83 ਫ਼ਿਲਮ ਦੇਖਣ ਤੋਂ ਬਾਅਦ ਹਾਰਡੀ ਸੰਧੂ ਦਾ ਵੱਡਾ ਭਰਾ ਹੋਇਆ ਭਾਵੁਕ, ਇਸ ਖ਼ਾਸ ਨੋਟ ਨਾਲ ਛੋਟੇ ਭਰਾ ਦੀ ਕੀਤੀ ਤਾਰੀਫ਼
ਕਬੀਰ ਖ਼ਾਨ ਦੀ ਨਿਰਦੇਸ਼ਿਤ ਫ਼ਿਲਮ 83 (83 movie)ਨੂੰ ਕ੍ਰਿਟਿਕਸ ਵੱਲੋਂ ਚੋਟੀ ਦੇ ਨੰਬਰਾਂ ਨਾਲ ਪਾਸ ਕਰ ਦਿੱਤਾ ਹੈ, ਹੁਣ ਦਰਸ਼ਕਾਂ ਦੀ ਪ੍ਰੀਖਿਆ ਬਾਕੀ ਹੈ। ਇਹ ਫ਼ਿਲਮ ਅੱਜ ਯਾਨੀਕਿ 24 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਪਹੁੰਚ ਗਈ ਹੈ ਅਤੇ ਇਸ ਦੇ ਨਾਲ ਹੀ ਬਾਕਸ ਆਫ਼ਿਸ 'ਤੇ ਰਣਵੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਅਸਲ ਮੈਚ ਸ਼ੁਰੂ ਹੁੰਦਾ ਹੈ।
ਹੋਰ ਪੜ੍ਹੋ : ਨਿਸ਼ਾ ਬਾਨੋ ਦਾ ਨਵਾਂ ਗੀਤ ‘ਪਸੰਦ ਤੂੰ ਵੇ’ ਹੋਇਆ ਰਿਲੀਜ਼, ਵੀਡੀਓ ‘ਚ ਪਤੀ ਸਮੀਰ ਮਾਹੀ ਦੇ ਨਾਲ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆਈ ਗਾਇਕਾ
Image Source: Instagramਵਿਦੇਸ਼ 'ਚ ਇਹ ਫ਼ਿਲਮ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ 'ਚ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਜੀ ਹਾਂ ਹਾਰਡੀ ਸੰਧੂ ਅਤੇ ਐਮੀ ਵਿਰਕ, ਜਿਸ ਕਰਕੇ ਪੰਜਾਬ ਚ ਵੀ ਵੱਡੀ ਗਿਣਤੀ ਚ ਪ੍ਰਸ਼ੰਸਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਹਨ। ਗਾਇਕ ਹਾਰਡੀ ਸੰਧੂ ਨੇ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਆਪਣੇ ਪਰਿਵਾਰ ਵੱਲੋਂ ਭੇਜੇ ਪ੍ਰਸ਼ੰਸਾ ਵਾਲੇ ਸੁਨੇਹੇ ਨੂੰ ਪੋਸਟ ਕੀਤਾ ਹੈ।
ਗਾਇਕ ਹਾਰਡੀ ਸੰਧੂ ਦੇ ਵੱਡੇ ਭਰਾ ਜੋ ਕਿ ਆਸਟ੍ਰੇਲੀਆ ‘ਚ ਰਹਿੰਦੇ ਨੇ। ਜਿਸ ਕਰਕੇ ਵਿਦੇਸ਼ 'ਚ ਇਹ ਫ਼ਿਲਮ ਰਿਲੀਜ਼ ਹੋ ਚੁੱਕੀ ਹੈ। ਜਦੋਂ ਹਾਰਡੀ ਦੇ ਵੱਡੇ ਭਰਾ ਰਾਜ ਸੰਧੂ ਨੇ ਆਪਣੇ ਨਿੱਕੇ ਭਰਾ ਨੂੰ ਵੱਡੇ ਪਰਦੇ ਉੱਤੇ ਦੇਖਿਆ ਤਾਂ ਉਹ ਭਾਵੁਕ ਹੋ ਗਏ । ਉਹ ਆਪਣੇ ਆਪ ਨੂੰ ਰੋਕ ਨਹੀਂ ਪਾਏ ਅਤੇ ਆਪਣੇ ਭਰਾ ਹਾਰਡੀ ਸੰਧੂ ਦੇ ਲਈ ਖ਼ਾਸ ਮੈਸੇਜ ਲਿਖਿਆ । ਇਸ ਮੈਸੇਜ ਚ ਉਨ੍ਹਾਂ ਨੇ ਦੱਸਿਆ ਹੈ ਕਿ ਹਾਰਡੀ ਨੇ 21 ਸਾਲ ਕ੍ਰਿਕੇਟ ਖੇਡਿਆ ਹੈ । ਹਾਰਡੀ ਦਾ ਸੁਫ਼ਨਾ ਸੀ ਕਿ ਉਹ ਕ੍ਰਿਕੇਟ ਜਗਤ ਚ ਆਪਣਾ ਨਾਂਅ ਬਣਾਏ ਪਰ ਇੱਕ ਇੰਜ਼ਰੀ ਦੇ ਕਾਰਨ ਉਨ੍ਹਾਂ ਦਾ ਇਹ ਸੁਫ਼ਨਾ ਪੂਰਾ ਨਹੀਂ ਸੀ ਹੋ ਪਾਇਆ । ਹਾਰਡੀ ਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਇੱਕ ਦਿਨ ਉਹ ਨਾਂਅ ਜ਼ਰੂਰ ਰੌਸ਼ਨ ਕਰੇਗਾ। ਰਾਜ ਸੰਧੂ ਨੇ ਕਿਹਾ ਕਿ ਅੱਜ ਇਸ ਫ਼ਿਲਮ ਦੇ ਨਾਲ ਹਾਰਡੀ ਨੇ ਸੰਧੂ ਪਰਿਵਾਰ ਦਾ ਨਾਂਅ ਰੌਸ਼ਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਲਈ ਆਪਣੇ ਖ਼ਾਸ ਅਹਿਸਾਸ ਨੂੰ ਬਿਆਨ ਕੀਤਾ ਹੈ।
ਹੋਰ ਪੜ੍ਹੋ : ਦੀਆ ਮਿਰਜ਼ਾ ਨੇ ਗੋਲਡਨ ਯੈਲੋ ਰੰਗ ਦੇ ਲਹਿੰਗੇ ‘ਚ ਬਿਖੇਰੀਆਂ ਆਪਣੀ ਦਿਲਕਸ਼ ਅਦਾਵਾਂ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ
ਹਾਰਡੀ ਸੰਧੂ ਨੇ ਇਸ ਆਪਣੇ ਵੱਡੇ ਵੀਰ ਵੱਲੋਂ ਦਿੱਤੇ ਸੁਨੇਹੇ ਨੂੰ ਪੋਸਟ ਕਰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦੇ ਵੱਡੇ ਭਰਾ ਦਾ ਜਨਮਦਿਨ ਵੀ ਹੈ। ਜਿਸ ਕਰਕੇ ਉਨ੍ਹਾਂ ਨੇ ਬਹੁਤ ਹੀ ਪਿਆਰੀ ਜਿਹੀ ਕੈਪਸ਼ਨ ਦੇ ਨਾਲ ਲਿਖਿਆ ਹੈ- ‘ਅੱਜ ਮੇਰੇ ਵੱਡੇ ਭਰਾ ਦਾ ਜਨਮ ਦਿਨ ਹੈ। ਉਹ ਆਸਟ੍ਰੇਲੀਆ ਵਿੱਚ ਰਹਿੰਦਾ ਹੈ ਅਤੇ ਅੱਜ ਆਸਟ੍ਰੇਲੀਆ ਵਿਚ 83 ਰਿਲੀਜ਼ ਹੋਈ ਹੈ। ਉਸਨੇ ਮੇਰੇ ਲਈ ਇੱਕ ਅਜਿਹਾ ਅਦਭੁਤ ਨੋਟ ਲਿਖਿਆ ਜਿਸ ਨੇ ਅਸਲ ਵਿੱਚ ਮੈਨੂੰ ਰਵਾ ਦਿੱਤਾ ਹੈ....ਉਸਨੇ ਕੁਝ ਲਾਈਨਾਂ ਲਿਖੀਆਂ ਪਰ ਉਸਨੇ ਅਸਲ ਵਿੱਚ ਇਸ ਨੋਟ ਰਾਹੀਂ ਮੈਨੂੰ ਉਨ੍ਹਾਂ ਪਲਾਂ ਨੂੰ ਦੁਬਾਰਾ ਜੀਉਂਦਾ ਕੀਤਾ। ਆਈ ਲਵ ਯੂ ਵੀਰੇ ❤️❤️ @raj_sandhu34...ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ।
View this post on Instagram