ਬਿਮਾਰੀ ਤੋਂ ਉੱਭਰਨ ਤੋਂ ਬਾਅਦ ਬੱਪੀ ਲਹਿਰੀ ਨੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ, ਕੁਝ ਦਿਨ ਪਹਿਲਾਂ ਪਾਏ ਗਏ ਸੀ ਕੋਰੋਨਾ ਪਾਜ਼ੀਟਿਵ
ਬੱਪੀ ਲਹਿਰੀ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ । ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਪਾ ਕੇ ਕੀਤੀ ਹੈ । ਉਨ੍ਹਾਂ ‘ਨੇ ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਤੁਹਾਡੇ ਸਭ ਦੀਆਂ ਦੁਆਵਾਂ ਸਦਕਾ ਮੈਂ ਆਪਣੇ ਘਰ ਵਾਪਸ ਆ ਗਿਆ ਹਾਂ।
Image From Bappi Lahiri's Instagram
ਹੋਰ ਪੜ੍ਹੋ : ਪਾਕਿਸਤਾਨ ਦੀ ਰਹਿਣ ਵਾਲੀ ਇਸ ਕੁੜੀ ਨੂੰ ਕਿਹਾ ਜਾਂਦਾ ਹੈ ਕਰਿਸ਼ਮਾ ਕਪੂਰ ਦੀ ਕਾਰਬਨ ਕਾਪੀ, ਵੀਡੀਓ ਵਾਇਰਲ
Image From Bappi Lahiri's Instagram
ਮੈਂ ਖਾਸ ਤੌਰ ‘ਤੇ ਧੰਨਵਾਦ ਕਰਦਾ ਹਾਂ ਉਨ੍ਹਾਂ ਡਾਕਟਰਾਂ, ਨਰਸਾਂ ਅਤੇ ਸਟਾਫ ਦਾ ਜਿਨ੍ਹਾਂ ਨੇ ਮੇਰੀ ਦੇਖਭਾਲ ਕੀਤੀ, ਤੁਹਾਡਾ ਸਭ ਦਾ ਦੁਆਵਾਂ ਅਤੇ ਪ੍ਰਾਰਥਨਾਵਾਂ ਲਈ ਧੰਨਵਾਦ’।
Image From Bappi Lahiris Instagram
ਬਾਲੀਵੁੱਡ ਦੇ ਦਿੱਗਜ ਗਾਇਕ ਤੇ ਫੇਮਸ ਮਿਊਜ਼ਿਕ ਕੰਪੋਜ਼ਰ ਬੱਪੀ ਲਹਿਰੀ ਕੁਝ ਦਿਨਾਂ ਪਹਿਲਾਂ ਕੋਰੋਨਾ ਵਇਰਸ ਦੀ ਲਪੇਟ 'ਚ ਆ ਗਏ ਸਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਬੁਲਾਰਾ ਨੇ ਦਿੱਤੀ ਸੀ। ਬੱਪੀ ਲਹਿਰੀ ਦੀ ਤਬੀਅਤ ਅਚਾਨਕ ਵਿਗੜ ਗਈ ਸੀ ਕਿ ਉਨ੍ਹਾਂ ਨੂੰ ਆਈਸੀਯੂ 'ਚ ਦਾਖਲ ਕਰਵਾਉਣਾ ਪਿਆ ਸੀ ਪਰ ਹੁਣ ਬੱਪੀ ਲਹਿਰੀ ਕੋਰੋਨਾ ਤੋਂ ਜੰਗ ਜਿੱਤ ਕੇ ਘਰ ਆ ਗਏ ਹਨ।