ਐਸ਼ਵਰਿਆ ਰਾਏ ਬੱਚਨ ਨੇ ਕਿਉਂ ਕੀਤਾ ਮੀਡੀਆ ਦਾ ਸ਼ੁਕਰੀਆ ਅਦਾ ,ਵੇਖੋ ਵੀਡਿਓ 

Reported by: PTC Punjabi Desk | Edited by: Shaminder  |  November 19th 2018 08:48 AM |  Updated: November 19th 2018 08:48 AM

ਐਸ਼ਵਰਿਆ ਰਾਏ ਬੱਚਨ ਨੇ ਕਿਉਂ ਕੀਤਾ ਮੀਡੀਆ ਦਾ ਸ਼ੁਕਰੀਆ ਅਦਾ ,ਵੇਖੋ ਵੀਡਿਓ 

ਐਸ਼ਵਰਿਆ ਰਾਏ ਬੱਚਨ ਨੇ ਮੀਡੀਆ ਦਾ ਸ਼ੁਕਰੀਆ ਅਦਾ ਕੀਤਾ ਹੈ ।ਉਨ੍ਹਾਂ ਨੇ ਆਪਣੀ ਧੀ ਅਰਾਧਿਆ ਬੱਚਨ ਦੇ ਜਨਮ ਦਿਨ ਦੇ ਮੌਕੇ 'ਤੇ ਮੀਡੀਆ ਕਰਮੀਆਂ ਵੱਲੋਂ ਦਿੱਤੀਆਂ ਵਧਾਈਆਂ ਲਈ ਸ਼ੁਕਰੀਆ ਅਦਾ ਕੀਤਾ ਹੈ । ਉਨ੍ਹਾਂ ਦਾ ਇਹ ਵੀਡਿਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਐਸ਼ਵਰਿਆ ਰਾਏ ਬੱਚਨ ਮੀਡੀਆ ਦਾ ਸ਼ੁਕਰੀਆ ਅਦਾ ਕਰ ਰਹੀ ਹੈ ।

ਹੋਰ ਵੇਖੋ :  ਬੇਟੇ ਦੇ ਬਰਥਡੇ ‘ਤੇ ਸ਼ਿਲਪਾ ਨੇ ਰੱਖੀ ਸ਼ੂਗਰ ਫ੍ਰੀ ਪਾਰਟੀ, ਬੇਟੀ ਨਾਲ ਪਹੁੰਚੀ ਐਸ਼ਵਰਿਆ

https://www.instagram.com/p/BqWcUg4ji2Y/

ਰੈੱਡ ਕਲਰ ਦੇ ਗਾਊਨ 'ਚ ਐਸ਼ਵਰਿਆ ਰਾਏ ਬੱਚਨ ਬੇਹੱਦ ਖੂਬਸੂਰਤ ਲੱਗ ਰਹੀ ਹੈ ਅਤੇ ਇਸ ਗਾਊਨ ਦੇ ਨਾਲ ਮੈਚਿੰਗ ਕਰਦੀ ਹੋਈ ਰੈੱਡ ਲਿਪਸਿਟਕ 'ਚ ਉਹ ਬੇਹੱਦ ਖੁਬਸੂਰਤ ਦਿਖਾਈ ਦੇ ਰਹੀ ਹੈ । ਦੱਸ ਦਈਏ ਕਿ ਹਾਲ ਕਿ ਉਨ੍ਹਾਂ ਨੂੰ ਟਾਈਮਲੈੱਸ ਬਿਊਟੀ ਅਵਾਰਡ ਦੇ ਨਾਲ ਨਵਾਜ਼ਿਆ ਗਿਆ ਹੈ । ਵਾਕਏ ਹੀ ਉਨ੍ਹਾਂ ਦੀ ਖੁਬਸੂਰਤੀ ਅਤੇ ਫਿਟਨੈੱਸ ਨੁੰ ਵੇਖ ਕੇ ਤਾਂ ਇਹ ਅਵਾਰਡ ਦੇ ਉਹ ਪੂਰੇ ਹੱਕਦਾਰ ਵੀ ਹਨ ।

ਹੋਰ ਵੇਖੋ : ਬਾਲੀਵੁੱਡ ਦੀ ਇਸ ਖੂਬਸੂਰਤ ਅਦਾਕਾਰਾ ਦਾ ਹੈ ਅੱਜ ਜਨਮ ਦਿਨ ,ਕਈ ਅਦਾਕਾਰਾਂ ਨਾਲ ਜੁੜਿਆ ਸੀ ਨਾਂਅ

aishwarya rai aishwarya rai

ਟਰਾਫੀ ਲੈਂਦੇ ਹੋਏ ਉਨ੍ਹਾਂ ਨੇ ਮਾਧੁਰੀ ਦੀਕਸ਼ਿਤ ,ਕਾਜੋਲ ਵਰਗੀਆਂ ਹੀਰੋਇਨਾਂ ਦਾ ਸ਼ੁਕਰੀਆ ਅਦਾ ਵੀ ਕੀਤਾ । ਐਸ਼ਵਰਿਆ ਰਾਏ ਬੱਚਨ ਨੇ ਹਾਲ 'ਚ ਹੀ ਆਪਣਾ ਜਨਮ ਦਿਨ ਮਨਾਇਆ ਸੀ ।ਐਸ਼ਵਰਿਆ ਰਾਏ ਬੱਚਨ ਅਜਿਹੇ ਅਦਾਕਾਰਾ ਹਨ ।

Aishwarya Aishwarya

ਜਿਨ੍ਹਾਂ ਨੇ ਆਪਣੇ ਬਾਲੀਵੁੱਡ 'ਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾ ਕੇ ਕਾਫੀ ਨਾਂਅ ਕਮਾਇਆ ਹੈ ਅਤੇ ਹਰ ਤਰ੍ਹਾਂ ਦੇ ਕਿਰਦਾਰਾਂ 'ਚ ਖੁਦ ਨੂੰ ਫਿਟ ਕਰਨ ਲਈ ਉਨ੍ਹਾਂ ਨੇ ਕਾਫੀ ਮਿਹਨਤ ਹੀ ਨਹੀਂ ਕੀਤੀ ਬਲਕਿ ਖੁਦ ਉਸ ਕਿਰਦਾਰ ਨੂੰ ਜਿਉਂ ਕੇ ਪਰਦੇ 'ਤੇ ਸਾਕਾਰ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network