ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਬਾਕਸ ਆਫ਼ਿਸ ‘ਤੇ ਚੰਗਾ ਰਿਸਪਾਂਸ ਨਾ ਮਿਲਣ ‘ਤੇ ਨਿਰਾਸ਼ ਆਮਿਰ ਖ਼ਾਨ ਨੇ ਅਮਰੀਕਾ ਜਾਣ ਦਾ ਲਿਆ ਫੈਸਲਾ

Reported by: PTC Punjabi Desk | Edited by: Shaminder  |  August 24th 2022 10:43 AM |  Updated: August 24th 2022 10:43 AM

ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਬਾਕਸ ਆਫ਼ਿਸ ‘ਤੇ ਚੰਗਾ ਰਿਸਪਾਂਸ ਨਾ ਮਿਲਣ ‘ਤੇ ਨਿਰਾਸ਼ ਆਮਿਰ ਖ਼ਾਨ ਨੇ ਅਮਰੀਕਾ ਜਾਣ ਦਾ ਲਿਆ ਫੈਸਲਾ

ਆਮਿਰ ਖ਼ਾਨ (Aamir khan ) ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ । ਉਨ੍ਹਾਂ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਖੂਬ ਚਰਚਾ ਹੋ ਰਹੀ ਹੈ । ਉਨ੍ਹਾਂ ਦੀ ਫ਼ਿਲਮ ਨੂੰ ਜਿਸ ਤਰ੍ਹਾਂ ਦੀਆਂ ਉਮੀਦਾਂ ਸਨ । ਉਸ ਤਰ੍ਹਾਂ ਦੀ ਸਫ਼ਲਤਾ ਨਹੀਂ ਮਿਲੀ । ਜਿਸ ਤੋਂ ਬਾਅਦ ਉਸ ਨੇ ਹੁਣ ਅਮਰੀਕਾ ਜਾਣ ਦਾ ਫੈਸਲਾ ਲਿਆ ਹੈ । ਇਸ ਫ਼ਿਲਮ ਨੂੰ ਲੈ ਕੇ ਆਮਿਰ ਖ਼ਾਨ ਨੂੰ ਬਹੁਤ ਉਮੀਦਾਂ ਸਨ ਅਤੇ ਇਸ ਫ਼ਿਲਮ ਲਈ ਉਨ੍ਹਾਂ ਨੇ ਕਰੀਬ ਤਿੰਨ ਸਾਲ ਤੱਕ ਕਰੜੀ ਮਿਹਨਤ ਕੀਤੀ ਸੀ ।

Aamir khan ,,

ਹੋਰ ਪੜ੍ਹੋ : ਨੇਹਾ ਧੂਪੀਆ ਨੇ ਆਮਿਰ ਖ਼ਾਨ ਦੀ ਫ਼ਿਲਮ ਦਾ ਕੀਤਾ ਸਮਰਥਨ, ਲੋਕਾਂ ਨੂੰ ਫ਼ਿਲਮ ‘ਲਾਲ ਸਿੰਘ ਚੱਢਾ’ ਦੇਖਣ ਦੀ ਕੀਤੀ ਅਪੀਲ

ਪਰ ਫ਼ਿਲਮ ਦੇ ਬਾਈਕਾਟ ਟਰੈਂਡ ਦੇ ਕਾਰਨ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਕੁਝ ਕਮਾਲ ਨਹੀਂ ਵਿਖਾ ਸਕੀ । ਹੁਣ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਆਮਿਰ ਦੋ ਮਹੀਨੇ ਦਾ ਬ੍ਰੇਕ ਲੈ ਕੇ ਅਮਰੀਕਾ ਜਾ ਰਹੇ ਹਨ । ਆਮਿਰ ਖ਼ਾਨ ਦੀ ਇਸ ਫ਼ਿਲਮ ‘ਚ ਉਨ੍ਹਾਂ ਤੋਂ ਇਲਾਵਾ ਮੁੱਖ ਭੂਮਿਕਾ ‘ਚ ਕਰੀਨਾ ਕਪੂਰ ਨਜ਼ਰ ਆਏ ਸਨ ।

As 'Laal Singh Chaddha' crashes at box office, here's list of Aamir Khan's flop films Image Source: Twitter

ਹੋਰ ਪੜ੍ਹੋ : ਫ਼ਿਲਮ ‘ਲਾਲ ਸਿੰਘ ਚੱਢਾ’ ਤੋਂ ਵਾਇਰਲ ਹੋਇਆ ਆਮਿਰ ਖ਼ਾਨ ਤੇ ਕਰੀਨਾ ਕਪੂਰ ਦੇ ਵਿਆਹ ਦਾ ਵੀਡੀਓ, ਆਮਿਰ ਖ਼ਾਨ ਦੀ ਸਰਦਾਰੀ ਲੁੱਕ ਨੇ ਕਰਵਾਈ ਅੱਤ

ਇਸ ਫ਼ਿਲਮ ਨੂੰ ਲੈ ਕੇ ਆਮਿਰ ਖ਼ਾਨ ਦੇ ਨਾਲ ਨਾਲ ਉਨ੍ਹਾਂ ਦੇ ਫੈਨਸ ਵੀ ਬਹੁਤ ਉਤਸ਼ਾਹਿਤ ਸਨ । ਆਮਿਰ ਖ਼ਾਨ ਫ਼ਿਲਮ ‘ਚ ਸਰਦਾਰ ਦੀ ਭੂਮਿਕਾ ‘ਚ ਨਜ਼ਰ ਆਏ ਸਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ।

Aamir Khan believes 'Bhuvan' in 'Lagaan' shouldn't have been clean-shaven; here's why  Image Source: Twitter

ਇਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਕਈ ਸਾਲਾਂ ਬਾਅਦ ਆਮਿਰ ਖ਼ਾਨ ਇਸ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਏ ਸਨ । ਇਸੇ ਲਈ ਉਹ ਹੁਣ ਆਪਣਾ ਮਨ ਬਦਲਣ ਲਈ ਅਤੇ ਅਗਲੇ ਪ੍ਰੋਜੈਕਟ ‘ਤੇ ਕੰਮ ਕਰਨ ਦੇ ਲਈ ਥੋੜਾ ਫ੍ਰੈਸ਼ ਹੋਣ ਲਈ ਵਿਦੇਸ਼ ਜਾ ਰਹੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network