ਅਭਿਸ਼ੇਕ ਬੱਚਨ ਦੀ ਟੀਮ ਲਈ ਚੀਅਰਲੀਡਰ ਬਣੇ ਐਸ਼ਵਰਿਆ ਤੇ ਆਰਾਧਿਆ, ਤਸਵੀਰਾਂ ਹੋਈਆਂ ਵਾਇਰਲ

Reported by: PTC Punjabi Desk | Edited by: Pushp Raj  |  December 16th 2022 10:33 AM |  Updated: December 16th 2022 10:33 AM

ਅਭਿਸ਼ੇਕ ਬੱਚਨ ਦੀ ਟੀਮ ਲਈ ਚੀਅਰਲੀਡਰ ਬਣੇ ਐਸ਼ਵਰਿਆ ਤੇ ਆਰਾਧਿਆ, ਤਸਵੀਰਾਂ ਹੋਈਆਂ ਵਾਇਰਲ

Aishwarya and Aaradhya Bachchan News: ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਬੱਚਨ ਬਾਲੀਵੁੱਡ ਦੇ ਪਰਫੈਕਟ ਕਪਲਸ ਚੋਂ ਇੱਕ ਹਨ। ਜਦੋਂ ਵੀ ਉਹ ਦੋਵੇਂ ਕੀਤੇ ਬਾਹਰ ਸਪਾਟ ਹੁੰਦੇ ਹਨ ਤਾਂ ਉਹ ਅਕਸਰ ਇੱਕ ਦੂਜੇ ਨੂੰ ਸਪੋਰਟ ਕਰਦੇ ਹੋਏ ਨਜ਼ਰ ਆਉਂਦੇ ਹਨ। ਹਾਲ ਹੀ ਵਿੱਚ ਅਭਿਸ਼ੇਕ ਤੇ ਐਸ਼ਵਰਿਆ ਦੀ ਧੀ ਆਰਾਧਿਆ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਐਸ਼ਵਰਿਆ ਤੇ ਆਰਾਧਿਆ ਅਭਿਸ਼ੇਕ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੀਆਂ ਹਨ।

image Source : Instagram

ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾਂ ਦੀ ਧੀ ਆਰਾਧਿਆ ਨਜ਼ਰ ਆ ਰਹੇ ਹਨ। ਦੋਵੇਂ ਮਾਂ-ਧੀ ਨੂੰ ਕਬੱਡੀ ਮੈਚ ਦੌਰਾਨ ਅਭਿਸ਼ੇਕ ਬੱਚਨ ਦੀ ਟੀਮ ਨੂੰ ਚੀਅਰਸ ਕਰਦੇ ਹੋਏ ਦੇਖਿਆ ਗਿਆ।

ਦੱਸ ਦੇਈਏ ਕਿ ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਪ੍ਰੋ ਕਬੱਡੀ ਟੀਮ ਦੇ ਮਾਲਕ ਹਨ। ਇਸ ਦੇ ਨਾਲ ਹੀ ਉਹ ਆਪਣੀ ਟੀਮ ਦਾ ਹੌਸਲਾ ਵਧਾਉਣ ਲਈ ਦੇਸ਼ ਭਰ 'ਚ ਟੂਰ ਕਰਦੇ ਰਹਿੰਦੇ ਹਨ। ਅਜਿਹੇ ਹੀ ਇੱਕ ਮੈਚ ਵਿੱਚ ਅਭਿਸ਼ੇਕ ਨੂੰ ਸਪੋਰਟ ਕਰਨ ਲਈ ਐਸ਼ਵਰਿਆ ਅਤੇ ਆਰਾਧਿਆ ਵੀ ਪਹੁੰਚੀਆਂ ਸਨ।

image Source : Instagram

ਇਸ ਮੈਚ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹਾਲ ਹੀ ਵਿੱਚ ਹਰ ਫੈਨਜ਼ ਦੀ ਖੁਸ਼ੀ ਲਈ ਇਸ ਬਾਲੀਵੁੱਡ ਕਪਲ ਨੂੰ ਇੱਕ ਖੇਡ ਸਮਾਗਮ ਵਿੱਚ ਇਕੱਠੇ ਸਪਾਟ ਕੀਤਾ ਗਿਆ ਹੈ।

