ਬਾਲੀਵੁੱਡ ਦੀ ਇਸ ਖੂਬਸੂਰਤ ਅਦਾਕਾਰਾ ਦਾ ਹੈ ਅੱਜ ਜਨਮ ਦਿਨ ,ਕਈ ਅਦਾਕਾਰਾਂ ਨਾਲ ਜੁੜਿਆ ਸੀ ਨਾਂਅ 

Reported by: PTC Punjabi Desk | Edited by: Shaminder  |  November 01st 2018 11:00 AM |  Updated: November 01st 2018 11:00 AM

ਬਾਲੀਵੁੱਡ ਦੀ ਇਸ ਖੂਬਸੂਰਤ ਅਦਾਕਾਰਾ ਦਾ ਹੈ ਅੱਜ ਜਨਮ ਦਿਨ ,ਕਈ ਅਦਾਕਾਰਾਂ ਨਾਲ ਜੁੜਿਆ ਸੀ ਨਾਂਅ 

ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਹਾੜੇ ਦੇ ਮੌਕੇ 'ਤੇ ਅਸੀਂ ਅੱਜ ਉਨ੍ਹਾਂ ਦੀ ਜ਼ਿੰਦਗੀ ਬਾਰੇ ਦੱਸਾਂਗੇ ।ਉਨ੍ਹਾਂ ਦਾ ਜਨਮ ਕਰਨਾਟਕ 'ਚ ੧੯੭੩ 'ਚ ਹੋਇਆ ਸੀ । ਆਪਣੀ ਬਿਹਤਰੀਨ ਅਦਾਕਾਰੀ ਦੀ ਬਦੌਲਤ ਉਨ੍ਹਾਂ ਨੇ ਬਾਲੀਵੁੱਡ 'ਚ ਹੀ ਨਹੀਂ ਦਰਸ਼ਕਾਂ ਦੇ ਦਿਲਾਂ 'ਚ ਵੀ ਖਾਸ ਥਾਂ ਬਣਾਈ । ਐਸ਼ਵਰਿਆ ਰਾਏ ਬੱਚਨ ਨੇ ੧੯੯੪ 'ਚ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ । ਇਸ ਤੋਂ ਬਾਅਦ ਹੀ ਉਨ੍ਹਾਂ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਹੋਈ ਸੀ ।ਉਨ੍ਹਾਂ ਨੂੰ ਪਹਿਲੀ ਫਿਲਮ 'ਚ ਕੰਮ ਕਰਨ ਦਾ ਮੌਕਾ ਉਦੋਂ ਮਿਲਿਆ ਜਦੋਂ ਇਹ ਅਦਾਕਾਰਾ ਨੌਵੀਂ ਜਮਾਤ 'ਚ ਪੜ੍ਹਦੀ ਸੀ ।

ਹੋਰ ਵੇਖੋ : ਨਰਾਤਿਆਂ ਦੇ ਆਖਰੀ ਦਿਨ ਮਾਂ ਦੀ ਸ਼ਰਨ ‘ਚ ਪਹੁੰਚੇ ਬਾਲੀਵੁੱਡ ਦੇ ਬਿੱਗ ਬੀ,ਵੇਖੋ ਤਸਵੀਰਾਂ

aishwarya birthday
aishwarya birthday

ਐਸ਼ ਨੇ ਸਿਲਵਰ ਸਕਰੀਨ 'ਤੇ ਜਿਸ ਫਿਲਮ 'ਚ ਕੰਮ ਕੀਤਾ ਉਹ ਮਨੀਰਤਨਮ ਦੀ ਫਿਲਮ 'ਇਰੂਵਰ' ਸੀ ।ਇਸ ਤੋਂ ਬਾਅਦ ਉਨ੍ਹਾਂ ਦੀ ਫਿਲਮ ਆਈ 'ਔਰ ਪਿਆਰ ਹੋ ਗਿਆ' ਪਰ ਉਨ੍ਹਾਂ ਨੂੰ ਕਾਮਯਾਬੀ ਮਿਲੀ ਸਲਮਾਨ ਖਾਨ ਅਤੇ ਅਜੇ ਦੇਵਗਨ ਨਾਲ ਕੀਤੀ ਫਿਲਮ 'ਹਮ ਦਿਲ ਦੇ ਚੁੱਕੇ ਸਨਮ' ਤੋਂ । ਇਸ ਫਿਲਮ ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ।ਐਸ਼ਵਰਿਆ ਰਾਏ ਬੱਚਨ ਨੂੰ ਫਿਲਮ ਇੰਡਸਟਰੀ 'ਚ ਕੰਮ ਕਰਦਿਆਂ ੨੪ ਸਾਲ ਹੋ ਚੁੱਕੇ ਨੇ ।

