ਇਸ ਘਟਨਾ ਤੋਂ ਬਾਅਦ ਅਦਾਕਾਰਾ ਸਵਰਾ ਭਾਸਕਰ ਨੇ ਕਿਹਾ ‘ਹਿੰਦੂ ਹੋਣ 'ਤੇ ਸ਼ਰਮਿੰਦਾ ਹਾਂ’, ਵੀਡੀਓ ਵਾਇਰਲ
ਅਦਾਕਾਰਾ ਸਵਰਾ ਭਾਸਕਰ (Swara Bhaskar) ਨੇ ਇਕ ਵਾਰ ਫਿਰ ਟਵੀਟ ਕਰ ਕੇ ਆਪਣੀ ਭੜਾਸ ਕੱਢੀ ਹੈ । ਸਵਰਾ ਭਾਸਕਰ ਨੇ ਗੁਰੂਗ੍ਰਾਮ 'ਚ ਵਾਪਰੀ ਉਸ ਘਟਨਾ ਤੇ ਆਪਣਾ ਗੁੱਸਾ ਜਾਹਿਰ ਕੀਤਾ ਹੈ ਜਿਸ ਵਿੱਚ ਨਮਾਜ਼ ਪੜ੍ਹ ਰਹੇ ਲੋਕਾਂ ਦੇ ਸਾਹਮਣੇ ਕੁਝ ਲੋਕਾਂ ਵਲੋਂ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਗਏ ਸਨ । ਉਸ (Swara Bhaskar) ਨੇ ਘਟਨਾ ਦੀ ਵੀਡੀਓ ਕਲਿੱਪ ਟਵੀਟ ਕਰਕੇ ਕਿਹਾ ਕਿ ਉਹ ਹਿੰਦੂ ਹੋਣ 'ਤੇ ਸ਼ਰਮਿੰਦਾ ਹੈ। ਘਟਨਾ ਦੀ ਗੱਲ ਕੀਤੀ ਜਾਵੇ ਤਾਂ ਸ਼ੁੱਕਰਵਾਰ(22 ਅਕਤੂਬਰ) ਨੂੰ ਜਦੋਂ ਮੁਸਲਿਮ ਭਾਈਚਾਰੇ ਦੇ ਕੁਝ ਮੈਂਬਰ ਗੁਰੂਗ੍ਰਾਮ ਦੇ ਸੈਕਟਰ 12 'ਚ ਇਕ ਨਿੱਜੀ ਸੰਪਤੀ 'ਚ ਸ਼ਾਂਤੀ ਨਾਲ ਨਮਾਜ਼ ਅਦਾ ਕਰ ਰਹੇ ਸਨ।
ਹੋਰ ਪੜ੍ਹੋ :
ਅਕਸ਼ੇ ਕੁਮਾਰ ਨੇ ਆਪਣੀ ਨਵੀਂ ਫ਼ਿਲਮ ‘ਓ ਐੱਮ ਜੀ-2’ ਦਾ ਫ੍ਰਸਟ ਲੁੱਕ ਕੀਤਾ ਸਾਂਝਾ
ਇਕ ਗੁੱਸੇ ਭਰੀ ਭੀੜ ਜਿਸ 'ਚ ਕਥਿਤ ਤੌਰ 'ਤੇ ਬਜਰੰਗ ਦਲ ਦੇ ਵਰਕਰ ਸ਼ਾਮਲ ਸਨ, ਉੱਥੇ ਪਹੁੰਚ ਗਏ ਤੇ ਨਮਾਜ਼ ਅਦਾ ਕਰ ਰਹੇ ਲੋਕਾਂ ਦੇ ਸਾਹਮਣੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਨਾਲ ਇਲਾਕੇ 'ਚ ਤਣਾਅ ਪੈਦਾ ਹੋ ਗਿਆ । ਤੁਹਾਨੂੰ ਦੱਸ ਦਿੰਦੇ ਹਾ ਕਿ ਸਵਰਾ (Swara Bhaskar) ਹਰ ਮੁੱਦੇ ਤੇ ਬੇਬਾਕ ਤਰੀਕੇ ਨਾਲ ਆਪਣੀ ਰਾਏ ਰੱਖਦੀ ਹੈ । ਜਿਸ ਦੀ ਵਜ੍ਹਾ ਕਰਕੇ ਕੁਝ ਲੋਕ ਉਸ ਦਾ ਵਿਰੋਧ ਕਰਦੇ ਹਨ ਤੇ ਕੁਝ ਸਮਰਥਨ ।
As a Hindu I’m ashamed! https://t.co/26OfIqTeHO
— Swara Bhasker (@ReallySwara) October 22, 2021
ਕੁਝ ਦਿਨ ਪਹਿਲਾਂ ਸਵਰਾ ਭਾਸਕਰ ਨੇ ਦਿੱਲੀ ਦੇ ਵਸੰਤ ਕੁੰਜ ਉੱਤਰੀ ਪੁਲਿਸ ਸਟੇਸ਼ਨ 'ਚ ਐਫਆਈਆਰ ਦਰਜ ਕਰਵਾਈ ਸੀ। ਸਵਰਾ ਭਾਸਕਰ ਨੇ ਦੋਸ਼ ਲਾਇਆ ਸੀ ਕਿ ਟਵਿੱਟਰ ਅਤੇ ਯੂ-ਟਿਊਬ 'ਤੇ ਸਰਗਰਮ ਇਕ ਵਿਅਕਤੀ ਸਵਰਾ ਦੀ ਫਿਲਮ ਦੇ ਇਕ ਸੀਨ ਨੂੰ ਸੋਸ਼ਲ ਮੀਡੀਆ 'ਤੇ ਫੈਲਾ ਕੇ ਉਸ ਦੀ ਇਮੇਜ਼ ਖਰਾਬ ਕੀਤੀ ਹੈ। ਪੁਲਿਸ ਨੇ ਆਈਟੀ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।