ਇਸ ਵਿਦੇਸ਼ੀ ਬੀਬੀ ਦੇ ਦਿਲ ਨੂੰ ਵੀ ਛੂਹ ਗਈ ‘ਅਰਦਾਸ ਕਰਾਂ’, ਕੁਝ ਇਸ ਤਰ੍ਹਾਂ ਕੀਤੀ ਤਾਰੀਫ਼
ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ ਕਰਾਂ’ ਜਿਹੜੀ ਆਪਣੇ ਤੀਜੇ ਵੀਕ ‘ਚ ਚੱਲ ਰਹੀ ਹੈ। ਇਸ ਫ਼ਿਲਮ ਨੂੰ ਦੇਸ਼ ਵਿਦੇਸ਼ ‘ਚ ਵੱਸਦੇ ਪੰਜਾਬੀਆਂ ਤੋਂ ਖੂਬ ਪਿਆਰ ਮਿਲ ਰਿਹਾ ਹੈ। ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਸਾਬਿਤ ਹੁੰਦਾ ਹੈ ਇਹ ਫ਼ਿਲਮ ਪੰਜਾਬੀਆਂ ਤੋਂ ਇਲਾਵਾ ਵਿਦੇਸ਼ੀਆਂ ਨਾਗਰਿਕਾਂ ਦੇ ਦਿਲਾਂ ਨੂੰ ਵੀ ਛੂਹ ਰਹੀ ਹੈ। ਰਾਣਾ ਰਣਬੀਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ।
ਇਸ ਵੀਡੀਓ ‘ਚ ਇੱਕ ਵਿਦੇਸ਼ੀ ਬੀਬੀ ‘ਅਰਦਾਸ ਕਰਾਂ’ ਦੇਖਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੰਦੀ ਹੋਈ ਨਜ਼ਰ ਆ ਰਹੀ ਹੈ। ਉਹ ‘ਅਰਦਾਸ ਕਰਾਂ’ ਦੀ ਤਾਰੀਫ਼ ਕਰਦੀ ਹੋਈ ਨਜ਼ਰ ਆ ਰਹੀ ਹੈ। ਉਸ ਬੀਬੀ ਦਾ ਕਹਿਣਾ ਹੈ ਕਿ ਇਸ ਫ਼ਿਲਮ ਦਾ ਮੈਸੇਜ ਬਹੁਤ ਸੋਹਣਾ ਹੈ। ਰਾਣਾ ਰਣਬੀਰ ਨੇ ਕੈਪਸ਼ਨ ‘ਚ ਲਿਖਿਆ ਹੈ , ‘ਵਿਸ਼ੇ ਦੀ ਤਾਕਤ #ਅਰਦਾਸ ਕਰਾਂ’
ਹੋਰ ਵੇਖੋ:ਸਿਕੰਦਰ 2: ਦਰਸ਼ਕਾਂ ਨੂੰ ਭਾਵੁਕ ਕਰ ਰਿਹਾ ਹੈ ਗੁਰੀ ਵੱਲੋਂ ਗਾਇਆ ਗੀਤ ‘ਦੂਰ ਹੋ ਗਿਆ’
ਇਸ ਫ਼ਿਲਮ ਦੀ ਕਹਾਣੀ ਰਾਣਾ ਰਣਬੀਰ ਤੇ ਗਿੱਪੀ ਗਰੇਵਾਲ ਦੋਵਾਂ ਨੇ ਮਿਲਕੇ ਲਿਖੀ ਹੈ। ਇਸ ਫ਼ਿਲਮ ਨੇ ਪੰਜਾਬੀ ਸਿਨੇਮੇ ਨੂੰ ਦੇਸ਼ ਦੇ ਨਾਲ ਵਿਦੇਸ਼ਾਂ ‘ਚ ਵੱਖਰੀ ਪਹਿਚਾਣ ਦਿਵਾ ਦਿੱਤੀ ਹੈ।