ਹੋਰ ਵੇਖੋ : ਬਲਰਾਜ ਕਰ ਰਹੇ ਨੇ ‘ਇਸ਼ਕਬਾਜ਼ੀਆਂ’ ,ਕਿਸ ਨਾਲ ਵੇਖੋ ਵੀਡਿਓ

ਹੁਣ ਤੱਕ ਉਨਾਂ ਨੇ ਬਾਲੀਵੁੱਡ ਦੇ ਕਈ ਦਿੱਗਜ਼ ਕਲਾਕਾਰਾਂ ਨਾਲ ਕੰਮ ਕੀਤਾ ਹੈ ।ਨਵੇਂ ਅਦਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਰਣਬੀਰ ਕਪੂਰ ਨੂੰ ਹੀ ਮਿਲਿਆ ਹੈ ।  'ਏ ਦਿਲ ਹੈ ਮੁਸ਼ਕਿਲ' 'ਚ ਰਣਬੀਰ ਕਪੂਰ ਨਾਲ ਉਨ੍ਹਾਂ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਆਪਣੇ ਫਿਲਮੀ ਕਰੀਅਰ 'ਚ ਕਈ ਅਦਾਕਾਰਾਂ ਨਾਲ ਉਨ੍ਹਾਂ ਦਾ ਨਾਂਅ ਜੁੜਿਆ ਜਿਸ 'ਚ ਸਲਮਾਨ ਖਾਨ ਦਾ ਨਾਂਅ ਸਭ ਤੋਂ aੁੱਪਰ ਆਉਂਦਾ ਹੈ ।

ਹੋਰ ਵੇਖੋ : ਤਬਾਹੀ ਦੇ ਮੰਜ਼ਰ ‘ਚ ਸਾਰਾ ਅਲੀ ਖਾਨ ਅਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਸੁੱਝ ਰਿਹਾ ਹੈ ਇਸ਼ਕ

aishwarya birthday aishwarya birthday

ਦੋਨਾਂ ਦੀ ਦੋਸਤੀ ਹਮ ਦਿਲ ਦੇ ਚੁਕੇ ਸਨਮ ਦੀ ਫਿਲਮ ਦੌਰਾਨ ਹੋਈ ਸੀ । ਪਰ ਦੋਨਾਂ ਦੀ ਪ੍ਰੇਮ ਕਹਾਣੀ ਸਿਰੇ ਨਹੀਂ ਚੜੀ ਅਤੇ ਫਿਰ ਉਨ੍ਹਾਂ ਦਾ ਨਾਂਅ ਵਿਵੇਕ ਓਬਰਾਏ ਨਾਲ ਜੁੜਿਆ । ਇਸ ਤੋਂ ਬਾਅਦ ਐਸ਼ਵਰਿਆ ਨੇ ੨੦੦੭ 'ਚ ਅਭਿਸ਼ੇਕ ਬੱਚਨ ਨਾਲ ਵਿਆਹ ਕਰਵਾ ਲਿਆ ।ਜਿਸ ਨੂੰ ਗਿਆਰਾਂ ਸਾਲ ਹੋ ਚੁੱਕੇ ਨੇ ਅਤੇ ਦੋਨਾਂ ਦੀ ਇੱਕ ਬੇਟੀ ਵੀ ਹੈ ਅਰਾਧਿਆ । ਪੀਟੀਸੀ ਪੰਜਾਬੀ ਵੀ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਾ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network