਇਸ ਦੀਵਾਲੀ 'ਤੇ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਨਲਾ ਚਿਤਰਗੁਪਤ ਗੇਮ ਖੇਡਣ ਆ ਰਹੇ ਹਨ, ਟ੍ਰੇਲਰ ਕੱਲ੍ਹ ਆਵੇਗਾ, ਫਿਲਮ 25 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।'
Image Source :Instagram
ਅਜੇ ਦੇਵਗਨ ਵੱਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਦਰਸ਼ਕ ਬਹੁਤ ਉਤਸ਼ਾਹਿਤ ਹਨ। ਅਜੇ ਦੇ ਫੈਨਜ਼ ਉਨ੍ਹਾਂ ਦੀ ਇਸ ਫ਼ਿਲਮ ਨੂੰ ਵੇਖਣ ਲਈ ਇੰਤਜ਼ਾਰ ਕਰ ਰਹੇ ਹਨ।
ਫ਼ਿਲਮ ਬਾਰੇ ਗੱਲ ਕਰੀਏ ਤਾਂ ਇਹ ਫ਼ਿਲਮ ਥੈਂਕ ਗੌਡ ਇੱਕ ਰੋਮਾਂਟਿਕ-ਕਾਮੇਡੀ-ਡਰਾਮਾ 'ਤੇ ਅਧਾਰਿਤ ਫ਼ਿਲਮ ਹੈ। ਫ਼ਿਲਮ ਦਾ ਨਿਰਦੇਸ਼ਨ ਇੰਦਰ ਕੁਮਾਰ ਨੇ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਫ਼ਿਲਮ 'ਮਸਤੀ' ਅਤੇ 'ਟੋਟਲ ਧਮਾਲ' ਵਰਗੀ ਕਈ ਫ਼ਿਲਮਾਂ ਕੀਤੀਆਂ ਹਨ।
Image Source :Instagram
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਜੇ ਦੇਵਗਨ ਹੋਮ ਪ੍ਰੋਡਕਸ਼ਨ ਫਿਲਮ 'ਰਨਵੇ-34' 'ਚ ਨਜ਼ਰ ਆਏ ਸਨ। ਇਸ 'ਚ ਉਨ੍ਹਾਂ ਦੇ ਨਾਲ ਅਮਿਤਾਭ ਬੱਚਨ ਅਤੇ ਰਕੁਲ ਪ੍ਰੀਤ ਸਿੰਘ ਮੁੱਖ ਭੂਮਿਕਾ 'ਚ ਸਨ। ਇਹ ਫ਼ਿਲਮ 29 ਅਪ੍ਰੈਲ ਨੂੰ ਰਿਲੀਜ਼ ਹੋਈ ਸੀ। ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ।
View this post on Instagram