ਅਫਸਾਨਾ ਖਾਨ ਤੇ ਸਾਜ਼ ਨੇ ਸ਼ੇਅਰ ਕੀਤੀ ਆਪਣੇ ਵਿਆਹ ਦੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਪਸੰਦ

Reported by: PTC Punjabi Desk | Edited by: Pushp Raj  |  February 22nd 2022 08:30 AM |  Updated: February 22nd 2022 07:39 AM

ਅਫਸਾਨਾ ਖਾਨ ਤੇ ਸਾਜ਼ ਨੇ ਸ਼ੇਅਰ ਕੀਤੀ ਆਪਣੇ ਵਿਆਹ ਦੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਪਸੰਦ

ਮਸ਼ਹੂਰ ਪੰਜਾਬੀ ਗਾਇਕ ਜੋੜੀ ਅਫਸਾਨਾ ਖ਼ਾਨ ਤੇ ਸਾਜ਼ ਸ਼ਰਮਾ 19 ਫਰਵਰੀ ਨੂੰ ਵਿਆਹ ਬੰਧਨ 'ਚ ਬੱਝ ਗਏ। ਇਸ ਜੋੜੀ ਦੇ ਵਿਆਹ ਵਿੱਚ ਕਈ ਬਾਲੀਵੁੱਡ ਸੈਲੇਬਸ ਤੇ ਪੰਜਾਬੀ ਇੰਡਸਟਰੀ ਦੇ ਕਈ ਲੋਕ ਸ਼ਾਮਲ ਹੋਏ। ਹੁਣ ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।

ਇਸ ਗਾਇਕ ਕਪਲ ਦੇ ਵਿਆਹ ਵਿੱਚ ਹਿਮਾਂਸ਼ੀ ਖੁਰਾਨਾ, ਰਾਖੀ ਸਾਵੰਤ, ਉਮਰ ਰਿਆਜ਼ , ਰਸ਼ਮੀ ਦੇਸਾਈ ਸਣੇ ਕਈ ਹੋਰਨਾਂ ਬਾਲੀਵੁੱਡ ਤੇ ਪੌਲੀਵੁੱਡ ਦੇ ਸੈਲੇਬਸ ਨੇ ਹਿੱਸਾ ਲਿਆ। ।

ਅਫਸਾਨਾ ਖ਼ਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ '‘ਤੇ ਵਿਆਹ ਤੋਂ ਲੈ ਕੇ ਹਲਦੀ ਤੇ ਮਹਿੰਦੀ ਦੀ ਰਸਮ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸੀ। ਹੁਣ ਅਫਸਾਨਾ ਖਾਨ ਨੇ ਆਪਣੇ ਵਿਆਹ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਨਾਲ ਉਸ ਨੇ ਕੈਪਸ਼ਨ ਵਿੱਚ ਲਿਖਿਆ, " ਸਾਡੀ ਖੁਸ਼ੀ ਹੁਣ ਤੋਂ ਸ਼ੁਰੂ ਹੁੰਦੀ ਹੈ ? #afsaajz ❤️"

ਹੋਰ ਪੜ੍ਹੋ : ਸਿਧਾਰਥ ਮਲਹੋਤਰਾ ਨੂੰ ਮਿਲਿਆ 'ਕ੍ਰਿਟਿਕਸ ਬੈਸਟ ਐਕਟਰ' ਦਾ ਐਵਾਰਡ, ਦਾਦਾ ਸਾਹਿਬ ਦੇ ਨਾਂ 'ਤੇ ਨਿੱਜੀ ਸੰਸਥਾ ਨੇ ਵੰਡੇ ਐਵਾਰਡ

ਇਸ ਵੀਡੀਓ ਵਿੱਚ ਅਫਸਾਨਾ ਦੀ ਮਹਿੰਦੀ ਤੇ ਵਿਆਹ ਤੱਕ ਤਿਆਰ ਹੋਣ ਤੱਕ ਦੀਆਂ ਤਸਵੀਰਾਂ ਤੇ ਨਿੱਕੇ-ਨਿੱਕ ਪਲਾਂ ਨੂੰ ਕੈਦ ਕੀਤਾ ਗਿਆ ਹੈ। ਇਸ ਦੌਰਾਨ ਅਫਸਾਨਾ ਪੀਚ ਰੰਗ ਦੇ ਲਹਿੰਗਾ ਪਾ ਕੇ ਤੇ ਹੱਥਾਂ ਵਿੱਚ ਚੂੜਾ ਸਜਾ ਕੇ ਦੁਲਹਨ ਵਜੋਂ ਬੇਹੱਦ ਖੂਬਸੂਰਤ ਨਜ਼ਰ ਆਈ। ਇਸ ਦੇ ਨਾਲ ਹੀ ਸਾਜ਼ ਵੀ ਕੜਾਈ ਵਾਲੀ ਸ਼ੇਰਵਾਨੀ ਸੂਟ ਤੇ ਸਿਹਰਾ ਸਜਾ ਕੇ ਹੈਂਡਸਮ ਨਜ਼ਰ ਆਏ। ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਦੋਹਾਂ ਗੀਵਧਾਈਆਂ ਵੇ ਵੱਜ ਰਿਹਾ ਤ ਹੈ।

ਇਸ ਜੋੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਅਤੇ ਹਰ ਕੋਈ ਦੋਹਾਂ ਨੂੰ ਜ਼ਿੰਦਗੀ ਦੇ ਨਵੇਂ ਸਫਰ ਲਈ ਵਧਾਈਆਂ ਦੇ ਰਿਹਾ ਹੈ । ਦੱਸ ਦਈਏ ਕਿ ਅਫਸਾਨਾ ਖਾਨ ਪੰਜਾਬੀ ਇੰਡਸਟਰੀ ਦੀ ਪ੍ਰਸਿੱਧ ਗਾਇਕਾ ਹੈ ਅਤੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਉਸ ਨੇ ਕਈ ਹਿੱਟ ਗੀਤ ਦਿੱਤੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network