ਅਫਸਾਨਾ ਖ਼ਾਨ ਅਤੇ ਸਾਜ਼ ਦੀ ਆਵਾਜ਼ 'ਚ ਨਵੇਂ ਗੀਤ 'Behri Duniya' ਦਾ ਟੀਜ਼ਰ ਜਾਰੀ
ਅਫਸਾਨਾ ਖ਼ਾਨ ( Afsana Khan) ਅਤੇ ਸਾਜ਼ (Saajz) ਦੀ ਆਵਾਜ਼ 'ਚ ਨਵੇਂ ਗੀਤ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ । ਇਸ ਗੀਤ 'ਚ ਪਰਮੀਸ਼ ਵਰਮਾ ਅਤੇ ਨਿੱਕੀ ਤੰਬੋਲੀ ਨਜ਼ਰ ਆਉਣਗੇ । ਗੀਤ ਦੇ ਬੋਲ ਪ੍ਰੀਤ ਸੁੱਖ ਨੇ ਲਿਖੇ ਹਨ । ਇਸ ਗੀਤ ਦਾ ਫੁਲ ਵੀਡੀਓ 15 ਫਰਵਰੀ ਨੂੰ ਰਿਲੀਜ਼ ਹੋਵੇਗਾ । ਇਸ ਤੋਂ ਪਹਿਲਾਂ ਇਸ ਗੀਤ ਦੇ ਟੀਜ਼ਰ ਨੂੰ ਵੇਖਣ ਤੋਂ ਤਾਂ ਇਹੀ ਲੱਗਦਾ ਹੈ ਕਿ ਇਹ ਗੀਤ ਸੈਡ ਸੌਂਗ ਹੋਵੇਗਾ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਫਸਾਨਾ ਖਾਨ ਅਤੇ ਸਾਜ਼ ਨੇ ਲੱਖ ਲੱਖ ਵਧਾਈਆਂ ਨਾਂਅ ਦਾ ਗੀਤ ਕੱਢਿਆ ਸੀ ।ਜਿਸ ਨੂੰ ਕਿ ਦਰਸ਼ਕਾਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ ਸੀ ।
ਹੋਰ ਪੜ੍ਹੋ : ਤੁਸੀਂ ਵੀ ਹੋ ਪਿੱਠ ਦਰਦ ਤੋਂ ਪਰੇਸ਼ਾਨ, ਇਹ ਤਰੀਕੇ ਅਪਣਾ ਕੇ ਪਾ ਸਕਦੇ ਹੋ ਦਰਦ ਤੋਂ ਰਾਹਤ
ਅਫਸਾਨਾ ਖ਼ਾਨ ਦੇ ਇਸ ਨਵੇਂ ਗੀਤ ਦਾ ਵੀ ਸਰੋਤੇ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਉਸ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ ਬੁਲੰਦ ਆਵਾਜ਼ ਦੀ ਮਾਲਕ ਅਫਸਾਨਾ ਖਾਨ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਸ ਨੇ 'ਧੱਕਾ', 'ਤਿੱਤਲੀਆਂ' ਸਣੇ ਕਈ ਹਿੱਟ ਗੀਤ ਗਾਏ ਹਨ ।
Image Source: Instagram
ਜਲਦ ਹੀ ਉਹ ਆਪਣੇ ਮੰਗੇਤਰ ਸਾਜ਼ ਦੇ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ । ਜਿਸ ਲਈ ਉਹ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੂੰ ਘਰ ਘਰ ਜਾ ਕੇ ਸੱਦਾ ਦੇ ਰਹੀ ਹੈ । ਇਸ ਜੋੜੀ ਦੇ ਵਿਆਹ ਦਾ ਵੀ ਦਰਸ਼ਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਅਫਸਾਨਾ ਅਤੇ ਸਾਜ਼ ਦੀ ਆਵਾਜ਼ 'ਚ ਰਿਲੀਜ਼ ਹੋਣ ਜਾ ਰਹੇ ਇਸ ਗੀਤ ਦਾ ਦਰਸ਼ਕ ਜਿੱਥੇ ਇੰਤਜ਼ਾਰ ਕਰ ਰਹੇ ਹਨ ਉੱਥੇ ਹੀ ਦਰਸ਼ਕਾਂ ਨੂੰ ਗੀਤ ਦਾ ਟੀਜ਼ਰ ਵੀ ਕਾਫੀ ਪਸੰਦ ਆ ਰਿਹਾ ਹੈ ।