ਅਜੇ ਦੇਵਗਨ ਜਲਦ ਲੈ ਕੇ ਆ ਰਹੇ ਨੇ ਦੇ ਦੇ ਪਿਆਰ ਦੇ ਦਾ ਸੀਕਵਲ,ਰਕੁਲਪ੍ਰੀਤ ਤੇ ਤੱਬੂ ਨਾਲ ਆਉਣਗੇ ਨਜ਼ਰ

Reported by: PTC Punjabi Desk | Edited by: Pushp Raj  |  May 06th 2022 12:09 PM |  Updated: May 06th 2022 12:09 PM

ਅਜੇ ਦੇਵਗਨ ਜਲਦ ਲੈ ਕੇ ਆ ਰਹੇ ਨੇ ਦੇ ਦੇ ਪਿਆਰ ਦੇ ਦਾ ਸੀਕਵਲ,ਰਕੁਲਪ੍ਰੀਤ ਤੇ ਤੱਬੂ ਨਾਲ ਆਉਣਗੇ ਨਜ਼ਰ

ਬਾਲੀਵੁੱਡ ਅਦਾਕਾਰ ਅਜੇ ਦੇਵਗਨ ਆਪਰਣੀ ਆਗਮੀ ਫਿਲਮ ਰਨਵੇਅ-34 ਨੂੰ ਲੈ ਕੇ ਚਰਚਾ ਵਿੱਚ ਹਨ। ਫਿਲਮ ਰਨਵੇਅ ਦਾ ਨਿਰਦੇਸ਼ਨ ਖ਼ੁਦ ਅਜੇ ਦੇਵਗਨ ਨੇ ਕੀਤਾ ਹੈ। ਰਨਵੇਅ-34 ਦੇ ਪ੍ਰਮੋਸ਼ਨ ਦੇ ਦੌਰਾਨ ਅਜੇ ਦੇਵਗਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਜਲਦ ਹੀ 'ਦੇ ਦੇ ਪਿਆਰ ਦੇ' ਦਾ ਸੀਕੁਆਲ ਬਣਾਉਣ ਦੀ ਯੋਜਨਾ ਬਣਾ ਰਹੇ ਹਨ।

Image Source: Instagram

ਫਿਲਮ ਰਨਵੇਅ ਦੇ ਵਿੱਚ ਅਜੇ ਦੇਵਗਨ ਦੇ ਨਾਲ ਮੈਗਾ ਸਟਾਰ ਅਮਿਤਾਭ ਬੱਚਨ, ਰਕੁਲ ਪ੍ਰੀਤ ਸਿੰਘ ਨਜ਼ਰ ਆਉਣਗੇ। ਇਸ ਫਿਲਮ 'ਚ ਰਕੁਲ ਪ੍ਰੀਤ ,ਅਜੇ ਦੇਵਗਨ ਦੀ ਕੋ-ਪਾਇਲਟ ਦੀ ਭੂਮਿਕਾ ਨਿਭਾਅ ਰਹੀ ਹੈ।

ਦੱਸ ਦਈਏ ਕਿ 'ਰਨਵੇਅ 34' ਤੋਂ ਪਹਿਲਾਂ ਅਜੇ ਦੇਵਗਨ ਤੇ ਰਕੁਪ ਪ੍ਰੀਤ ਦੋਵੇਂ ਫਿਲਮ 'ਦੇ ਦੇ ਪਿਆਰ ਦੇ' 'ਚ ਇਕੱਠੇ ਨਜ਼ਰ ਆਏ ਸਨ। ਸਾਲ 2019 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਈ ਇਹ ਫਿਲਮ ਬਾਕਸ ਆਫਿਸ 'ਤੇ ਹਿੱਟ ਸਾਬਿਤ ਹੋਈ ਸੀ। ਹੁਣ ਖਬਰ ਆ ਰਹੀ ਹੈ ਕਿ ਅਜੇ ਜਲਦ ਹੀ ਇਸ ਫਿਲਮ ਦਾ ਸੀਕਵਲ ਲੈ ਕੇ ਆਉਣ ਵਾਲੇ ਹਨ।

