Viral Video: ਰਣਬੀਰ ਕਪੂਰ ਤੋਂ ਬਾਅਦ 'ਬੀਫ' 'ਤੇ ਬਿਆਨ ਦੇਣ ਨੂੰ ਲੈ ਕੇ ਟ੍ਰੋਲ ਹੋਏ ਵਿਵੇਕ ਅਗਨੀਹੋਤਰੀ, ਵੀਡੀਓ ਹੋਈ ਵਾਇਰਲ

Reported by: PTC Punjabi Desk | Edited by: Pushp Raj  |  September 09th 2022 05:53 PM |  Updated: September 09th 2022 06:07 PM

Viral Video: ਰਣਬੀਰ ਕਪੂਰ ਤੋਂ ਬਾਅਦ 'ਬੀਫ' 'ਤੇ ਬਿਆਨ ਦੇਣ ਨੂੰ ਲੈ ਕੇ ਟ੍ਰੋਲ ਹੋਏ ਵਿਵੇਕ ਅਗਨੀਹੋਤਰੀ, ਵੀਡੀਓ ਹੋਈ ਵਾਇਰਲ

Vivek Agnihotri statement on 'Beef': ਬਾਈਕਾਟ ਬਾਲੀਵੁੱਡ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਬਹੁਤ ਟ੍ਰੈਂਡ ਹੋ ਰਿਹਾ ਹੈ। ਨੈਟੀਜ਼ਨਸ ਇੱਕ ਤੋਂ ਬਾਅਦ ਇੱਕ ਪੁਰਾਣੇ ਮੁੱਦਿਆਂ ਨੂੰ ਚੁੱਕ ਕੇ ਬਾਲੀਵੁੱਡ ਸੈਲਬਸ ਉੱਤੇ ਨਿਸ਼ਾਨਾ ਸਾਧ ਰਹੇ ਹਨ। ਰਣਬੀਰ ਕਪੂਰ ਤੋਂ ਬਾਅਦ ਹੁਣ ਫ਼ਿਲਮ 'ਦਿ ਕਸ਼ਮੀਰ ਫਾਈਲਸ' ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਏ ਹਨ। ਵਿਵੇਕ ਦੇ ਬੀਫ ਖਾਣ ਨੂੰ ਲੈ ਕੇ ਦਿੱਤੇ ਗਏ ਪੁਰਾਣੇ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Image Source: Instagram

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਜਦੋਂ ਰਣਬੀਰ ਕਪੂਰ ਤੇ ਆਲੀਆ ਭੱਟ ਮੱਧ ਪ੍ਰਦੇਸ਼ ਵਿੱਚ ਸਥਿਤ ਮਹਾਕਾਲ ਮੰਦਰ ਵਿਖੇ ਦਰਸ਼ਨਾਂ ਲਈ ਗਏ ਸੀ ਤਾਂ ਬਜਰੰਗ ਦਲ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ। ਇਸ ਦਾ ਮੁੱਖ ਕਾਰਨ ਰਣਬੀਰ ਕਪੂਰ ਵੱਲੋਂ ਬੀਫ ਉੱਤੇ ਦਿੱਤਾ ਗਿਆ ਬਿਆਨ ਸੀ।

ਰਣਬੀਰ ਕਪੂਰ ਤੋਂ ਬਾਅਦ ਹੁਣ ਫ਼ਿਲਮ 'ਦਿ ਕਸ਼ਮੀਰ ਫਾਈਲਸ' ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੈਟੀਜ਼ਨਸ ਦੇ ਨਿਸ਼ਾਨੇ ਉੱਤੇ ਆ ਗਏ ਹਨ। ਦਰਅਸਲ ਵਿਵੇਕ ਅਗਨੀਹੋਤਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਫ਼ਿਲਮ ਨਿਰਮਾਤਾ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, 'ਮੈਂ ਵੀ ਬੀਫ ਖਾਂਦਾ ਹਾਂ'।

Image Source: Instagram

ਫ਼ਿਲਮ ਨਿਰਮਾਤਾ ਦਾ ਇਹ ਵੀਡੀਓ ਇੱਕ ਸੋਸ਼ਲ ਮੀਡੀਆ ਯੂਜ਼ਰ ਵੱਲੋਂ ਟਵਿੱਟਰ ਉੱਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਹੋਏ, ਕੈਪਸ਼ਨ ਲਿਖਿਆ, 'ਉਹ ਤੁਹਾਨੂੰ ਵਿਵੇਕ ਅਗਨੀਹੋਤਰੀ ਦਾ ਇਹ ਵੀਡੀਓ ਕਦੇ ਨਹੀਂ ਦਿਖਾਉਣਗੇ, ਜੋ ਖ਼ੁਦ ਬੀਫ ਖੋਰ ਹੈ, ਅਤੇ ਇਹ ਉਨ੍ਹਾਂ ਦੀ ਨਿੱਜੀ ਪਸੰਦ ਹੈ। ਪਰ ਇਹ ਉਨ੍ਹਾਂ ਦੇ ਬਿਰਤਾਂਤ ਅਤੇ ਏਜੰਡੇ ਦੇ ਅਨੁਕੂਲ ਨਹੀਂ ਹੋਵੇਗਾ, ਪਰ ਤੁਸੀਂ ਲੋਕ ਇਨ੍ਹਾਂ ਲੋਕਾਂ ਤੋਂ ਦੂਰ ਰਹੋ ਅਤੇ ਟਿਕਟਾਂ ਖਰੀਦਦੇ ਰਹੋ ਅਤੇ ਥੀਏਟਰ ਵਿੱਚ ਬ੍ਰਹਮਾਸਤਰ ਦਾ ਅਨੰਦ ਲਓ।'

