ਦਰਸ਼ਕਾਂ ਨੂੰ ਪਸੰਦ ਆ ਰਹੀਆਂ ਨੇ ਅਫਸਾਨਾ ਖ਼ਾਨ ਤੇ ਸਿੱਧੂ ਮੂਸੇਵਾਲਾ ਦੀਆਂ ਇਹ ਨਵੀਆਂ ਤਸਵੀਰਾਂ

Reported by: PTC Punjabi Desk | Edited by: Lajwinder kaur  |  January 27th 2021 02:23 PM |  Updated: January 27th 2021 02:23 PM

ਦਰਸ਼ਕਾਂ ਨੂੰ ਪਸੰਦ ਆ ਰਹੀਆਂ ਨੇ ਅਫਸਾਨਾ ਖ਼ਾਨ ਤੇ ਸਿੱਧੂ ਮੂਸੇਵਾਲਾ ਦੀਆਂ ਇਹ ਨਵੀਆਂ ਤਸਵੀਰਾਂ

ਪੰਜਾਬੀ ਗਾਇਕਾ ਅਫਸਾਨਾ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਨਾਲ ਕੁਝ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਨੇ । ਗਾਇਕਾ ਅਫਸਾਨਾ ਖ਼ਾਨ ਪੰਜਾਬੀ ਸੂਟ ਚ ਤੇ ਸਿੱਧੂ ਮੂਸੇਵਾਲਾ ਕੁੜਤਾ ਪਜਾਮੇ ਚ ਨਜ਼ਰ ਆ ਰਹੇ ਨੇ।

inside pic of afsana khan and sidhu moosewala

ਹੋਰ ਪੜ੍ਹੋ : ‘ਕਿਸਾਨ ਮਜ਼ਦੂਰ ਏਕਤਾ’ ਜ਼ਿੰਦਾਬਾਦ ਦੇ ਨਾਅਰੇ ਦੇ ਨਾਲ ਬੁਲੰਦ ਹੌਸਲੇ ਨੂੰ ਬਿਆਨ ਕਰਦੇ ਹੋਏ ਐਲੀ ਮਾਂਗਟ ਨੇ ਸ਼ੇਅਰ ਕੀਤੀ ਬੱਬੂ ਮਾਨ ਦੀ ਇਹ ਖ਼ਾਸ ਤਸਵੀਰ

ਇੱਕ ਤਸਵੀਰ ‘ਚ ਉਹ ਸਿੱਧੂ ਮੂਸੇਵਾਲਾ ਦੀ ਮਾਤਾ ਦੇ ਨਾਲ ਵੀ ਨਜ਼ਰ ਆਈ। ਦਰਸ਼ਕਾਂ ਨੂੰ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਨੇ । ਵੱਡੀ ਗਿਣਤੀ ‘ਚ ਇਸ ਪੋਸਟ ਉੱਤੇ ਲਾਈਕਸ ਆ ਚੁੱਕੇ ਨੇ।

sidhu moose wala and afsana khan

ਦੱਸ ਦਈਏ ਸਾਲ 2019 'ਚ ਦੋਵਾਂ ਦਾ ਧੱਕਾ ਗੀਤ ਆਇਆ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਨ੍ਹਾਂ ਤਸਵੀਰਾਂ ਤੋਂ ਲੱਗਦਾ ਹੈ ਦੋਵੇਂ ਬਹੁਤ ਜਲਦ ਕੁਝ ਨਵਾਂ ਲੈ ਕੇ ਆ ਸਕਦੇ ਨੇ ਆਪਣੇ ਪ੍ਰਸ਼ੰਸਕਾਂ ਦੇ ਲਈ । ਦੋਵਾਂ ਕਲਾਕਾਰਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network