ਸਰਜਰੀ ਤੋਂ ਬਾਅਦ ਰਾਖੀ ਸਾਵੰਤ ਨੇ ਹਸਪਤਾਲ ਤੋਂ ਸ਼ੇਅਰ ਕੀਤਾ ਵੀਡੀਓ, ਅਦਾਕਾਰਾ ਨੇ ਕਿਹਾ- ‘ਮੇਰੇ ਪੇਟ 'ਚ...’
Actress Rakhi Sawant undergoes 4-hour long surgery: ਆਪਣੇ ਬੇਬਾਕ ਤੇ ਫਨੀ ਅੰਦਾਜ਼ ਨਾਲ ਅਕਸਰ ਸੁਰਖੀਆਂ 'ਚ ਰਹਿਣ ਵਾਲੀ ਰਾਖੀ ਸਾਵੰਤ ਨੇ ਹਸਪਤਾਲ ਤੋਂ ਆਪਣਾ ਵੀਡੀਓ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਜੀ ਹਾਂ ਹਾਲ ਹੀ 'ਚ ਰਾਖੀ ਸਾਵੰਤ ਦੀ ਸਰਜਰੀ ਹੋਈ ਹੈ । ਉਨ੍ਹਾਂ ਨੇ ਆਪਣੀ ਸਰਜਰੀ ਤੋਂ ਪਹਿਲਾਂ ਆਪਣਾ ਇੱਕ ਡਾਂਸ ਵੀਡੀਓ ਸ਼ੇਅਰ ਕੀਤਾ ਸੀ। ਇਸ ਵੀਡੀਓ 'ਚ ਉਸ ਦੇ ਹੱਥ 'ਚ ਡ੍ਰਿੱਪ ਲੱਗੀ ਹੋਈ ਨਜ਼ਰ ਆਈ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਹੈਰਾਨ ਹਨ। ਹੁਣ ਰਾਖੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਅਚਾਨਕ ਉਸ ਨੂੰ ਸਰਜਰੀ ਕਿਉਂ ਕਰਵਾਉਣੀ ਪਈ।
ਹੋਰ ਪੜ੍ਹੋ : ਅਨੁਪਮਾ ਦੇ ਵਾਇਰਲ ਡਾਇਲਾਗ 'Aapko Kya' 'ਤੇ ਵਿਦਿਆ ਬਾਲਨ ਨੇ ਬਣਾਈ ਵੀਡੀਓ, ਦਰਸ਼ਕ ਕਰ ਰਹੇ ਨੇ ਤਾਰੀਫ
image source Instagram
ਇੱਕ ਪ੍ਰਮੁੱਖ ਅਖਬਾਰ ਨਾਲ ਗੱਲ ਕਰਦੇ ਹੋਏ ਉਸਨੇ ਦੱਸਿਆ ਹੈ ਕਿ ਜੁਹੂ ਦੇ ਇੱਕ ਹਸਪਤਾਲ ਵਿੱਚ ਉਸਦੀ ਸਰਜਰੀ ਚਾਰ ਘੰਟੇ ਤੱਕ ਚੱਲੀ। ਇੰਟਰਵਿਊ ਦੌਰਾਨ ਰਾਖੀ ਨੇ ਦੱਸਿਆ ਕਿ ਉਸਦੇ ਢਿੱਡ ਵਿੱਚ ਇੱਕ ਗੱਠ ਸੀ। ਜਿਸ ਨੂੰ ਬਹੁਤ ਪਹਿਲਾਂ ਇਸਨੂੰ ਹਟਾਉਣਾ ਚਾਹੁੰਦੀ ਸੀ ਪਰ ਬਹੁਤ ਦੇਰ ਹੋ ਗਈ। ਉਸ ਨੇ ਦੱਸਿਆ ਕਿ ਇਸ ਗੰਢ ਕਾਰਨ ਉਸ ਦਾ ਦਰਦ ਕਾਫੀ ਵਧ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਆਪਰੇਸ਼ਨ ਕਰਨਾ ਪਿਆ।
image source Instagram
ਹੁਣ ਰਾਖੀ ਸਾਵੰਤ ਹੁਣ ਇਹ ਬਿਲਕੁਲ ਠੀਕ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਜਿਸ ਚ ਉਸ ਨੇ ਦੱਸਿਆ ਹੈ ਕਿ ਉਹ ਹੁਣ ਬਿਲਕੁਲ ਠੀਕ ਹੈ ਤੇ ਘਰ ਵਾਪਿਸ ਜਾਣ ਲਈ ਤਿਆਰ ਹੈ। ਵੀਡੀਓ ਚ ਅਦਾਕਾਰਾ ਦਾ ਬੁਆਏਬ੍ਰੈਂਡ ਆਦਿਲ ਵੀ ਨਜ਼ਰ ਆ ਰਿਹਾ ਹੈ। ਜਿਸ ਨੇ ਇਸ ਮੁਸ਼ਕਿਲ ਸਮੇਂ ਚ ਉਸਦਾ ਪੂਰਾ ਸਾਥ ਦਿੱਤਾ ਤੇ ਉਸਦਾ ਖਿਆਲ ਰੱਖਿਆ।
image source Instagram
ਜ਼ਿਕਰਯੋਗ ਹੈ ਕਿ ਰਾਖੀ ਨੇ ਮਈ 2022 'ਚ ਇੱਕ ਈਵੈਂਟ 'ਚ ਸ਼ਾਮਲ ਹੁੰਦੇ ਹੋਏ ਆਦਿਲ ਖਾਨ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ। ਦੋਵੇਂ ਅਕਸਰ ਹੀ ਇਕੱਠੇ ਨਜ਼ਰ ਆਉਂਦੇ ਰਹਿੰਦੇ ਹਨ।
View this post on Instagram