18 ਸਾਲਾਂ ਬਾਅਦ ਸਰਬਜੀਤ ਚੀਮਾ ਇੱਕ ਵਾਰ ਫਿਰ ਤੋਂ ਲੈ ਕੇ ਆ ਰਹੇ ਨੇ ਆਪਣਾ ਸੁਪਰ ਹਿੱਟ ਗੀਤ ‘Rara Riri Rara’, ਪੁੱਤਰ ਗੁਰਵਰ ਚੀਮਾ ਵੀ ਦੇਣਗੇ ਸਾਥ
ਗਾਇਕ ਸਰਬਜੀਤ ਚੀਮਾ (Sarbjit Cheema)ਜੋ ਕਿ ਇੱਕ ਲੰਬੇ ਅਰਸੇ ਤੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਨੇ। ਜੀ ਹਾਂ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਖ਼ਾਸ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਆਪਣੇ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : ਕਰਨ ਔਜਲਾ ਦੀ ਮਿਊਜ਼ਿਕ ਐਲਬਮ ‘BTFU’ ਦੀ ਇੱਕ ਹੋਰ ਇੰਟਰੋ ਰਿਲੀਜ਼, ਜਾਣੋ ਇਸ ਵਾਰ ਕੀ ਹੈ ਖ਼ਾਸ ਇਸ ਐਲਬਮ ‘ਚ
image source- instagram
ਦੱਸ ਦਈਏ ਉਹ 18 ਸਾਲਾਂ ਬਾਅਦ ਆਪਣੇ ਸੁਪਰ ਹਿੱਟ ਗੀਤ Rara Riri Rara ਨੂੰ ਮੁੜ ਤੋਂ ਲੈ ਕੇ ਆ ਰਹੇ ਨੇ। ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਸਤਿ ਸ਼੍ਰੀ ਅਕਾਲ ਸੱਭ ਨੂੰ ਜੀ ??
"ਰੰਗ" ਗੀਤ ਨੂੰ ਤੁਸੀਂ ਸਭ ਨੇ ਬਹੁਤ ਪਿਆਰ ਦਿੱਤਾ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ’
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਤੁਹਾਡੇ ਸਭ ਦੇ ਕਹਿਣ ਤੇ 18 ਸਾਲਾਂ ਬਾਅਦ ਇੱਕ ਨਵੇਂ ਰੰਗ ਵਿੱਚ ਫਿਰ ਲੈ ਕੇ ਆ ਰਹੇ ਹਾਂ (Rara Riri Rara Reloaded)
ਜਿਸ ਵਿੱਚ ਮੇਰੇ ਨਾਲ ਮੇਰੇ ਬੇਟੇ ਗੁਰਵਰ ਚੀਮਾ @gurvarcheema ਨੇ ਵੀ ਗਾਇਆ ਹੈ
ਮੈਨੂੰ ਤੁਹਾਡੇ ਤੇ ਪੂਰਾ ਮਾਣ ਹੈ ਕਿ ਤੁਸੀਂ ਇਸ ਗੀਤ ਨੂੰ ਵੀ ਰੱਜਵਾਂ ਪਿਆਰ ਦੇਵੋਂਗੇ..ਤੁਹਾਡਾ ਤੇ ਸਾਡਾ ਰੱਬ ਰਾਖਾ??’ । ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਗਾਇਕ ਸਰਬਜੀਤ ਚੀਮਾ ਤੇ ਪੁੱਤਰ ਗੁਰਵਰ ਚੀਮਾ Gurvar Cheema ਨੂੰ ਦੇ ਰਹੇ ਨੇ। ਇਸ ਗੀਤ ਨੂੰ ਲੈ ਕੇ ਪ੍ਰਸ਼ੰਸਕ ਬਹੁਤ ਜ਼ਿਆਦਾ ਉਤਸੁਕ ਨਜ਼ਰ ਆ ਰਹੇ ਨੇ। ਇਸ ਗੀਤ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਮਾਹਿਰਾ ਸ਼ਰਮਾ।
image source- instagram
ਹੋਰ ਪੜ੍ਹੋ : ਗਾਇਕ ਹਰਭਜਨ ਮਾਨ ਨੇ ਆਪਣੇ ਛੋਟੇ ਪੁੱਤ ਦੇ ਨਾਲ ਸਾਂਝੀ ਕੀਤੀ ਵੀਡੀਓ, ਪਿਓ-ਪੁੱਤ ਏਅਰਪੋਰਟ ਉੱਤੇ ਆਏ ਨਜ਼ਰ
ਜੇ ਗੱਲ ਕਰੀਏ ਸਰਬਜੀਤ ਚੀਮਾ ਦੇ ਵਰਕ ਫਰੰਟ ਦੀ ਤਾਂ ਉਹ ਲੰਬੇ ਅਰਸੇ ਤੋਂ ਆਪਣੀ ਸਾਫ ਸੁਥਰੀ ਗਾਇਕੀ ਦੇ ਨਾਲ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਉਹ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਆਪਣਾ ਲੋਹਾ ਮੰਨਵਾ ਚੁੱਕੇ ਨੇ। ਅਖੀਰਲੀ ਵਾਰ ਉਹ ‘ਮੁਕਲਾਵਾ’ਅਤੇ ‘ਮੁੰਡਾ ਚਾਹੀਦਾ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ। ਆਉਣ ਵਾਲੇ ਸਮੇਂ ‘ਚ ਉਹ ਕਈ ਹੋਰ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।