ਕੁਝ ਕੁ ਸਾਲਾਂ ‘ਚ ਏਨਾਂ ਬਦਲ ਗਈ ਅਫਸਾਨਾ ਖ਼ਾਨ, ਪੁਰਾਣੀ ਤਸਵੀਰ ਹੋ ਰਹੀ ਵਾਇਰਲ

Reported by: PTC Punjabi Desk | Edited by: Shaminder  |  July 24th 2021 11:21 AM |  Updated: July 24th 2021 03:13 PM

ਕੁਝ ਕੁ ਸਾਲਾਂ ‘ਚ ਏਨਾਂ ਬਦਲ ਗਈ ਅਫਸਾਨਾ ਖ਼ਾਨ, ਪੁਰਾਣੀ ਤਸਵੀਰ ਹੋ ਰਹੀ ਵਾਇਰਲ

ਗਾਇਕਾ ਅਫਸਾਨਾ ਖ਼ਾਨ ਜਿਸ ਨੇ ਆਪਣੇ ਗੀਤਾਂ ਦੇ ਨਾਲ ਪੰਜਾਬੀ ਇੰਡਸਟਰੀ ‘ਚ ਵੱਖਰੀ ਪਛਾਣ ਬਣਾਈ ਹੈ । ਹੁਣ ਉਸ ਦੇ ਗੀਤ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਸੁਣਾਈ ਦੇਣਗੇ । ਕਿਉਂਕਿ ਉਹ ਸਲੀਮ ਮਰਚੈਂਟ ਦੇ ਨਾਲ ਜਲਦ ਹੀ ਨਜ਼ਰ ਆਉਣ ਵਾਲੀ ਹੈ । ਇਸ ਬਾਰੇ ਉਸ ਨੇ ਕੁਝ ਦਿਨ ਪਹਿਲਾਂ ਹੀ ਉਸ ਨੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਸੀ ।

Afsana khan-VOP Image Source: Instagram

ਹੋਰ ਪੜ੍ਹੋ : ਰਾਜ ਕੁੰਦਰਾ ਨੂੰ ਨਹੀਂ ਮਿਲੀ ਜ਼ਮਾਨਤ, ਸ਼ਿਲਪਾ ਸ਼ੈੱਟੀ ਤੋਂ ਵੀ ਕੀਤੀ ਗਈ ਪੁੱਛਗਿੱਛ 

 

ਪਰ ਇਹ ਮੁਕਾਮ ਉਸ ਨੂੰ ਇੰਝ ਹੀ ਨਹੀਂ ਮਿਲਿਆ । ਇਸ ਪਿੱਛੇ ਉਸ ਦੀ ਅਣਥੱਕ ਮਿਹਨਤ ਅਤੇ ਸੰਘਰਸ਼ ਹੈ ।

 

View this post on Instagram

 

A post shared by Gossipgiri (@gossipgiriblogs)

ਕੋਈ ਸਮਾਂ ਹੁੰਦਾ ਸੀ ਕਿ ਉਹ ਗਾਇਕੀ ਦੇ ਖੇਤਰ ‘ਚ ਆਪਣੀ ਪਛਾਣ ਲਈ ਕਾਫੀ ਜੱਦੋਜਹਿਦ ਕਰ ਰਹੀ ਸੀ । ਅੱਜ ਉਸ ਦਾ ਲਾਈਫ ਸਟਾਈਲ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ । ਸਿੱਧੀ ਸਾਦੀ ਰਹਿਣ ਵਾਲੀ ਗਾਇਕਾ ਦਾ ਅੰਦਾਜ਼ ਅਤੇ ਲੁੱਕ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ ।

Afsana khan-Saajz-Jassie Gill Image Source: Instagram

ਅੱਜ ਅਸੀਂ ਤੁਹਾਨੂੰ ਇਸ ਗਾਇਕਾ ਦੀ ਪੁਰਾਣੀ ਤਸਵੀਰ ਦਿਖਾਉਣ ਜਾ ਰਹੇ ਹਾਂ । ਜਿਸ ‘ਚ ਉਸ ਨੇ ਪੰਜਾਬੀ ਸੂਟ ਪਾਇਆ ਹੋਇਆ ਹੈ ਅਤੇ ਬਹੁਤ ਹੀ ਸਿੱਧੀ ਸਾਦੀ ਦਿਖਾਈ ਦੇ ਰਹੀ ਹੈ । ਜਦੋਂਕਿ ਹੁਣ ਪਹਿਲਾਂ ਵਾਲੀ ਅਫਸਾਨਾ ਨਹੀਂ ਰਹੀ, ਉਸ ਦਾ ਅੰਦਾਜ਼ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network