ਮਿਹਨਤਾਂ ਸਦਕਾ ‘ਫਰਸ਼ਾਂ ਤੋਂ ਅਰਸ਼ਾਂ’ ਤੱਕ ਦਾ ਤੈਅ ਕੀਤਾ ਸਫ਼ਰ ਅਫਸਾਨਾ ਖ਼ਾਨ ਤੇ ਖੁਦਾ ਬਖਸ਼ ਨੇ, ਭੈਣ ਨੇ ਭਰਾ ਦੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟ

Reported by: PTC Punjabi Desk | Edited by: Lajwinder kaur  |  March 17th 2020 04:29 PM |  Updated: March 17th 2020 04:29 PM

ਮਿਹਨਤਾਂ ਸਦਕਾ ‘ਫਰਸ਼ਾਂ ਤੋਂ ਅਰਸ਼ਾਂ’ ਤੱਕ ਦਾ ਤੈਅ ਕੀਤਾ ਸਫ਼ਰ ਅਫਸਾਨਾ ਖ਼ਾਨ ਤੇ ਖੁਦਾ ਬਖਸ਼ ਨੇ, ਭੈਣ ਨੇ ਭਰਾ ਦੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟ

ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੇ ਆਪਣੇ ਛੋਟੇ ਭਰਾ ਖੁਦਾ ਬਖਸ਼ ਨੂੰ ਜਨਮਦਿਨ ‘ਤੇ ਭਾਵੁਕ ਹੁੰਦੇ ਹੋਏ ਪੋਸਟ ਸ਼ੇਅਰ ਕੀਤੀ ਹੈ । ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਭਰਾ ਨੂੰ ਵਿਸ਼ ਕਰਦੇ ਹੋਏ ਲਿਖਿਆ ਹੈ, ‘ਅੱਜ ਮੇਰੇ ਭਰਾ ਖੁਦਾ ਬਖਸ਼ ਸਾਡੇ ਘਰ ਦਾ ਚਿਰਾਗ ਖੁਦਾ ਦਾ ਬਰਥਡੇਅ ਹੈ ਵਿਸ਼ ਕਰੋ ਜੀ...ਪੰਜ ਭੈਣਾਂ ਦਾ ਇੱਕ ਭਰਾ..ਪਰਮਾਤਮਾ ਮੇਹਰ ਕਰੇ..ਹਮੇਸ਼ਾ ਰੱਬ ਰਾਜ਼ੀ ਰੱਖੇ..’

ਉਨ੍ਹਾਂ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ ਜਿਸ ‘ਚ ਅਫਸਾਨਾ ਆਪਣੇ ਭਰਾ, ਮਾਤਾ ਤੇ ਚਾਰ ਭੈਣਾਂ ਦੇ ਨਾਲ ਨਜ਼ਰ ਆ ਰਹੇ ਨੇ । 

 

View this post on Instagram

 

Kaise lgaa plz support share and like @itsafsanakhan @thehumblemusic godbless all ghanks all

A post shared by Khuda Baksh®⭕ (@khudaabaksh) on

ਜੇ ਗੱਲ ਕਰੀਏ ਖੁਦਾ ਬਖਸ਼ ਦੇ ਮਿਊਜ਼ਿਕ ਸਫ਼ਰ ਬਾਰੇ ਤਾਂ ਉਨ੍ਹਾਂ ਨੂੰ ਸੰਗੀਤ ਦੀ ਗੁੜ੍ਹਤੀ ਆਪਣੇ ਘਰ ਤੋਂ ਹੀ ਮਿਲੀ ਹੈ । ਉਨ੍ਹਾਂ ਦੇ ਘਰ ‘ਚ ਮਿਊਜ਼ਿਕ ਦਾ ਮਾਹੌਲ ਸੀ । ਪਰ ਪਿਤਾ ਦੀ ਮੌਤ ਦੇ ਕਾਰਨ ਉਨ੍ਹਾਂ ਦੇ ਘਰ ਦੁੱਖਾਂ ਦਾ ਪਹਾੜ ਟੁੱਟ ਗਿਆ । ਉਨ੍ਹਾਂ ਦੀ ਮਾਂ ਨੇ ਬਹੁਤ ਹੀ ਮੁਸੀਬਤਾਂ ਦਾ ਸਾਹਮਣਾ ਕਰਕੇ ਆਪਣੀ ਧੀਆਂ ਤੇ ਪੁੱਤਰ ਨੂੰ ਵੱਡਾ ਕੀਤਾ । ਖੁਦਾ ਬਖਸ਼ ਨੇ ਸਾਲ 2017 ‘ਚ ਇੰਡੀਅਨ ਆਈਡਲ-9 ਦਾ ਖਿਤਾਬ ਆਪਣੇ ਨਾਂਅ ਕੀਤਾ ਸੀ । ਅਫਸਾਨਾ ਖ਼ਾਨ 2013 ‘ਚ ਵਾਇਸ ਆਫ਼ ਪੰਜਾਬ ‘ਚ ਟਾਪ 5 ‘ਚ ਰਹਿ ਚੁੱਕੇ ਨੇ । ਦੱਸ ਦਈਏ ਖੁਦਾ ਬਖਸ਼ ਜਿਨ੍ਹਾਂ ਦਾ ਸਬੰਧ ਪੰਜਾਬ ਦੇ ਬਾਦਲ ਪਿੰਡ ਤੋਂ ਹੈ । ਅਫਸਾਨਾ ਤੇ ਖੁਦਾ ਨੇ ਆਪਣੀ ਮਿਹਨਤ ਸਦਕਾ ਅੱਜ ਸੰਗੀਤਕ ਜਗਤ ‘ਚ ਚੰਗਾ ਨਾਂਅ ਬਣਾ ਲਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network