‘ਠੋਕਰ’ ਤੇ ‘ਬੁਲੰਦੀਆਂ’ ਤੋਂ ਬਾਅਦ ਹਰਦੀਪ ਗਰੇਵਾਲ ਦੀ ਨਵੀਂ ਪ੍ਰੇਰਣਾ ਕੀ ? ਸ਼ੂਟਿੰਗ ਹੋਈ ਸ਼ੁਰੂ

Reported by: PTC Punjabi Desk | Edited by: Lajwinder kaur  |  June 19th 2019 04:25 PM |  Updated: June 19th 2019 04:25 PM

‘ਠੋਕਰ’ ਤੇ ‘ਬੁਲੰਦੀਆਂ’ ਤੋਂ ਬਾਅਦ ਹਰਦੀਪ ਗਰੇਵਾਲ ਦੀ ਨਵੀਂ ਪ੍ਰੇਰਣਾ ਕੀ ? ਸ਼ੂਟਿੰਗ ਹੋਈ ਸ਼ੁਰੂ

ਪੰਜਾਬੀ ਗਾਇਕ ਹਰਦੀਪ ਗਰੇਵਾਲ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਹੀ ਜਗ੍ਹਾ ਬਣਾ ਲਈ ਹੈ। ਉਨ੍ਹਾਂ ਨੇ ਆਪਣੇ ਹਰ ਗਾਣੇ ਵਿੱਚ ਕੋਈ ਨਾ ਕੋਈ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇ ਗੱਲ ਕੀਤੀ ਜਾਵੇ ਉਨ੍ਹਾਂ ਦੇ ਪ੍ਰੇਰਣਾ ਦੇਣ ਵਾਲੇ ਗੀਤਾਂ ਦੀ ਤਾਂ ‘ਠੋਕਰ’ ਅਤੇ ‘ਬੁਲੰਦੀਆਂ’ ਵਰਗੇ ਗਾਣੇ ਜੋ ਹਰ ਵਾਰ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦੇ ਹਨ। ਦਰਸ਼ਕਾਂ ਵੱਲੋਂ ਉਨ੍ਹਾਂ ਨੂੰ ਇਨ੍ਹਾਂ ਗੀਤਾਂ ਕਰਕੇ ਖੂਬ ਪਿਆਰ ਤੇ ਸਤਿਕਾਰ ਹਾਸਿਲ ਹੋਇਆ ਹੈ। ਇਸੇ  ਪਿਆਰ ਦੇ ਚੱਲਦੇ ਉਨ੍ਹਾਂ ਨੂੰ ਦੋਵਾਂ ਗੀਤਾਂ ਲਈ ਪੀਟੀਸੀ ਮਿਊਜ਼ਿਕ ਅਵਾਰਡ ‘ਚ ਬੈਸਟ ਸੌਂਗ ਵਿਦ ਮੈਸਿਜ਼ ਸ਼੍ਰੇਣੀ ‘ਚ ਅਵਾਰਡ ਹਾਸਿਲ ਕਰ ਚੁੱਕੇ ਹਨ।

After Thokar & Bulandiyan Hardeep Grewal Ready To Next Motivation song After Thokar & Bulandiyan Hardeep Grewal Ready To Next Motivation song ਦਰਸ਼ਕਾਂ ਵੱਲੋਂ ਹਰਦੀਪ ਗਰੇਵਾਲ ਦੇ ਮੋਟੀਵੇਸ਼ਨਲ ਗੀਤ ਦੀ ਉਡੀਕ ਕਾਫੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ। ਪਰ ਇਹ ਇੰਤਜ਼ਾਰ ਬਹੁਤ ਜਲਦ ਖ਼ਤਮ ਹੋਣ ਜਾ ਰਿਹਾ ਹੈ। ਜੀ ਹਾਂ ਹਰਦੀਪ ਗਰੇਵਾਲ ਆਪਣੇ ਆਉਣ ਵਾਲੇ ਨਵੇਂ ਮੋਟੀਵੇਸ਼ਨਲ ਗੀਤ ਲੈ ਕੇ ਆ ਰਹੇ ਹਨ। ਜਿਸਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਟੋਰੀ ਪਾ ਕੇ ਦਿੱਤੀ ਹੈ। ਇਸ ਗੀਤ ਦੀ ਸ਼ੂਟਿੰਗ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ।

After Thokar & Bulandiyan Hardeep Grewal Ready To Next Motivation song

View this post on Instagram

 

?

A post shared by hardeep grewal (@hardeepgrewalofficial) on

ਹੋਰ ਵੇਖੋ:ਬੇਬੇ-ਬਾਪੂ ਲਈ ਗਾਏ ਇਹ ਗੀਤ ਕਰਦੇ ਨੇ ਭਾਵੁਕ, ਦੱਸੋ ਤੁਹਾਨੂੰ ਕਿਹੜੇ ਗਾਇਕ ਦਾ ਗੀਤ ਹੈ ਪਸੰਦ ਗੁਰਜੈਜ਼, ਗਗਨ ਕੋਕਰੀ ਜਾਂ ਬਾਈ ਅਮਰਜੀਤ

ਜੇ ਗੱਲ ਕੀਤੀ ਜਾਵੇ ਉਨ੍ਹਾਂ ਦੇ ਪਹਿਲਾ ਆ ਚੁੱਕੇ ਪ੍ਰੇਰਣਾ ਗੀਤ ‘ਠੋਕਰ’ ਤੇ ‘ਬੁਲੰਦੀਆਂ’ ਦੀ ਤਾਂ ਦੋਵੇਂ ਗੀਤਾਂ 'ਚ ਵੀ ਉਹਨਾਂ ਨੇ ਨੌਜਵਾਨਾਂ ਨੂੰ ਕਦੀਂ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਦਾ ਖ਼ੂਬਸੂਰਤ ਸੁਨੇਹਾ ਦਿੱਤਾ ਹੈ। ਇਸ ਤੋਂ ਇਲਾਵਾ ਉਹ ਬਹੁਤ ਜਲਦ ਆਪਣਾ ਡਿਊਟ ਸੌਂਗ ਪਲੈਟੀਨਮ ਗੁਰਲੇਜ਼ ਅਖ਼ਤਰ ਨਾਲ ਲੈ ਕੇ ਆ ਰਹੇ ਹਨ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network