ਬਿੱਗ ਬੌਸ ਤੋਂ ਬਾਹਰ ਆਈ ਅਫਸਾਨਾ ਖ਼ਾਨ ਪਹੁੰਚੀ ਪੰਜਾਬ, ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੀ ਹੋਈ ਭਾਵੁਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ

Reported by: PTC Punjabi Desk | Edited by: Lajwinder kaur  |  November 22nd 2021 12:25 PM |  Updated: November 22nd 2021 12:30 PM

ਬਿੱਗ ਬੌਸ ਤੋਂ ਬਾਹਰ ਆਈ ਅਫਸਾਨਾ ਖ਼ਾਨ ਪਹੁੰਚੀ ਪੰਜਾਬ, ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੀ ਹੋਈ ਭਾਵੁਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ

ਅਫਸਾਨਾ ਖ਼ਾਨ (Afsana Khan )ਨੂੰ ਬਿੱਗ ਬੌਸ (Bigg Boss 15)  ‘ਚੋਂ ਬਾਹਰ ਕਰ ਦਿੱਤਾ ਗਿਆ ਹੈ । ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ੂਹਰ ਗਾਇਕਾ ਅਫਸਾਨਾ ਖ਼ਾਨ ਜੋ ਕਿ ਪੰਜਾਬ ਵਾਪਸ ਆ ਚੁੱਕੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣਾ ਇੱਕ ਵੀਡੀਓ ਵੀ ਪੋਸਟ ਕੀਤਾ ਹੈ।

Afsana

ਹੋਰ ਪੜ੍ਹੋ : ਮਿਸ ਪੂਜਾ ਨੇ ਆਪਣੇ ਲਾਡਲੇ ਪੁੱਤ ਅਲਾਪ ਦੇ ਨਾਲ ਸ਼ੇਅਰ ਕੀਤਾ ਇਹ ਕਿਊਟ ਜਿਹਾ ਵੀਡੀਓ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਉਨ੍ਹਾਂ ਨੇ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ-‘ਅਖੀਰਕਾਰ ਮੈਂ ਅੱਜ ਆਪਣੇ ਬੇਬੀ ਕੋ ਮਿਲ ਗਈ ਸਭ ਤੋਂ ਜ਼ਿਆਦਾ ਕਮੀ ਲੱਗੀ ਮੈਨੂੰ ਬਸ ਮੇਰੇ ਸਾਜ਼ ਕੀ ਬਾਬਾ ਜੀ ਸਾਨੂੰ ਦੂਰ ਨਾ ਕਰਨਾ...my love’ । ਵੀਡੀਓ ‘ਚ ਦੇਖ ਸਕਦੇ ਹੋ ਅਫਸਾਨਾ ਖ਼ਾਨ ਏਅਰਪੋਰਟ ਤੋਂ ਬਾਹਰ ਆਉਂਦੇ ਹੀ ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੇ ਏਨੀਂ ਉਤਸ਼ਾਹਿਤ ਹੋ ਜਾਂਦੀ ਹੈ ਅਤੇ ਜਾ ਕੇ ਜੱਫੀ ਪਾ ਲੈਂਦੀ ਹੈ। ਦੋਵਾਂ ਦਾ ਇਹ ਰੋਮਾਂਟਿਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

Afsana-Khan

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਜਦੋਂ ਆਪਣੇ ਕਾਮੇਡੀ ਅੰਦਾਜ਼ ‘ਚ ਗਾਏ ਬਾਲੀਵੁੱਡ ਦੇ ਗੀਤ ਤਾਂ ਰਵੀਨਾ ਟੰਡਨ ਤੱਕ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

ਦੱਸ ਦਈਏ ਅਫਸਾਨਾ ਖ਼ਾਨ ਅਤੇ ਸਾਜ਼ ਦੀ ਇਸੇ ਸਾਲ ਮੰਗਣੀ ਹੋਈ ਸੀ। ਦੋਵਾਂ ਦਾ ਵਿਆਹ ਵੀ ਇਸੇ ਸਾਲ ਹੋਣਾ ਸੀ, ਪਰ ਬਿੱਗ ਬੌਸ ਸੀਜ਼ਨ 15 ‘ਚ ਜਾਣ ਕਰਕੇ ਵਿਆਹ ਦੀ ਤਾਰੀਖ ਨੂੰ ਅੱਗੇ ਪਾ ਦਿੱਤਾ ਗਿਆ ਸੀ। ਪਰ ਹੁਣ ਅਫਸਾਨਾ ਖ਼ਾਨ ਇਸ ਸ਼ੋਅ ਤੋਂ ਵਾਪਿਸ ਆ ਗਈ ਹੈ ਤਾਂ ਹੁਣ ਦੇਖੋ ਦੋਵਾਂ ਦਾ ਵਿਆਹ ਇਸ ਸਾਲ ਦੇ ਅੰਤ ‘ਚ ਜਾ ਫਿਰ ਅਗਲੇ ਸਾਲ ਦੀ ਸ਼ੁਰੂਆਤ ‘ਚ ਹੁੰਦਾ ਹੈ। ਦੱਸ ਦਈਏ ਅਫਸਾਨਾ ਖ਼ਾਨ ਪੰਜਾਬੀ ਮਿਊਜ਼ਿਕ ਜਗਤ ਦੀ ਸੁਪਰ ਹਿੱਟ ਗਾਇਕਾ ਹੈ । ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ਤਿੱਤਲੀਆਂ, ਜੋੜਾ, ਬਜ਼ਾਰ,ਧੱਕਾ ਵਰਗੇ ਕਈ ਗੀਤ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network