ਖਤਰਨਾਕ ਕਾਰ ਐਕਸੀਡੈਂਟ ਤੋਂ ਬਾਅਦ ਵਾਲ-ਵਾਲ ਬਚੇ ਜਾਨੀ ਨੇ ਪੋਸਟ ਪਾ ਕੇ ਕਿਹਾ–‘ਰੱਬ ਤੇ ਮੌਤ ਦੋਵੇਂ ਇਕੱਠੇ ਦੇਖੇ’
ਬੀਤੇ ਦਿਨੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗੀਤਕਾਰ ਤੇ ਗਾਇਕ ਜਾਨੀ ਜੋ ਕਿ ਮੌਤ ਦੇ ਮੂੰਹ ਤੋਂ ਵਾਲ-ਵਾਲ ਬਚਕੇ ਵਾਪਸ ਆਏ ਨੇ। ਦੱਸ ਦਈਏ ਮਸ਼ਹੂਰ ਪੰਜਾਬੀ ਗੀਤਕਾਰ ਜਾਨੀ ਦਾ ਮੁਹਾਲੀ ਦੇ ਕੋਰਟ ਕੰਪਲੈਕਸ ਨੇੜੇ ਐਕਸੀਡੈਂਟ ਹੋਇਆ ਸੀ। ਜਾਨੀ ਸਮੇਤ ਕਾਰ ਵਿੱਚ ਉਨ੍ਹਾਂ ਦੇ ਦੋ ਹੋਰ ਸਾਥੀ ਵੀ ਸਵਾਰ ਸਨ।
ਜਾਣਕਾਰੀ ਮੁਤਾਬਿਕ ਜਾਨੀ ਦੀ Toyota Foruner ਨੇ ਤੇਜ਼ ਰਫਤਾਰ ਹੋਣ ਕਾਰਨ ਤਿੰਨ-ਚਾਰ ਪਲਟੀਆਂ ਖਾਧੀਆਂ। ਫਿਲਹਾਲ ਕਾਰ 'ਚ ਸਵਾਰ ਜਾਨੀ ਅਤੇ ਉਨ੍ਹਾਂ ਦੇ ਸਾਥੀ ਸੁਰੱਖਿਅਤ ਹਨ। ਜਾਨੀ ਨੇ ਆਪਣੇ ਇਸ ਹਾਦਸੇ ਤੋਂ ਬਾਅਦ ਪਰਮਾਤਮਾ ਦੀ ਮੇਹਰ ਅਤੇ ਪ੍ਰਸ਼ੰਸਕਾਂ ਦੀ ਦੁਆਵਾਂ ਲਈ ਧੰਨਵਾਦ ਕਰਦੇ ਹੋਏ ਇੱਕ ਪੋਸਟ ਪਾਈ ਹੈ।
ਹੋਰ ਪੜ੍ਹੋ : 'ਗਦਰ' ਦੀ ਅਦਾਕਾਰਾ ਅਮੀਸ਼ਾ ਪਟੇਲ ਦੀਆਂ ਵਧੀਆਂ ਮੁਸ਼ਕਿਲਾਂ, ਅਦਾਕਾਰਾ ਖਿਲਾਫ ਜਾਰੀ ਹੋਇਆ ਵਾਰੰਟ, ਜਾਣੋ ਕੀ ਹੈ ਪੂਰਾ ਮਾਮਲਾ
ਜਾਨੀ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਨਾਲ ਹੀ ਲਿਖਿਆ ਹੈ- ‘ਅੱਜ ਅੱਖਾਂ ਨੇ ਮੌਤ ਵੇਖੀ, ਪਰ ਫਿਰ ਬਾਬਾ ਨਾਨਕ ਨੂੰ ਵੇਖਿਆ...ਸੋ ਅੱਜ ਮੌਤ ਤੇ ਰੱਭ ਦੋਵਾਂ ਨੂੰ ਇਕੱਠੇ ਵੇਖਿਆ...ਮੈਂ ਤੇ ਮੇਰੇ ਦੋਸਤ ਠੀਕ ਆਂ...ਬਹੁਤ ਕੁਝ ਮਾਮੂਲੀ ਸੱਟਾਂ ਨੇ...ਦੁਆ 'ਚ ਯਾਦ ਰੱਖੋ #JAANI’। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਦੋਵੇਂ ਜਾਨੀ ਦੀ ਸਿਹਤ ਲਈ ਦੁਆਵਾਂ ਕਰ ਰਹੇ ਹਨ ਅਤੇ ਨਾਲ ਹੀ ਆਪਣੀ ਅਸੀਸਾਂ ਵੀ ਦੇ ਰਹੇ ਹਨ।
ਦੱਸ ਦਈਏ ਹਾਦਸੇ ਦੀਆਂ ਤਸਵੀਰਾਂ ਤੇ ਵੀਡੀਓਜ਼ ਦੇਖ ਕੇ ਹੋਰ ਕੋਈ ਡਰ ਗਏ ਸੀ, ਹਰ ਕੋਈ ਜਾਨੀ ਦੇ ਠੀਕ ਹੋਣ ਦੀਆਂ ਦੁਆਵਾਂ ਕਰ ਰਿਹਾ ਸੀ। ਜਾਨੀ ਦੀ ਪੋਸਟ ਤੋਂ ਬਾਅਦ ਪ੍ਰਸ਼ੰਸਕਾਂ ਨੇ ਰਾਹਤ ਦੀ ਸਾਹ ਲਈ ਹੈ।
ਗੀਤਕਾਰ ਜਾਨੀ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਨਾਮ ਹੈ ਜਿਸਨੇ 'ਸੋਚ', 'ਕਿਆ ਬਾਤ ਐ', 'ਪਛਤਾਉਂਗੇ', 'ਫਿਲਹਾਲ', 'ਤਿਤਲੀਆਂ', 'ਬਾਰਿਸ਼ ਕੀ ਜਾਏ' ਅਤੇ 'ਫਿਲਹਾਲ 2 ਮੁਹੱਬਤ' ਵਰਗੇ ਗੀਤਾਂ ਲਿਖੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਲਿਖ ਚੁੱਕੇ ਹਨ। ਜਾਨੀ ਦੇ ਲਿਖੇ ਗੀਤ ਲਗਪਗ ਪੰਜਾਬੀ ਮਿਊਜ਼ਿਕ ਇੰਡਸਟਰੀ ਸਾਰੇ ਹੀ ਗਾਇਕ ਗਾ ਚੁੱਕੇ ਹਨ।
View this post on Instagram