ਐਸ਼ਵਰਿਆ ਰਾਏ ਤੇ ਦੀਪਿਕਾ ਪਾਦੁਕੋਣ ਦਾ ਪੁਰਾਣਾ ਵੀਡੀਓ ਆਇਆ ਸਾਹਮਣੇ, ਪੰਜਾਬੀ ਗੀਤ ‘ਇਸ਼ਕ ਤੇਰਾ ਤੜਪਾਵੇ’ ‘ਤੇ ਜੰਮ ਕੇ ਡਾਂਸ ਕਰਦੀਆਂ ਆਈਆਂ ਨਜ਼ਰ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  November 18th 2021 10:38 AM |  Updated: November 18th 2021 10:38 AM

ਐਸ਼ਵਰਿਆ ਰਾਏ ਤੇ ਦੀਪਿਕਾ ਪਾਦੁਕੋਣ ਦਾ ਪੁਰਾਣਾ ਵੀਡੀਓ ਆਇਆ ਸਾਹਮਣੇ, ਪੰਜਾਬੀ ਗੀਤ ‘ਇਸ਼ਕ ਤੇਰਾ ਤੜਪਾਵੇ’ ‘ਤੇ ਜੰਮ ਕੇ ਡਾਂਸ ਕਰਦੀਆਂ ਆਈਆਂ ਨਜ਼ਰ, ਦੇਖੋ ਵੀਡੀਓ

ਸੋਸ਼ਲ ਮੀਡੀਆ ਉੱਤੇ ਕੁੱਝ ਨਾ ਕੁਝ ਟਰੈਂਡ ਕਰਦਾ ਰਹਿੰਦਾ ਹੈ। ਮਨੋਰੰਜਨ ਜਗਤ ਦੇ ਕਲਾਕਾਰਾਂ ਦੀਆਂ ਨਵੀਆਂ ਅਤੇ ਪੁਰਾਣੀਆਂ ਵੀਡੀਓਜ਼ ਅਕਸਰ ਹੀ ਸੁਰਖੀਆਂ ‘ਚ ਬਣੀਆਂ ਰਹਿੰਦੀਆਂ। ਅਜਿਹਾ ਇੱਕ ਪੁਰਾਣਾ ਵੀਡੀਓ ਹਰ ਇੱਕ ਦੇ ਖਿੱਚ ਦਾ ਕੇਂਦਰ ਬਣ ਰਿਹਾ ਹੈ। ਬਾਲੀਵੁੱਡ ਦੀਆਂ ਦੋ ਸਭ ਤੋਂ ਖੂਬਸੂਰਤ ਅਭਿਨੇਤਰੀਆਂ ਐਸ਼ਵਰਿਆ ਰਾਏ ਬੱਚਨ Aishwarya Rai Bachchan ਅਤੇ ਦੀਪਿਕਾ ਪਾਦੁਕੋਣ Deepika Padukone ਦਾ ਇੱਕ ਪੁਰਾਣਾ ਵੀਡੀਓ ਖੂਬ ਸੁਰਖੀਆਂ ਬਟੋਰ ਰਿਹਾ ਹੈ। ਐਸ਼ਵਰਿਆ ਰਾਏ ਜੋ ਕਿ ਬਹੁਤ ਹੀ ਘੱਟ ਏਵੇਂ ਮਸਤੀ ਕਰਦੀ ਹੋਈ ਨਜ਼ਰ ਆਉਂਦੀ ਹੈ। ਬਹੁਤ ਹੀ ਘੱਟ ਐਸ਼ਵਰਿਆ ਅਤੇ ਦੀਪਿਕਾ ਨੂੰ ਹੀ ਇਕੱਠੇ ਦੇਖਿਆ ਗਿਆ ਹੋਣਾ।

ਹੋਰ ਪੜ੍ਹੋ : ਪੁਖਰਾਜ ਭੱਲਾ ਆਪਣੇ ਲੇਡੀਜ਼ ਸੰਗੀਤ ‘ਤੇ ‘ਯਾਰ ਜਿਗਰੀ ਕਸੂਤੀ ਡਿਗਰੀ’ ਵਾਲੇ ਦੋਸਤਾਂ ਦੇ ਨਾਲ ਕੀਤੀ ਖੂਬ ਮਸਤੀ, ਜਸਵਿੰਦਰ ਭੱਲਾ ਤੇ ਪਰਮਦੀਪ ਭੱਲਾ ਵੀ ਨੇ ਵੀ ਪਾਇਆ ਖੂਬ ਭੰਗੜਾ, ਦੇਖੋ ਤਸਵੀਰਾਂ

