ਇੰਗਲਿਸ਼ ਬੋਲਣ ਨੂੰ ਲੈ ਕੇ ਅਫ਼ਸਾਨਾ ਖਾਨ ਤੇ ਸ਼ਮਿਤਾ ਸ਼ੈੱਟੀ ਹੋਈਆਂ ਗੁੱਥਮ-ਗੁੱਥੀ, ਵੀਡੀਓ ਵਾਇਰਲ
Bigg Boss-15 ਵਿੱਚ ਹਰ ਹਫਤੇ ਪ੍ਰਤੀਭਾਗੀਆਂ ਵਿਚਾਲੇ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ । ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ (afsana khan) ਕਈ ਵਾਰ ਸ਼ਮਿਤਾ ਸ਼ੈੱਟੀ ਨਾਲ ਭਿੜਦੀ ਹੋਈ ਨਜ਼ਰ ਆ ਚੁੱਕੀ ਹੈ । ਇਸ ਸਭ ਦੇ ਚਲਦੇ ਅਫ਼ਸਾਨਾ ਖ਼ਾਨ ਤੇ ਸ਼ਮਿਤਾ ਵਿਚਾਲੇ ਇੱਕ ਵਾਰ ਫਿਰ ਜੁਬਾਨੀ ਜੰਗ ਹੁੰਦੇ ਦੇਖੀ ਗਈ ਹੈ । ਦਰਅਸਲ ਸਲਮਾਨ ਖਾਨ ਨੇ ਸਾਰੇ ਪ੍ਰਤੀਭਾਗੀਆਂ ਨੂੰ ਬੁਲਾ ਕੇ ਪੁੱਛਿਆ ਸੀ ਕਿ ਗੇਮ ਨੂੰ ਜਿੱਤਣ ਲਈ ਘਰ ਵਿੱਚ ਕੌਣ ਧੋਖਾ ਦੇ ਸਕਦਾ ਹੈ ਤਾਂ ਸ਼ਮਿਤਾ ਨੇ ਅਫ਼ਸਾਨਾ ਦਾ ਨਾਂਅ ਲਿਆ ਸੀ ।
Pic Courtesy: Instagram
ਹੋਰ ਪੜ੍ਹੋ :
ਅਮਿਤਾਬ ਬੱਚਨ ਦਾ ਅੱਜ ਹੈ ਜਨਮ ਦਿਨ, ਪੁੱਤਰ ਅਭਿਸ਼ੇਕ ਬੱਚਨ ਨੇ ਵੀਡੀਓ ਸਾਂਝਾ ਕਰ ਦਿੱਤੀ ਵਧਾਈ
Pic Courtesy: Instagram
ਸ਼ਮਿਤਾ (shamita-shetty) ਨੇ ਅਫ਼ਸਾਨਾ ਨੂੰ ਕਿਹਾ ਸੀ ਕਿ ਉਹ ਇਸ ਗੱਲ ਨੂੰ ਦਿਲ ਤੇ ਨਾਂ ਲਵੇ ਤੇ ਨਾ ਹੀ ਰੋਏ । ਅਫ਼ਸਨਾ ਨੇ ਇਸ ਸਭ ਨੂੰ ਲੈ ਕੇ ਸ਼ਮਿਤਾ ’ਤੇ ਆਪਣੀ ਭੜਾਸ ਕੱਢ ਦਿੱਤੀ । ਅਫ਼ਸਾਨਾ ਨੇ ਸ਼ਮਿਤਾ (shamita-shetty) ਨੂੰ ਇੰਗਲਿਸ਼ ਬੋਲਣ ਨੂੰ ਲੈ ਕੇ ਵੀ ਖਰੀਆਂ ਖੋਟੀਆਂ ਸੁਣਾਈਆਂ ।
View this post on Instagram
ਅਫਸਾਨਾ ਨੇ ਸ਼ਮਿਤਾ (shamita-shetty) ਨੂੰ ਕਿਹਾ ਕਿ ਵੱਡੀ ਹੋਵੇਗੀ ਆਪਣੇ ਘਰ ਵਿੱਚ …ਮੈਨੂੰ ਰੋਟੀ ਨਹੀਂ ਦਿੰਦੀ ..ਇਥੇ ਕੋਈ ਵੀ ਕਿਸੇ ਦਾ ਨਹੀਂ’ । ਅਫ਼ਸਾਨਾ ਦੀ ਇਸ ਗੱਲ ਨੂੰ ਲੈ ਕੇ ਸ਼ਮਿਤਾ (shamita-shetty) ਨੇ ਵੀ ਅਫ਼ਸਾਨਾ ਨੂੰ ਬਹੁਤ ਕੁਝ ਸੁਣਾਇਆ ਤੇ ਉਸ ਨੇ ਕਿਹਾ ਕਿ ਉਹ ਉਸ ਨੂੰ ਬਰਦਾਸ਼ਤ ਨਹੀਂ ਕਰੇਗੀ ।