NCB ਤੋਂ ਕਲੀਨ ਚਿੱਟ ਮਿਲਦੇ ਹੀ ਦੋਸਤਾਂ ਨਾਲ ਪਾਰਟੀ ਕਰਨ ਕਲੱਬ ਪਹੁੰਚਿਆ ਆਰੀਅਨ ਖ਼ਾਨ, ਵੀਡੀਓ ਵਾਇਰਲ

Reported by: PTC Punjabi Desk | Edited by: Lajwinder kaur  |  July 19th 2022 01:55 PM |  Updated: July 19th 2022 01:26 PM

NCB ਤੋਂ ਕਲੀਨ ਚਿੱਟ ਮਿਲਦੇ ਹੀ ਦੋਸਤਾਂ ਨਾਲ ਪਾਰਟੀ ਕਰਨ ਕਲੱਬ ਪਹੁੰਚਿਆ ਆਰੀਅਨ ਖ਼ਾਨ, ਵੀਡੀਓ ਵਾਇਰਲ

Aryan Khan attends a party in Mumbai’s nightclub: ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀਕਿ ਸ਼ਾਹਰੁਖ ਖ਼ਾਨ ਦਾ ਬੇਟਾ ਆਰੀਅਨ ਖ਼ਾਨ ਅਕਸਰ ਸੁਰਖੀਆਂ 'ਚ ਰਹਿੰਦਾ ਹੈ। ਪਿਛਲੇ ਸਾਲ, ਆਰੀਅਨ ਨੂੰ ਡਰੱਗਜ਼ ਕਰੂਜ਼ ਮਾਮਲੇ ਵਿੱਚ ਫਸਾਉਣ ਤੋਂ ਬਾਅਦ ਨਾਰਕੋਟਿਕ ਕੰਟਰੋਲ ਬਿਊਰੋ (ਐਨਸੀਬੀ) ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ, ਹਾਲਾਂਕਿ ਸਟਾਰਕਿਡ ਨੂੰ ਬਾਅਦ ਵਿੱਚ ਐਨਸੀਬੀ ਦੁਆਰਾ ਕਲੀਨ ਚਿੱਟ ਦੇ ਦਿੱਤੀ ਗਈ ਸੀ।

ਹਾਲ ਹੀ 'ਚ ਵਿਸ਼ੇਸ਼ ਅਦਾਲਤ ਨੇ ਸ਼ਾਹਰੁਖ ਖ਼ਾਨ ਦੇ ਲਾਡਲੇ ਦਾ ਪਾਸਪੋਰਟ ਵੀ ਵਾਪਸ ਕਰਨ ਦਾ ਹੁਕਮ ਦਿੱਤਾ ਹੈ। ਇਸ ਦੌਰਾਨ ਆਰੀਅਨ ਖ਼ਾਨ ਦਾ ਇੱਕ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਆਰੀਅਨ ਕਲੱਬ 'ਚ ਪਾਰਟੀ ਕਰਦਾ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ : ਸੰਜੇ ਦੱਤ ਦੀ 34 ਸਾਲਾ ਧੀ ਨੇ ਦਿਖਾਏ ਸਰੀਰ ਉੱਤੇ ਪਏ ਅਜਿਹੇ ਨਿਸ਼ਾਨ, ਮਤਰੇਈ ਮਾਂ ਮਾਨਯਤਾ ਦੱਤ ਨੇ ਦਿੱਤੀ ਇਹ ਪ੍ਰਤੀਕਿਰਿਆ

Aryan Khan is 'free now, chapter closed', confirms the lawyer Image Source: Twitter

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਆਰੀਅਨ ਖ਼ਾਨ ਕਲੱਬ 'ਚ ਦੋਸਤਾਂ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ। ਵੀਡੀਓ 'ਚ ਸ਼ਾਹਰੁਖ ਖ਼ਾਨ ਦਾ ਪੁੱਤਰ ਵੀ ਦੋਸਤਾਂ ਨਾਲ ਕਲੱਬ 'ਚ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਆਰੀਅਨ ਖ਼ਾਨ ਦਾ ਇਹ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਲੋਕ ਸਟਾਰਕਿਡ ਦੇ ਇਸ ਵੀਡੀਓ 'ਤੇ ਟਿੱਪਣੀਆਂ ਕਰ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Image Source: Twitter

ਤੁਹਾਨੂੰ ਦੱਸ ਦੇਈਏ ਕਿ ਆਰੀਅਨ ਖ਼ਾਨ ਬਾਲੀਵੁੱਡ ਦੇ ਸਭ ਤੋਂ ਚਰਚਿਤ ਸਟਾਰ ਕਿਡਸ ਵਿੱਚੋਂ ਇੱਕ ਹਨ, ਜਿਸ ਕਾਰਨ ਲੋਕ ਅਕਸਰ ਉਸਦੇ ਅਸਾਧਾਰਨ ਵਿਵਹਾਰ ਕਾਰਨ ਉਸਦੀ ਨਿੱਜੀ ਜ਼ਿੰਦਗੀ ਬਾਰੇ ਜਾਣਨ ਲਈ ਉਤਸੁਕ ਰਹਿੰਦੇ ਹਨ। ਆਰੀਅਨ ਇੱਕ ਅੰਤਰਮੁਖੀ ਵੀ ਹੈ, ਜਿਸ ਕਾਰਨ ਉਸਨੇ ਫਿਲਮਾਂ ਵਿੱਚ ਕੰਮ ਕਰਨ ਦੀ ਬਜਾਏ ਲਿਖਣ ਅਤੇ ਨਿਰਦੇਸ਼ਨ ਨੂੰ ਕਰੀਅਰ ਵਜੋਂ ਚੁਣਿਆ ਹੈ।

Aryan Khan is 'free now, chapter closed', confirms the lawyer Image Source: Twitter

ਖਬਰਾਂ ਦੀ ਮੰਨੀਏ ਤਾਂ ਸ਼ਾਹਰੁਖ ਖ਼ਾਨ ਦੀ ਲਾਡਲੀ ਜਲਦ ਹੀ ਰੈੱਡ ਚਿਲੀਜ਼ ਐਂਟਰਟੇਨਮੈਂਟ ਵੱਲੋਂ ਬਣਾਈ ਜਾ ਰਹੀ ਵੈੱਬ ਸੀਰੀਜ਼ ਦਾ ਹਿੱਸਾ ਹੋਵੇਗੀ। ਆਰੀਅਨ ਖ਼ਾਨ ਇਸ ਸੀਰੀਜ਼ ਨੂੰ ਲਿਖ ਰਿਹਾ ਹੈ ਅਤੇ ਇਸ ਦਾ ਨਿਰਦੇਸ਼ਨ ਵੀ ਖੁਦ ਕਰਨਗੇ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network