aishwarya rai and deepika padukone image source: youtube

ਪਰ ਦੋਵਾਂ ਦਾ ਇਕੱਠਿਆਂ ਦਾ ਮਸਤੀ ਵਾਲਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜਿਸ ‘ਚ ਦੋਵੇਂ ਜੰਮ ਕੇ ਹੰਗਾਮਾ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਦੋਵਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਦੋਵੇਂ ਇਕੱਠੇ ਡਾਂਸ ਫਲੋਰ 'ਤੇ ਧਮਾਲ ਮਚਾਉਂਦੀ ਅਤੇ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਵਾਇਰਲ ਹੋ ਰਿਹਾ ਇਹ ਵੀਡੀਓ ਈਸ਼ਾ ਅੰਬਾਨੀ ਦੇ ਵਿਆਹ ਦੇ ਜਸ਼ਨ ਦੌਰਾਨ ਦਾ ਹੈ। ਇਸ ਪਾਰਟੀ 'ਚ ਬਾਲੀਵੁੱਡ ਦੇ ਸਾਰੇ ਵੱਡੇ ਸਿਤਾਰਿਆਂ ਨੇ ਆਪਣੀ ਮੌਜੂਦਗੀ ਦਰਜ ਕਰਵਾਈ ਸੀ। ਇਸ ਪਾਰਟੀ 'ਚ ਐਸ਼ਵਰਿਆ ਰਾਏ ਅਤੇ ਦੀਪਿਕਾ ਪਾਦੁਕੋਣ ਇਕੱਠੇ ਡਾਂਸ ਕਰਦੀਆਂ ਹੋਈ ਨਜ਼ਰ ਆਈਆਂ ।

ਹੋਰ ਪੜ੍ਹੋ :ਲੰਬੇ ਅਰਸੇ ਬਾਅਦ ਗਾਇਕਾ ਜਸਵਿੰਦਰ ਬਰਾੜ ਆਪਣੇ ਨਵੇਂ ਗੀਤ ‘Bhull Jaan Waaleya’ ਦੇ ਨਾਲ ਹੋਈ ਦਰਸ਼ਕਾਂ ਦੇ ਰੁਬਰੂ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਨਵਾਂ ਗੀਤ, ਦੇਖੋ ਵੀਡੀਓ

deepika and ashwarya rai image source: Instagram

ਵੀਡੀਓ 'ਚ ਦੇਖ ਸਕਦੇ ਹੋ ਗਾਇਕ ਸੁਖਬੀਰ ਆਪਣਾ ਸੁਪਰ ਹਿੱਟ ਗੀਤ ‘ਇਸ਼ਕ ਤੇਰਾ ਤੜਫਾਵੇ’ (sukhbir song ishq tera tadpave) ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਉੱਧਰ ਐਸ਼ਵਰਿਆ ਰਾਏ ਦੀਪਿਕਾ ਪਾਦੁਕੋਣ ਦਾ ਹੱਥ ਫੜ ਕੇ ਲਿਆਉਂਦੀ ਹੈ ਅਤੇ ਇਸ ਪੰਜਾਬੀ ਗੀਤ 'ਇਸ਼ਕ ਤੇਰਾ ਤਡਪਾਵੇ' 'ਤੇ ਜੰਮ ਕੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ 'ਚ ਐਸ਼ਵਰਿਆ ਰਾਏ ਅਤੇ ਦੀਪਿਕਾ ਪਾਦੁਕੋਣ ਤੋਂ ਇਲਾਵਾ ਰਣਵੀਰ ਸਿੰਘ, ਅਭਿਸ਼ੇਕ ਬੱਚਨ ਸਮੇਤ ਕਈ ਹੋਰ ਫ਼ਿਲਮੀ ਸਿਤਾਰੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ Dilli Patrika ਨਾਂ ਦੇ ਯੂਟਿਊਬ ਚੈਨਲ 'ਤੇ ਪੋਸਟ ਕੀਤਾ ਗਿਆ ਹੈ। ਦਰਸ਼ਕਾਂ ਨੂੰ ਦੋਵਾਂ ਅਦਾਕਾਰਾ ਦਾ ਇਹ ਪੁਰਾਣਾ ਵੀਡੀਓ ਖੂਬ ਪਸੰਦ ਆ ਰਿਹਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network