Image Source: Instagram

ਦੇ ਦੇ ਪਿਆਰ ਦੇ ਵਿੱਚ, ਅਜੇ ਦੇਵਗਨ ਨੇ ਆਸ਼ੀਸ਼ ਮਹਿਰਾ ਦੀ ਭੂਮਿਕਾ ਨਿਭਾਈ ਹੈ, ਜੋ ਅੱਧੀ ਉਮਰ ਦੀ ਔਰਤ ਆਇਸ਼ਾ (ਰਕੁਲ ਪ੍ਰੀਤ ਸਿੰਘ) ਦੇ ਪਿਆਰ ਵਿੱਚ ਪੈ ਜਾਂਦਾ ਹੈ। ਉਹ ਉਸਨੂੰ ਆਪਣੇ ਪਹਿਲੇ ਵਿਆਹ ਬਾਰੇ ਦੱਸਦਾ ਹੈ ਅਤੇ ਉਸਨੂੰ ਤੱਬੂ ਅਤੇ ਉਸ ਦੇ ਬੱਚਿਆਂ ਨਾਲ ਮਿਲਵਾਉਂਦਾ ਹੈ।

ਹਾਲ ਹੀ ਵਿੱਚ, ਰਨਵੇਅ ਦੀ ਪ੍ਰਮੋਸ਼ਨ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਅਜੇ ਨੇ ਪੁਸ਼ਟੀ ਕੀਤੀ ਕਿ ਉਹ ਦੇ ਦੇ ਪਿਆਰ ਦੇ ਸੀਕਵਲ ਦੀ ਯੋਜਨਾ ਬਣਾ ਰਹੇ ਹਨ। ਉਹ ਜਲਦ ਹੀ ਇਸ ਉੱਤੇ ਕੰਮ ਸ਼ੁਰੂ ਕਰ ਦੇਣਗੇ।

ਦੇ ਦੇ ਪਿਆਰ ਦੇ ਦੇ ਸੀਕਵਲ ਬਾਰੇ ਗੱਲ ਕਰਦੇ ਹੋਏ ਅਜੇ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਨਿਰਮਾਤਾ ਇਸ ਸਮੇਂ ਸਕ੍ਰਿਪਟ 'ਤੇ ਕੰਮ ਕਰ ਰਹੇ ਹਨ। ਹੁਣ ਦੇਖਦੇ ਹਾਂ ਕਿ ਇਹ ਫਿਲਮ ਕਦੋਂ ਆਵੇਗੀ।"

Image Source: Instagram

ਦੱਸਣਯੋਗ ਹੈ ਕਿ 'ਦੇ ਦੇ ਪਿਆਰ ਦੇ' ਦੀ ਕਹਾਣੀ ਬਾਕੀ ਕਹਾਣੀਆਂ ਤੋਂ ਬਿਲਕੁਲ ਵੱਖਰੀ ਸੀ, ਸ਼ਾਇਦ ਇਸੇ ਲਈ ਲੋਕਾਂ ਨੇ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਸੀ। ਹਾਲਾਂਕਿ ਹੁਣ ਅਜੇ ਦੇਵਗਨ ਜਿਸ ਕਹਾਣੀ ਦੀ ਗੱਲ ਕਰ ਰਹੇ ਹਨ, ਉਹ ਬੇਸ਼ੱਕ ਵੱਖਰੀ ਕਹਾਣੀ ਹੈ, ਪਰ ਉਹ ਦਰਸ਼ਕਾਂ ਨੂੰ ਲੁਭਾਉਣ 'ਚ ਕਿੰਨਾ ਕੁ ਸਫਲ ਹੁੰਦਾ ਹੈ, ਇਹ ਤਾਂ ਫਿਲਮ ਦੀ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗੇਗਾ।

ਹੋਰ ਪੜ੍ਹੋ : ਏ ਆਰ ਰਹਿਮਾਨ ਦੀ ਧੀ ਖਤੀਜ਼ਾ ਨੇ ਰਿਆਸਦੀਨ ਸ਼ੇਖ ਮੁਹੰਮਦ ਨਾਲ ਕੀਤਾ ਵਿਆਹ, ਵੇਖੋ ਤਸਵੀਰਾਂ

ਅਜੇ ਦੇ ਸਾਫ਼ ਕਹਿਣ ਤੋਂ ਬਾਅਦ ਦਰਸ਼ਕਾਂ ਵਿੱਚ ਇਸ ਫ਼ਿਲਮ ਨੂੰ ਲੈ ਕੇ ਉਤਸ਼ਾਹ ਵਧ ਗਿਆ ਹੈ। ਹੁਣ ਇਸ ਫਿਲਮ ਦੀ ਸ਼ੁਰੂਆਤ ਯਾਨੀ ਫਿਲਮ ਦੀ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ, ਇਹ ਵੀ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network