ਵੀਡੀਓ ਵਿੱਚ, ਤੁਸੀਂ ਅਭਿਸ਼ੇਕ ਤੇ ਐਸ਼ਵਰਿਆ ਦੇ ਨਾਲ-ਨਾਲ ਅਰਾਧਿਆ ਨੂੰ ਵੀ ਅਭਿਸ਼ੇਕ ਦੀ ਟੀਮ ਦੀ ਅਧਿਕਾਰਤ ਜਰਸੀ ਪਹਿਨੇ ਵੇਖ ਸਕਦੇ ਹੋ। ਮਾਂ-ਧੀ ਦੀ ਜੋੜੀ ਅਭਿਸ਼ੇਕ ਬੱਚਨ ਤੇ ਉਨ੍ਹਾਂ ਦੀ ਟੀਮ ਲਈ ਤਾੜੀਆਂ ਮਾਰ ਕੇ ਉਨ੍ਹਾਂ ਨੂੰ ਚੀਅਰਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਫੈਨ ਨੇ ਅਭਿਸ਼ੇਕ ਲਈ ਲਿਖਿਆ, 'ਜੇਕਰ ਪਰਿਵਾਰ ਦਾ ਸਾਥ ਮਿਲੇ ਤਾਂ ਵਿਅਕਤੀ ਕੋਈ ਵੀ ਮੁਕਾਮ ਹਾਸਿਲ ਕਰ ਸਕਦਾ ਹੈ। '

image Source : Instagram

ਹੋਰ ਪੜ੍ਹੋ: ਟੀਵੀ ਦਾ 'ਬਲਵੀਰ' ਕਰੇਗਾ ਚੰਨ ਦੀ ਸੈਰ; ਲੱਖਾਂ ਲੋਕਾਂ ਚੋਂ ਚੁਣਿਆ ਗਿਆ ਦੇਵ ਜੋਸ਼ੀ ਦਾ ਨਾਮ

ਅਭਿਸ਼ੇਕ ਤੇ ਐਸ਼ਵਰਿਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੀਵਾ ਐਸ਼ਵਰਿਆ ਰਾਏ ਨੂੰ ਆਖ਼ਰੀ ਵਾਰ ਮਨੀ ਰਤਨਮ ਦੀ ਫ਼ਿਲਮ 'ਪੋਨੀਯਿਨ ਸੇਲਵਨ' ਵਿੱਚ ਦੇਖਿਆ ਗਿਆ ਸੀ। ਦੂਜੇ ਪਾਸੇ ਅਭਿਸ਼ੇਕ ਬੱਚਨ ਨੇ ਆਪਣੇ ਵੈੱਬ-ਸ਼ੋਅ 'ਬ੍ਰੀਥ: ਇਨਟੂ ਦਿ ਸ਼ੈਡੋਜ਼' 'ਚ ਆਪਣੀ ਚੰਗੀ ਅਦਾਕਾਰੀ ਲਈ ਸੁਰਖੀਆਂ 'ਚ ਹਨ। ਇਸ ਧਮਾਕੇਦਾਰ ਵੈੱਬ ਸੀਰੀਜ਼ 'ਚ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਕੋਲ ਅਮਿਤ ਸਾਧ, ਨਿਤਿਆ ਮੈਨਨ ਵਰਗੇ ਕਈ ਪ੍ਰੋਜੈਕਟਸ ਵੀ ਹਨ, ਇਨ੍ਹਾਂ 'ਚ ਅਭਿਸ਼ੇਕ ਮੁੱਖ ਭੂਮਿਕਾਵਾਂ ਨਿਭਾਉਂਦੇ ਨਜਡਰ ਆਉਣਗੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network