ਸਿੱਧੂ ਮੂਸੇਵਾਲਾ ਦੇ ਗੀਤ ਐੱਸ.ਵਾਈ.ਐੱਲ ਤੋਂ ਬਾਅਦ ਹੁਣ ਕੰਵਰ ਗਰੇਵਾਲ ਦਾ ਬੰਦੀ ਸਿੰਘਾਂ ਰਿਹਾਈ ਨੂੰ ਲੈ ਕੇ ਗੀਤ ‘ਰਿਹਾਈ’ ਬੈਨ

Reported by: PTC Punjabi Desk | Edited by: Shaminder  |  July 08th 2022 03:27 PM |  Updated: July 08th 2022 03:27 PM

ਸਿੱਧੂ ਮੂਸੇਵਾਲਾ ਦੇ ਗੀਤ ਐੱਸ.ਵਾਈ.ਐੱਲ ਤੋਂ ਬਾਅਦ ਹੁਣ ਕੰਵਰ ਗਰੇਵਾਲ ਦਾ ਬੰਦੀ ਸਿੰਘਾਂ ਰਿਹਾਈ ਨੂੰ ਲੈ ਕੇ ਗੀਤ ‘ਰਿਹਾਈ’ ਬੈਨ

ਸਿੱਧੂ ਮੂਸੇਵਾਲਾ ਦਾ ਗੀਤ ‘ਐੱਸਵਾਈਐੱਲ’ ਜੋ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਸੀ । ਉਸ ਨੂੰ ਰਿਲੀਜ ਤੋਂ ਬਾਅਦ ਯੂਟਿਊਬ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ । ਜਿਸ ਤੋਂ ਬਾਅਦ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੰਵਰ ਗਰੇਵਾਲ (Kanwar Grewal) ਦੇ ਵੱਲੋਂ ਗਾਇਆ ਗਿਆ ਗੀਤ ‘ਰਿਹਾਈ’ (Rihai) ਨੂੰ ਬੈਨ ਕਰ ਦਿੱਤਾ ਗਿਆ ਹੈ । ਯੂਟਿਊਬ ਤੋਂ ਉਨ੍ਹਾਂ ਦੇ ਗੀਤ ਨੂੰ ਡਿਲੀਟ ਕਰ ਦਿੱਤਾ ਗਿਆ ਹੈ ।

ਹੋਰ ਪੜ੍ਹੋ : ਕਲਾਕਾਰ ਇਕਬਾਲ ਨੇ ਬਣਾਇਆ ਸਿੱਧੂ ਮੂਸੇਵਾਲਾ ਦਾ ਬੁੱਤ, ਵੇਖ ਕੇ ਭਾਨਾ ਭਗੌੜਾ ਹੋਏ ਭਾਵੁਕ, ਵੇਖੋ ਵੀਡੀਓ

ਇਸ ਗੀਤ ‘ਚ ਕੰਵਰ ਗਰੇਵਾਲ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜ਼ੋਰ ਸ਼ੋਰ ਦੇ ਨਾਲ ਚੁੱਕਿਆ ਸੀ । ਇਸ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਇਸ ਗੀਤ ‘ਚ ਆਖੀਆਂ ਗਈਆਂ ਹਨ । ਜਿਸ ਤੋਂ ਬਾਅਦ ਇਸ ਗੀਤ ਨੂੰ ਬੈਨ ਕਰ ਦਿੱਤਾ ਗਿਆ ਹੈ ।

rihai song,

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਦੇ ਨਾਲ ਵਾਇਰਲ ਹੋ ਰਿਹਾ ਇਸ ਬੱਚੇ ਦਾ ਵੀਡੀਓ, ਗਾਇਕ ਦੀ ਮਾਂ ਨੇ ਮੱਥਾ ਚੁੰਮ ਕੇ ਜਤਾਇਆ ਪਿਆਰ

ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ‘ਐੱਸਵਾਈਐੱਲ’ ਨੂੰ ਬੈਨ ਕਰ ਦਿੱਤਾ ਗਿਆ ਹੈ । ਇਸ ਦੇ ਬਾਵਜੂਦ ਇਹ ਗੀਤ ਬਿਲਬੋਰਡ ‘ਚ ਆਪਣੀ ਜਗ੍ਹਾ ਬਣਾ ਚੁੱਕਿਆ ਹੈ ਅਤੇ ਇਸ ਗੀਤ ਨੂੰ ਦੁਨੀਆ ਭਰ ‘ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

Rihai song ,,

ਇਸ ਤੋਂ ਪਹਿਲਾਂ ਵੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਭਰ ‘ਚ ਕਈ ਥਾਵਾਂ ‘ਤੇ ਧਰਨੇ ਪ੍ਰਦਰਸ਼ਨ ਹੋ ਚੁੱਕੇ ਹਨ । ਵੱਖ ਵੱਖ ਸਿਆਸੀ ਦਲਾਂ ਦੇ ਵੱਲੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉੱਠਦਾ ਰਿਹਾ ਹੈ ।ਪਰ ਅੱਜ ਤੱਕ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network