ਚੱਲਦੇ ਸ਼ੋਅ ‘ਚ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਫੁੱਟ-ਫੁੱਟ ਕੇ ਰੋ ਪਈ ਅਫਸਾਨਾ ਖ਼ਾਨ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  July 03rd 2022 11:28 AM |  Updated: July 03rd 2022 11:28 AM

ਚੱਲਦੇ ਸ਼ੋਅ ‘ਚ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਫੁੱਟ-ਫੁੱਟ ਕੇ ਰੋ ਪਈ ਅਫਸਾਨਾ ਖ਼ਾਨ, ਦੇਖੋ ਵੀਡੀਓ

Afsana Khan Gets Emotional to remembering Sidhu Moose Wala: ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਸ਼ੋਅ ਦੇ ਦੌਰਾਨ ਹੀ ਰੋ ਪਈ, ਉਹ ਆਪਣੇ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਰੋ ਪਈ। ਇੱਕ ਔਰਤ ਨੇ ਸਟੇਜ਼ 'ਤੇ ਆ ਕੇ ਅਫਸਾਨਾ ਖ਼ਾਨ ਨੂੰ ਹੌਸਲਾ ਦਿੱਤਾ ਅਤੇ ਸਮਝਾਇਆ।

singer afsana khan virl video

ਹੋਰ ਪੜ੍ਹੋ : ਰਣਦੀਪ ਹੁੱਡਾ ਨੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦੀ ਅੰਤਿਮ ਅਰਦਾਸ ਅਤੇ ਭੋਗ ਦੀ ਦੱਸੀ ਤਰੀਕ, ਸੱਦਾ ਪੱਤਰ ‘ਚ ਲਿਖਿਆ 'ਭਰਾ', ਦਰਸ਼ਕ ਹੋਏ ਭਾਵੁਕ

afsana khan emotional during stage show sidhu moose wala

ਮੰਢਾਲੀ ਮੇਲੇ 'ਚ ਗਾਇਕਾ ਅਫਸਾਨਾ ਖ਼ਾਨ ਜੋ ਕਿ ਆਪਣੀ ਹਾਜ਼ਰੀ ਲਗਾਉਣ ਗਈ ਸੀ। ਜਿੱਥੇ ਉਨ੍ਹਾਂ ਨੇ ਆਪਣੀ ਆਵਾਜ਼ ਦੇ ਨਾਲ ਸਿੱਧੂ ਮੂਸੇਵਾਲਾ ਦੇ ਕਈ ਗੀਤ ਗਾਏ ਅਤੇ ਆਪਣੇ ਭਾਰ ਸਿੱਧੂ ਨੂੰ ਯਾਦ ਕਰਕੇ ਭਾਵੁਕ ਹੁੰਦੀ ਵੀ ਨਜ਼ਰ ਆਈ।

ਅਫਸਾਨਾ ਖ਼ਾਨ ਤੇ ਸਿੱਧੂ ਮੂਸੇਵਾਲਾ ਦਾ ਖ਼ਾਸ ਰਿਸ਼ਤਾ ਸੀ। ਅਫਸਾਨਾ ਨੇ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਬਣਾਇਆ ਹੋਇਆ ਸੀ। ਉਹ ਹਰ ਸਾਲ ਸਿੱਧੂ ਮੂਸੇਵਾਲਾ ਨੂੰ ਰੱਖੜੀ ਬੰਨਣ ਲਈ ਮੂਸੇ ਪਿੰਡ ਜਾਂਦੀ ਸੀ। ਦੋਵਾਂ ਨੇ ਇਕੱਠੇ ਕਈ ਗੀਤ ਵੀ ਗਾਏ ਸਨ।

Afsana khan And sidhu Moose wala-min

ਦੱਸ ਦਈਏ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉਭਰਦਾ ਹੋਇਆ ਸਿਤਾਰਾ ਸਿੱਧੂ ਮੂਸੇਵਾਲਾ ਜਿਸ ਨੇ ਦੁਨੀਆ ਦੇ ਕੋਨੇ-ਕੋਨੇ ਪੰਜਾਬੀ ਮਿਊਜ਼ਿਕ ਨੂੰ ਪਹੁੰਚਾ ਦਿੱਤਾ ਸੀ। ਪਰ 29 ਮਈ ਲਈ ਪੰਜਾਬੀਆਂ ਨੇ ਇਸ ਅਣਮੁੱਲੇ ਹੀਰੇ ਨੂੰ ਗੁਆ ਦਿੱਤਾ। ਮਈ ਮਹੀਨੇ ਦੀ 29 ਤਰੀਕ ਨੂੰ ਸ਼ਾਰਪ ਸ਼ੂਟਰਾਂ ਨੇ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਸੀ। ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network