ਅਫਸਾਨਾ ਖ਼ਾਨ ਅਤੇ ਸਾਜ਼ ਵਿਆਹ ਦਾ ਕਾਰਡ ਦੇਣ ਐਮੀ ਵਿਰਕ ਦੇ ਘਰ ਪਹੁੰਚੇ, ਵੀਡੀਓ ਹੋ ਰਿਹਾ ਵਾਇਰਲ
ਅਫਸਾਨਾ ਖਾਨ (Afsana Khan ) ਅਤੇ ਸਾਜ਼ (Saajz) ਦੇ ਵਿਆਹ (wedding) ਦੇ ਦਿਨ ਨੇੜੇ ਆ ਰਹੇ ਨੇ ਉਹਨਾਂ ਦੇ ਵਿਆਹ ਦੀ ਤਰੀਕ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਏ । ਇਸ ਜੋੜੀ ਦੇ ਵਿਆਹ ਦੀ ਤਰੀਕ ਜਿਵੇਂ-ਜਿਵੇਂ ਨੇੜੇ ਆ ਰਹੀ ਏ, ਓਵੇਂ ਓਵੇਂ ਲੋਕਾਂ ਦੇ ਦਿਲਾਂ ਦੀ ਧੜਕਣ ਵੱਧਦੀ ਜਾ ਰਹੀ ਏ । ਇਸ ਜੋੜੀ ਦੇ ਪ੍ਰਸ਼ੰਸਕ ਦੋਹਾਂ ਦੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ ਕਿਉਂਕਿ ਇਸ ਵਿਆਹ ਵਿੱਚ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦਾ ਹਰ ਸਿਤਾਰਾ ਪਹੁੰਚ ਰਿਹਾ ਏ । ਕੁਝ ਦਿਨ ਪਹਿਲਾ ਅਫਸਾਨਾ ਮੁੰਬਈ ਵਿੱਚ ਫਿਲਮੀ ਸਿਤਾਰਿਆ ਨੂੰ ਆਪਣੇ ਵਿਆਹ ਦਾ ਕਾਰਡ ਵੰਡਦੀ ਨਜ਼ਰ ਆ ਰਹੀ ।
ਹੋਰ ਪੜ੍ਹੋ : ਸਤਿੰਦਰ ਸਰਤਾਜ ਨੇ ਇਸ ਵੀਡੀਓ ‘ਚ ਦਿੱਤਾ ਲੋਕਾਂ ਨੂੰ ਖ਼ਾਸ ਸੁਨੇਹਾ
ਹੁਣ ਇਹ ਜੋੜੀ ਪੰਜਾਬੀ ਕਲਾਕਾਰਾਂ ਨੂੰ ਆਪਣੇ ਵਿਆਹ ਦਾ ਸੱਦਾ ਪੱਤਰ ਵੰਡਦੀ ਨਜ਼ਰ ਆ ਰਹੀ ਏ … ਐਮੀ ਵਿਰਕ, ਗਿੱਪੀ ਗਰੇਵਾਲ, ਨੀਰੂ ਬਾਜਵਾ ਅਤੇ ਸਤਿੰਦਰ ਸੱਤੀ ਵਰਗੇ ਕਲਾਕਾਰ ਅਫਸਾਨਾ ਦੇ ਵਿਆਹ ਦੇ ਕਾਰਡ ਨੂੰ ਦੇਖ ਕੇ ਸੱਚਮੁੱਚ ਮਸਤ ਹੋ ਗਏ ਨੇ।
image From instagram
ਕਾਰਡ ਦੀ ਗੱਲ ਕੀਤੀ ਜਾਵੇ ਤਾਂ ਇਹ ਕਾਰਡ ਆਪਣੇ ਆਪ ਵਿੱਚ ਬਹੁਤ ਹੀ ਖਾਸ ਏ … ਇਹ ਪਿਆਨੋ ਦੀ ਸ਼ਕਲ ਵਾਲਾ ਕਾਰਡ ਏ …ਜਿਸ ਕਰਕੇ ਕਲਾਕਾਰਾਂ ਦੇ ਨਾਲ-ਨਾਲ ਪ੍ਰਸ਼ੰਸਕ ਵੀ ਇਸ ਕਾਰਡ ਨੂੰ ਦੇਖ ਕੇ ਖੁਸ਼ ਹੋ ਰਹੇ ਨੇ । ਬਕਸੇ ਦੇ ਅੰਦਰ ਸੱਦਾ ਦੇਣ ਵਾਲਿਆਂ ਦੇ ਨਾਂ ਲਿਖੇ ਹੋਏ ਨੇ। ਬਿਨਾਂ ਸ਼ੱਕ, ਪਹਿਲਾਂ ਤਾਂ ਇਸ ਨੂੰ ਦੇਖ ਕੇ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਇਹ ਵਿਆਹ ਦਾ ਕਾਰਡ ਏ ਖਬਰਾਂ ਮੁਤਾਬਕ ਅਫਸਾਨਾ ਤੇ ਸਾਜ਼ 19 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝਣਗੇ ਜਦਕਿ ਵਿਆਹ ਦੀ ਪਾਰਟੀ 21 ਫਰਵਰੀ ਨੂੰ ਹੋਵੇਗੀ।
View this post on Instagram