ਅਫਸਾਨਾ ਖ਼ਾਨ ਦੇ ਨਵੇਂ ਗੀਤ ‘ਤੇਰੇ ਲਾਰੇ’ ਦਾ ਹੋਇਆ ਐਲਾਨ, ਜਾਣੋ ਉਹ ਖ਼ਾਸ ਗੱਲਾਂ ਜੋ ਇਸ ਗੀਤ ਨੂੰ ਬਣਾ ਰਹੀਆਂ ਨੇ ਖ਼ਾਸ
ਪੰਜਾਬੀ ਮਿਊਜ਼ਿਕ ਜਗਤ ਜੋ ਕਿ ਬਹੁਤ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਹੈ । ਹਰ ਹਫਤੇ ਕੋਈ ਨਾ ਕੋਈ ਨਵਾਂ ਗੀਤ ਰਿਲੀਜ਼ ਹੋ ਰਿਹਾ ਹੈ ਤੇ ਨਾਲ ਹੀ ਨਵੇਂ-ਨਵੇਂ ਗੀਤਾਂ ਦਾ ਐਲਾਨ ਹੋ ਰਿਹਾ ਹੈ। ਜਿਸ ਦੇ ਚੱਲਦੇ ਅਫਸਾਨਾ ਖ਼ਾਨ ਨੇ ਵੀ ਆਪਣੇ ਇੱਕ ਹੋਰ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਹੈ। ਉਹ ‘ਤੇਰੇ ਲਾਰੇ’ ਟਾਈਟਲ ਹੇਠ ਸੈਡ ਸੌਂਗ ਲੈ ਕੇ ਆ ਰਹੀ ਹੈ। ਇਸ ਗੀਤ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ।
image source- instagram
ਹੋਰ ਪੜ੍ਹੋ : ਦਿਲਾਂ ਨੂੰ ਸਕੂਨ ਦੇ ਰਿਹਾ ਹੈ ਗਾਇਕ ਜਸਬੀਰ ਜੱਸੀ ਦਾ ‘ਹੀਰ’ ਗੀਤ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ
ਹੋਰ ਪੜ੍ਹੋ : ਪਹਿਲੀ ਵਾਰ ਪੰਜਾਬੀ ਗਾਇਕ ਨਿਰਮਲ ਸਿੱਧੂ ਨੇ ਸਾਂਝੀ ਕੀਤੀ ਆਪਣੇ ਵਿਆਹ ਦੀ ਖ਼ਾਸ ਤਸਵੀਰ, ਪ੍ਰਸ਼ੰਸਕ ਨੂੰ ਆ ਰਹੀ ਹੈ ਖੂਬ ਪਸੰਦ
image source- instagram
ਆਉ ਜਾਣਦੇ ਹਾਂ ਉਹ ਅਹਿਮ ਗੱਲਾਂ ਜੋ ਇਸ ਗੀਤ ਨੂੰ ਬਣਾ ਰਹੀਆਂ ਨੇ ਖ਼ਾਸ । ਇਸ ਗੀਤ ਦੇ ਬੋਲ ਨਾਮੀ ਗੀਤਕਾਰ ਹੈਪੀ ਰਾਏਕੋਟੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਹੋਵੇਗਾ । ਇਸ ਮਿਊਜ਼ਿਕ ਵੀਡੀਓ ‘ਚ ਪਹਿਲੀ ਵਾਰ ਅੰਮ੍ਰਿਤ ਮਾਨ ਤੇ ਅਦਾਕਾਰਾ ਵਾਮਿਕਾ ਗੱਬੀ ਇਕੱਠੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਹੈਰੀ ਸਿੰਘ ਤੇ ਪ੍ਰੀਤ ਸਿੰਘ ਨੇ ਮਿਲਕੇ ਇਸ ਗੀਤ ਦੇ ਵੀਡੀਓ ਨੂੰ ਤਿਆਰ ਕੀਤਾ ਹੈ । ਇਹ ਪੂਰਾ ਗੀਤ 9 ਜੁਲਾਈ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ। ਇਸ ਗੀਤ ਨੂੰ ਲੈ ਕੇ ਫੈਨਜ਼ ਵੀ ਕਾਫੀ ਉਤਸੁਕ ਨੇ।
image source- instagram
ਜੇ ਗੱਲ ਕਰੀਏ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਹੈ । ਜਿਸ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਗੀਤ ਜਿਵੇਂ ਤਿੱਤਲੀਆਂ, ਬਜ਼ਾਰ, ਧੱਕਾ, ਚੰਡੀਗੜ੍ਹ ਸ਼ਹਿਰ, ਜਿੰਨੇ ਦੁੱਖ, ਅਤ ਕਈ ਹੋਰ ਸੁਪਰ ਹਿੱਟ ਗੀਤ ਸ਼ਾਮਿਲ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ।