ਬਾਲੀਵੁੱਡ ਤਾਂ ਬਾਲੀਵੁੱਡ ਹੁਣ ਟੌਲੀਵੁੱਡ ਵੀ! ਟਵਿੱਟਰ ‘ਤੇ ਟ੍ਰੈਂਡ ਹੋ ਰਿਹਾ ਹੈ 'Boycott Liger Movie'
ਆਮਿਰ ਖ਼ਾਨ ਦੀ ‘ਲਾਲ ਸਿੰਘ ਚੱਢਾ’ ਫ਼ਿਲਮ ਤੋਂ ਬਾਅਦ ਵਿਜੇ ਦੇਵਰਕੋਂਡਾ (Vijay Deverakonda) ਦੀ ਫ਼ਿਲਮ ‘ਲਾਈਗਰ’ (Liger) ਦਾ 'Boycott Liger Movie' ਟਵਿੱਟਰ ‘ਤੇ ਟ੍ਰੈਂਡ ਕਰ ਰਿਹਾ ਹੈ । ਫ਼ਿਲਮ ਲਾਲ ਸਿੰਘ ਦਾ ਵੀ ਟਵਿੱਟਰ ‘ਤੇ ਬਾਈਕਾਟ ਕੀਤਾ ਗਿਆ ਸੀ । ਜਿਸ ਤੋਂ ਬਾਅਦ ਇਸ ਫ਼ਿਲਮ ਨੂੰ ਕਰੋੜਾਂ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ । ਹੁਣ ਬਾਈਕਾਟ ਦੀ ਗੂੰਜ ਸਾਊਥ ਫ਼ਿਲਮਾਂ ‘ਚ ਵੀ ਸੁਣਨ ਨੂੰ ਮਿਲ ਰਹੀ ਹੈ ।
image From twitter
ਹੋਰ ਪੜ੍ਹੋ : ਸੋਨਮ ਕਪੂਰ ਨੇ ਬੇਟੇ ਨੂੰ ਦਿੱਤਾ ਜਨਮ, ਵਧਾਈਆਂ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ
ਵਿਜੇ ਦੇਵਰਕੋਂਡਾ ਦੀ ਫ਼ਿਲਮ ‘ਲਾਈਗਰ’ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕਰਨ ਜੌਹਰ ਅਤੇ ਧਰਮਾ ਪ੍ਰੋਡਕਸ਼ਨ ਦੇ ਸਹਿਯੋਗ ਅਤੇ ਪੁਰੀ ਜਗਨਾਧ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਬਹੁਤ ਉਤਸ਼ਾਹਿਤ ਹਨ । ਇਸ ਫ਼ਿਲਮ ‘ਚ ਵਿਜੇ ਦੇਵਰਕੋਂਡਾ ਦੇ ਨਾਲ ਅਨੰਨਿਆ ਪਾਂਡੇ ਵੀ ਅਦਾਕਾਰੀ ਕਰਦੀ ਦਿਖਾਈ ਦੇਵੇਗੀ ।
image From instagram
ਹੋਰ ਪੜ੍ਹੋ : ਸਨ੍ਹਾ ਕਪੂਰ ਦੀ ਫ਼ਿਲਮ ‘ਸਰੋਜ ਕਾ ਰਿਸ਼ਤਾ’ ਦਾ ਟੀਜ਼ਰ ਜਾਰੀ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼
ਇਹ ਫ਼ਿਲਮ 25 ਅਗਸਤ ਨੂੰ ਰਿਲੀਜ਼ ਹੋਣ ਦੇ ਲਈ ਤਿਆਰ ਹੈ । ਹਾਲਾਂਕਿ, ਇਸ ਤੋਂ ਪਹਿਲਾਂ ਹੀ ਟਵਿੱਟਰ 'ਤੇ '#BoycottLigerMovie' ਟ੍ਰੈਂਡ ਕਰਨ ਲੱਗ ਪਿਆ । ‘ਲਾਈਗਰ’ 'ਤੇ ਪਾਬੰਦੀ ਲਗਾਉਣ ਲਈ ਨੈੱਟੀਜ਼ਨਾਂ ਵੱਲੋਂ ਕਈ ਕਾਰਨ ਦੱਸੇ ਜਾ ਰਹੇ ਹਨ।
image From instagram
ਮੁੱਖ ਤੌਰ 'ਤੇ ਜੋ ਲੋਕ ਤੇਲਗੂ ਫਿਲਮ ਦਾ ਬਾਈਕਾਟ ਕਰ ਰਹੇ ਹਨ, ਜਿਨ੍ਹਾਂ ‘ਚੋਂ ਇੱਕ ਕਾਰਨ ਇਸ ਫ਼ਿਲਮ ‘ਚ ਕਰਨ ਜੌਹਰ ਦਾ ਸ਼ਾਮਿਲ ਹੋਣਾ ਦੱਸਿਆ ਜਾ ਰਿਹਾ ਹੈ । ਇੱਕ ਯੂਜ਼ਰ ਨੇ ਲਿਖਿਆ, "ਮੈਂ ਫਿਲਮ ਦਾ ਬਾਈਕਾਟ ਕਰਾਂਗਾ। ਤੁਹਾਨੂੰ ਕਰਨ ਜੌਹਰ ਜਾਂ ਕਿਸੇ ਹੋਰ ਨਾਲ ਬਾਲੀਵੁੱਡ ਦੇ ਨਾਲ ਨਹੀਂ ਜੋੜਨਾ ਚਾਹੀਦਾ।ਇਸ ਤੋਂ ਪਹਿਲਾਂ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦਾ ਵੀ ਬਾਈਕਾਟ ਕੀਤਾ ਗਿਆ ਸੀ । ਜਿਸ ਦਾ ਅਸਰ ਫ਼ਿਲਮ ਦੀ ਕਮਾਈ ‘ਤੇ ਵੀ ਵੇਖਣ ਨੂੰ ਮਿਲਿਆ ਹੈ ।