ਪੇਟ ਦੀ ਸਰਜਰੀ ਕਰਵਾਉਣ ਤੋਂ ਬਾਅਦ ਸਪਨਾ ਚੌਧਰੀ ਪੁਰਾਣੇ ਅੰਦਾਜ਼ ‘ਚ ਆਈ ਨਜ਼ਰ
ਸਪਨਾ ਚੌਧਰੀ (Sapna Choudhary) ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ਾਂਝੀਆਂ ਕਰਦੀ ਰਹਿੰਦੀ ਹੈ । ਬੀਤੇ ਦਿਨੀਂ ਉਸ ਨੇ ਆਪਣੇ ਪੇਟ ਦੀ ਸਰਜਰੀ (abdominal surgery) ਕਰਵਾਈ ਹੈ । ਜਿਸ ਤੋਂ ਬਾਅਦ ਉਹ ਮੁੜ ਤੋਂ ਆਪਣੇ ਪੁਰਾਣੇ ਅੰਦਾਜ਼ ‘ਚ ਨਜ਼ਰ ਆ ਰਹੀ ਹੈ । ਜਿਸ ਦਾ ਉਸ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਕੁਝ ਦਿਨ ਪਹਿਲਾਂ ਹੀ ਉਹ ਹਸਪਤਾਲ ‘ਚ ਸਰਜਰੀ ਦੇ ਲਈ ਭਰਤੀ ਹੋਈ ਸੀ । ਜਿਸ ਤੋਂ ਬਾਅਦ ਉਹ ਮੁੜ ਤੋਂ ਆਪਣੇ ਪੁਰਾਣੇ ਅੰਦਾਜ਼ ‘ਚ ਦਿਖਾਈ ਦੇ ਰਿਹਾ ਹੈ ।
image From instagram
ਹੋਰ ਪੜ੍ਹੋ : ਮਲਾਇਕਾ ਅਰੋੜਾ ਪੁੱਤਰ ਨੂੰ ਮਿਲਣ ਲਈ ਪਹੁੰਚੀ ਨਿਊ ਯਾਰਕ, ਸ਼ੇਅਰ ਕੀਤੀ ਤਸਵੀਰ
ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਡਾਂਸ ਕਰਦੀ ਹੋਈ ਨਜ਼ਰ ਆਈ । ਸੋਸ਼ਲ ਮੀਡੀਆ ‘ਤੇ ਉਸਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਸਪਨਾ ਚੌਧਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਪਣੇ ਬਿਹਤਰੀਨ ਡਾਂਸ ਦੇ ਲਈ ਜਾਣੀ ਜਾਂਦੀ ਹੈ । ਉਸ ਨੇ ਕੁਝ ਸਮਾਂ ਪਹਿਲਾਂ ਹੀ ਵੀਰ ਸਾਹੂ ਦੇ ਨਾਲ ਵਿਆਹ ਕਰਵਾਇਆ ਸੀ ।
image From instagram
ਇਹ ਵਿਆਹ ਲਾਕਡਾਊਨ ਦੇ ਦੌਰਾਨ ਹੋਇਆ ਸੀ । ਜਿਸ ਕਾਰਨ ਕਿਸੇ ਨੂੰ ਵੀ ਇਸ ਵਿਆਹ ਦੀ ਭਿਣਕ ਤੱਕ ਨਹੀਂ ਸੀ ਪਈ । ਵਿਆਹ ਦਾ ਖੁਲਾਸਾ ਸਪਨਾ ਨੇ ਉਦੋਂ ਕੀਤਾ ਸੀ ਜਦੋਂ ਉਸ ਦੇ ਘਰ ਪੁੱਤਰ ਨੇ ਜਨਮ ਲਿਆ ਸੀ । ਜਿਸ ਤੋਂ ਬਾਅਦ ਲੋਕਾਂ ਨੇ ਕਈ ਸਵਾਲ ਸਪਨਾ ‘ਤੇ ਉਠਾਏ ਸਨ । ਜਿਸ ਤੋਂ ਬਾਅਦ ਸਪਨਾ ਦੇ ਪਤੀ ਨੇ ਖੁਦ ਅੱਗੇ ਆ ਕੇ ਇਸ ਵਿਆਹ ਬਾਰੇ ਦੱਸਿਆ ਸੀ ।
View this post on Instagram