ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ‘ਤੇ ਵਿਵਾਦ ਤੋਂ ਬਾਅਦ ਆਮਿਰ ਖ਼ਾਨ ਦੇ ਪ੍ਰੋਡਕਸ਼ਨ ਦੇ ਟਵਿੱਟਰ ਅਕਾਊਂਟ ‘ਤੇ ਪੋਸਟ ਕੀਤਾ ਗਿਆ ਮੁਆਫ਼ੀ ਵਾਲਾ ਕਲਿੱਪ, ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ
ਆਮਿਰ ਖ਼ਾਨ (Aamir khan) ਦੀ ਫ਼ਿਲਮ ‘ਲਾਲ ਸਿੰਘ ਚੱਢਾ’ (Laal Singh Chadha) ਨੂੰ ਲੈ ਕੇ ਕਾਫੀ ਵਿਵਾਦ ਹੋ ਰਹੇ ਹਨ । ਪਹਿਲਾਂ ਇਸ ਫ਼ਿਲਮ ਨੂੰ ਲੈ ਕੇ ਬਾਈਕਾਟ ਟਰੈਂਡ ਕਰ ਰਿਹਾ ਸੀ । ਜਿਸ ਤੋਂ ਬਾਅਦ ਇਸ ਫ਼ਿਲਮ ਨੂੰ ਆਰਥਿਕ ਤੌਰ ‘ਤੇ ਕਾਫੀ ਨੁਕਸਾਨ ਉਠਾਉਣਾ ਪਿਆ ਸੀ ਅਤੇ ਇਹ ਫ਼ਿਲਮ ਓਨੀ ਕਮਾਈ ਨਹੀਂ ਸੀ ਕਰ ਸਕੀ । ਜਿੰਨੇ ਦੀ ਉਮੀਦ ਕੀਤੀ ਜਾ ਰਹੀ ਸੀ ।
image From google
ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਆਪਣੇ ਪਹਿਲੇ ਸੀਰੀਅਲ ਦੀ ਤਸਵੀਰ ਕੀਤੀ ਸਾਂਝੀ, ਇਸੇ ਸੀਰੀਅਲ ਤੋਂ ਰਵੀ ਦੁਬੇ ਦੇ ਨਾਲ ਸ਼ੁਰੂ ਹੋਈ ਸੀ ਲਵ ਸਟੋਰੀ
ਇਸ ਵਿਚਾਲੇ ਹੀ ਆਮਿਰ ਖ਼ਾਨ ਦੇ ਪ੍ਰੋਡਕਸ਼ਨ ਦੇ ਟਵਿੱਟਰ ਅਕਾਊਂਟ ‘ਤੇ ਇੱਕ ਮੁਆਫ਼ੀ ਵਾਲੀ ਆਡੀਓ ਕਲਿੱਪ ਵਾਇਰਲ ਹੋ ਰਹੀ ਹੈ । ਜਿਸ ਨੂੰ ਵੇਖ ਕੇ ਪ੍ਰਸ਼ੰਸਕ ਹੈਰਾਨ ਹਨ ਕਿ ਉਨ੍ਹਾਂ ਦਾ ਖਾਤਾ ਹੈਕ ਹੋ ਗਿਆ ਸੀ ਜਾਂ ਫਿਰ ਆਮਿਰ ਖ਼ਾਨ ਨੇ ਸੱਚਮੁੱਚ ਦਰਸ਼ਕਾਂ ਤੋਂ ਮੁਆਫੀ ਮੰਗੀ ਹੈ ।
ਹੋਰ ਪੜ੍ਹੋ : ਰਣਵੀਰ ਸਿੰਘ ਅਤੇ ਵਿੱਕੀ ਕੌਸ਼ਲ ਨੇ ਸਿੱਧੂ ਮੂਸੇਵਾਲਾ ਦੇ ਗੀਤ ‘ਤੇ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ
ਆਮਿਰ ਖ਼ਾਨ ਦੇ ਪ੍ਰੋਡਕਸ਼ਨ ਦੇ ਟਵਿੱਟਰ ਅਕਾਊਂਟ ‘ਤੇ ਪੋਸਟ ਕੀਤੀ ਗਈ ਆਡੀਓ ਕਲਿੱਪ ਦੀ ਸ਼ੁਰੂਆਤ 'ਮਿਚਾਮੀ ਦੁੱਕਦਮ' ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ, ਜਿਸਦਾ ਮਤਲਬ ਹੈ 'ਜੇ ਮੇਰੇ ਕਾਰਨ ਜਾਣੇ-ਅਣਜਾਣੇ 'ਚ ਕੋਈ ਨੁਕਸਾਨ ਹੋਇਆ ਹੈ ਤਾਂ ਮੈਂ ਹਰ ਚੀਜ਼ ਲਈ ਮੁਆਫੀ ਮੰਗਦਾ ਹਾਂ'। ਇਸ ਤੋਂ ਅੱਗੇ ਇਸ ਆਡੀਓ ਕਲਿੱਪ ‘ਚ ਕਿਹਾ ਗਿਆ ਹੈ ਕਿ ‘ਅਸੀਂ ਸਾਰੇ ਇਨਸਾਨ ਹਾਂ ਅਤੇ ਅਸੀਂ ਗਲਤੀਆਂ ਕਰਦੇ ਹਾਂ।
ਕਦੇ-ਕਦੇ ਆਪਣੇ ਸ਼ਬਦਾਂ ਰਾਹੀਂ ਅਤੇ ਕਦੇ ਕੰਮਾਂ ਦੁਆਰਾ, ਕਦੇ-ਕਦਾਈਂ ਅਸੀਂ ਅਣਜਾਣੇ ਵਿਚ ਅਜਿਹਾ ਕਰਦੇ ਹਾਂ ਅਤੇ ਕਈ ਵਾਰ ਜਦੋਂ ਅਸੀਂ ਗੁੱਸੇ ਹੁੰਦੇ ਹਾਂ, ਅਸੀਂ ਕਦੇ ਆਪਣੇ ਮਜ਼ਾਕ ਨਾਲ ਅਤੇ ਕਈ ਵਾਰ ਬਿਨਾਂ ਗੱਲ ਕੀਤੇ ਲੋਕਾਂ ਨੂੰ ਦੁਖੀ ਕਰਦੇ ਹਾਂ’।ਆਮਿਰ ਖ਼ਾਨ ਦੇ ਪ੍ਰੋਡਕਸ਼ਨ ਹਾਊਸ ਵੱਲੋਂ ਸ਼ੇਅਰ ਕੀਤਾ ਗਿਆ ਇਹ ਆਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।
— Aamir Khan Productions (@AKPPL_Official) August 31, 2022