ਇਸ ਗਲਤੀ ਕਰਕੇ ਐਸ਼ਵਰਿਆ ਰਾਏ ਵਿਵੇਕ ਓਬਰਾਏ ਤੋਂ ਹੋਈ ਸੀ ਦੂਰ
ਵਿਵੇਕ ਓਬਰਾਏ ਏਨੀ ਦਿਨੀਂ ਪ੍ਰਧਾਨ ਮੰਤਰੀ ਮੋਦੀ ਦੀ ਬਾਏਓਪਿਕ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ । ਇਸ ਵਜ੍ਹਾ ਕਰਕੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਟਰੋਲ ਵੀ ਕੀਤਾ ਜਾ ਰਿਹਾ ਹੈ । ਵਿਵੇਕ ਇੱਕ ਚੰਗੇ ਅਦਾਕਾਰ ਹੋਣ ਕਰਕੇ ਵੀ ਫ਼ਿਲਮਾਂ ਵਿੱਚ ਚੰਗਾ ਨਾਂ ਨਹੀਂ ਬਣਾ ਸਕੇ ਇਸ ਦੀ ਵੱਡੀ ਵਜ੍ਹਾ ਸਲਮਾਨ ਖ਼ਾਨ ਨਾਲ ਉਹਨਾਂ ਦੀ ਦੁਸ਼ਮਣੀ ਤੇ ਐਸ਼ਵਰਿਆ ਰਾਏੇ ਨਾਲ ਉਹਨਾਂ ਦੇ ਅਫੇਅਰ ਨੂੰ ਮੰਨਿਆ ਜਾਂਦਾ ਹੈ ।
vivek-oberoi
ਐਸ਼ਵਰਿਆ ਰਾਏ ਦੇ ਸਲਮਾਨ ਨਾਲ ਅਫੇਅਰ ਦੇ ਚਰਚੇ ਸਨ ਇਹ ਸਭ ਜਾਣਦੇ ਹਨ ਪਰ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਆਇਆ ਸੀ ਜਦੋਂ ਐਸ਼ਵਰਿਆ ਰਾਏ ਸਲਮਾਨ ਤੋਂ ਤੰਗ ਆ ਗਈ ਸੀ ਤੇ ਉਸ ਨੇ ਵਿਵੇਕ ਦਾ ਹੱਥ ਫੜ੍ਹ ਲਿਆ ਸੀ । ਪਰ ਵਿਵੇਕ ਦੀ ਇੱਕ ਗਲਤੀ ਨੇ ਐਸ਼ਵਰਿਆ ਰਾਏ ਨੂੰ ਉਸ ਤੋਂ ਦੂਰ ਕਰ ਦਿੱਤਾ ।
Aishwarya Rai And Vivek Oberoi
ਵਿਵੇਕ ਨੇ ਇਕ ਹੋਟਲ ਦੇ ਕਮਰੇ ਵਿੱਚ ਪ੍ਰੈੱਸ ਵਾਰਤਾ ਕਰਕੇ ਕਿਹਾ ਸੀ ਕਿ ਸਲਮਾਨ ਖ਼ਾਨ ਵਲੋਂ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ । ਇਸ ਪੱ੍ਰੈਸ ਵਾਰਤਾ ਨੇ ਕਿਸੇ ਦਾ ਭਲਾ ਨਹੀਂ ਕੀਤਾ ਇਸ ਤੋਂ ਬਾਅਦ ਐਸ਼ਵਰਿਆ ਰਾਏ ਵਿਵੇਕ ਤੋਂ ਹਮੇਸ਼ਾ ਲਈ ਦੂਰ ਹੋ ਗਈ ।