ਵਿਵੇਕ ਅਗਨੀਹੋਤਰੀ ਦਾ ਬਿਆਨ

ਦੱਸ ਦੇਈਏ ਕਿ ਵਾਇਰਲ ਹੋ ਰਹੀ ਇਹ ਵੀਡੀਓ ਪੁਰਾਣੀ ਹੈ। ਇਸ ਵੀਡੀਓ ਵਿੱਚ ਵਿਵੇਕ ਅਗਨੀਹੋਤਰੀ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, 'ਮੈਂ ਇਹ ਵੀ ਲਿਖਿਆ ਹੈ ਕਿ ਤੁਹਾਨੂੰ ਸਭ ਤੋਂ ਵਧੀਆ ਬੀਫ ਕਿੱਥੋਂ ਮਿਲ ਸਕਦਾ ਹੈ। ਮੈਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਲਿਖਿਆ ਹੈ। ਮੈਂ ਪਹਿਲਾਂ ਵੀ ਖਾਂਦਾ ਸੀ ਅਤੇ ਹੁਣ ਵੀ ਖਾਂਦਾ ਹਾਂ ਪਰ ਮੇਰੀ ਜ਼ਿੰਦਗੀ 'ਚ ਕੁਝ ਨਹੀਂ ਬਦਲਿਆ।''

Image Source: Instagram

ਹੋਰ ਪੜ੍ਹੋ: Ganapati Puja: ਮਹਾਰਾਸ਼ਟਰ ਦੇ ਸੀਐਮ ਏਕਨਾਥ ਸ਼ਿੰਦੇ ਦੇ ਘਰ ਗਣਪਤੀ ਪੂਜਾ 'ਚ ਸ਼ਾਮਿਲ ਹੋਣ ਪਹੁੰਚੇ ਰਣਵੀਰ-ਦੀਪਿਕਾ ਤੇ ਸਾਰਾ, ਵੇਖੋ ਤਸਵੀਰਾਂ

ਇਸ ਵੀਡੀਓ 'ਤੇ ਸੋਸ਼ਲ ਮੀਡੀਆ ਯੂਜ਼ਰਸ ਵੱਖ-ਵੱਖ ਤਰੀਕੇ ਨਾਲ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਰਣਬੀਰ ਦਾ ਪੱਖ ਰੱਖਦੇ ਹੋਏ ਇੱਕ ਯੂਜ਼ਰ ਨੇ ਲਿਖਿਆ, 'ਉਹ ਭਗਵਾਨ ਸ਼ਿਵ ਦਾ ਕਿਰਦਾਰ ਨਹੀਂ ਨਿਭਾ ਰਿਹਾ ਅਤੇ ਨਾਂ ਹੀ ਉਸ ਦੇ ਹੱਥ 'ਚ ਤ੍ਰਿਸ਼ੂਲ ਹੈ', ਉਥੇ ਹੀ ਇੱਕ ਹੋਰ ਯੂਜ਼ਰ ਨੇ ਫ਼ਿਲਮ ਬ੍ਰਹਮਾਸਤਰ ਨੂੰ ਬਾਈਕਾਟ ਤੋਂ ਬਚਾਉਣ ਲਈ ਰਾਜਨੀਤੀ ਕਰਨ 'ਤੇ ਰਣਬੀਰ ਅਤੇ ਮੇਕਰਸ ਨੂੰ ਸ਼ਰਮਸਾਰ ਕੀਤਾ। ਇਸ ਦੇ ਨਾਲ ਹੀ ਕੁਝ ਹੋਰ ਯੂਜ਼ਰਸ ਨੇ ਲਿਖਿਆ, 'ਬੀਫ ਖਾਣ ਵਾਲੇ ਲੋਕਾਂ ਲਈ ਸਾਡੇ ਹਿੰਦੂ ਧਰਮ 'ਤੇ ਫ਼ਿਲਮ ਬਨਾਉਣਾ ਸਾਨੂੰ ਮਨਜ਼ੂਰ ਨਹੀਂ ਹੈ। ਕੱਲ ਨੂੰ ਜੇਕਰ ਵਿਵੇਕ ਅਗਨੀਹੋਤਰੀ ਹਿੰਦੂ ਦੇਵੀ-ਦੇਵਤਿਆਂ 'ਤੇ ਫ਼ਿਲਮ ਬਣਾਉਂਦੇ ਹਨ ਤਾਂ ਉਨ੍ਹਾਂ ਦਾ ਵੀ ਬਾਈਕਾਟ ਜ਼ਰੂਰ ਹੋਵੇਗਾ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network