ਐਸ਼ਵਰਿਆ ਰਾਏ ਦੀ ਭਾਬੀ ਨੇ ਪੰਜਾਬੀ ਗੀਤ ਉੱਤੇ ਬਣਾਇਆ ਮਜ਼ਾਕੀਆ ਵੀਡੀਓ, ਕਾਲੇ ਚਸ਼ਮੇ ਲਗਾ ਕੇ ਕੱਟੇ ਪਿਆਜ਼

Reported by: PTC Punjabi Desk | Edited by: Lajwinder kaur  |  April 28th 2022 03:35 PM |  Updated: April 28th 2022 03:35 PM

ਐਸ਼ਵਰਿਆ ਰਾਏ ਦੀ ਭਾਬੀ ਨੇ ਪੰਜਾਬੀ ਗੀਤ ਉੱਤੇ ਬਣਾਇਆ ਮਜ਼ਾਕੀਆ ਵੀਡੀਓ, ਕਾਲੇ ਚਸ਼ਮੇ ਲਗਾ ਕੇ ਕੱਟੇ ਪਿਆਜ਼

ਐਸ਼ਵਰਿਆ ਰਾਏ (Aishwarya Rai) ਬੱਚਨ ਇੱਕ ਅਜਿਹੀ ਬਾਲੀਵੁੱਡ ਅਦਾਕਾਰਾ ਹੈ ਜੋ ਆਪਣੀ ਖੂਬਸੂਰਤੀ ਦੇ ਨਾਲ-ਨਾਲ ਆਪਣੀ ਅਦਾਕਾਰੀ ਅਤੇ ਸ਼ਾਨਦਾਰ ਅੰਦਾਜ਼ ਲਈ ਜਾਣੀ ਜਾਂਦੀ ਹੈ। ਲੋਕ ਐਸ਼ ਨੂੰ ਸੋਸ਼ਲ ਮੀਡੀਆ 'ਤੇ ਫਾਲੋ ਕਰਨਾ ਪਸੰਦ ਕਰਦੇ ਹਨ।

ਹੋਰ ਵੇਖੋ:ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਗਿੱਲ ਤੇ ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਦਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

inside image of ashwariya rai image source Instagram

ਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਹੀ ਨਹੀਂ, ਉਨ੍ਹਾਂ ਦਾ ਪਰਿਵਾਰ ਵੀ ਇਸ ਖਾਸ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਐਸ਼ਵਰਿਆ ਰਾਏ ਦੀ ਭਾਬੀ ਦੀ। ਜੀ ਹਾਂ, ਹਾਲ ਹੀ 'ਚ ਐਸ਼ਵਰਿਆ ਰਾਏ ਬੱਚਨ ਦੀ ਭਾਬੀ shrima rai ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਿਹਾ ਹੈ। ਇਸ ਵੀਡੀਓ 'ਚ ਉਹ ਘਰ ਦੇ ਕੰਮ ਕਰਦੀ ਨਜ਼ਰ ਆ ਰਹੀ ਹੈ।

inside image of actress bhabi image source Instagram

ਵੀਡੀਓ ‘ਚ ਦੇਖ ਸਕਦੇ ਹੋ ਸ਼੍ਰੀਮਾ ਰਾਏ ਨੇ ਪੰਜਾਬੀ ਗੀਤ ਤੈਨੂੰ ਕਾਲਾ ਚਸ਼ਮਾ ਉੱਤੇ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਉਨ੍ਹਾਂ ਨੇ ਫੰਨ ਐਲੀਮੈਂਟ ਪਾਉਂਦੇ ਹੋਏ ਕਾਲੇ ਚਸ਼ਮੇ ਲਗਾ ਕੇ ਘਰ ਦੀ ਸਫਾਈ ਤੇ ਰਸੋਈ ‘ਚ ਪਿਆਜ਼ ਕੱਟਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਅਖੀਰ ‘ਚ ਉਨ੍ਹਾਂ ਦੇ ਨਾਲ ਪਤੀ ਤੇ ਬੱਚਿਆਂ ਵੀ ਨਜ਼ਰ ਆਉਂਦੇ ਨੇ। ਉਨ੍ਹਾਂ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ।

srima rai image image source Instagram

ਐਸ਼ਵਰਿਆ ਰਾਏ ਬੱਚਨ ਦੀ ਭਾਬੀ ਸ਼੍ਰੀਮਾ ਰਾਏ ਵੀ ਕਾਫੀ ਫਿੱਟ ਹੈ, ਲੋਕ ਉਸ ਦੀ ਖੂਬਸੂਰਤੀ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ। ਦੱਸ ਦੇਈਏ ਕਿ ਸ਼੍ਰੀਮਾ ਰਾਏ ਬਲਾਗਰ ਅਤੇ ਮਾਡਲ ਵੀ ਹੈ। ਸੋਸ਼ਲ ਮੀਡੀਆ 'ਤੇ ਉੱਤੇ ਸ਼੍ਰੀਮਾ ਰਾਏ ਦੀ ਚੰਗੀ ਫੈਨ ਫਾਲੋ ਵੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਮਜ਼ੇਦਾਰ ਤੇ ਸਟਾਈਲਿਸ਼ ਫੋਟੋਸ਼ੂਟ ਵਾਲੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਹੋਰ ਪੜ੍ਹੋ : ਤੇਜਸਵੀ ਪ੍ਰਕਾਸ਼ ਦਾ ਆਡੀਸ਼ਨ ਵੀਡੀਓ ਹੋਇਆ ਵਾਇਰਲ, ਪੰਜਾਬੀ ਲੁੱਕ ‘ਚ ਨਜ਼ਰ ਆਈ ਅਦਾਕਾਰਾ

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network