ਅਦਨਾਨ ਸਾਮੀ ਨੇ ਨਵੀਂ ਪੋਸਟ ਕਰ ਫੈਨਜ਼ ਨੂੰ ਦੱਸਿਆ, ਇੰਸਟਾਗ੍ਰਾਮ ਤੋਂ 'ਅਲਵਿਦਾ' ਲੈਣ ਦਾ ਸੱਚ, ਪੜ੍ਹੋ ਪੂਰੀ ਖ਼ਬਰ

Reported by: PTC Punjabi Desk | Edited by: Pushp Raj  |  July 26th 2022 12:53 PM |  Updated: July 26th 2022 12:53 PM

ਅਦਨਾਨ ਸਾਮੀ ਨੇ ਨਵੀਂ ਪੋਸਟ ਕਰ ਫੈਨਜ਼ ਨੂੰ ਦੱਸਿਆ, ਇੰਸਟਾਗ੍ਰਾਮ ਤੋਂ 'ਅਲਵਿਦਾ' ਲੈਣ ਦਾ ਸੱਚ, ਪੜ੍ਹੋ ਪੂਰੀ ਖ਼ਬਰ

Adnan Sami tell truth about say 'Alvida' from Instagram: ਬਾਲੀਵੁੱਡ ਦੇ ਮਸ਼ਹੂਰ ਗਾਇਕ ਅਦਨਾਨ ਸਾਮੀ ਆਪਣੀ ਗਾਇਕੀ ਨੂੰ ਲੈ ਕੇ ਮਸ਼ਹੂਰ ਹਨ। ਹੁਣ ਅਦਨਾਨ ਸਾਮੀ ਮੁੜ ਇੱਕ ਵਾਰ ਫਿਰ ਅਦਨਾਨ ਸਾਮੀ ਸੁਰਖੀਆਂ ਵਿੱਚ ਆ ਗਏ ਹਨ, ਕਿਉਂਕਿ ਅਦਨਾਨ ਸਾਮੀ ਨੇ ਸੋਸ਼ਲ ਮੀਡੀਆ ਨੂੰ ਅਲਵਿਦਾ ਆਖਣ ਦਾ ਸੱਚ ਆਪਣੇ ਫੈਨਜ਼ ਨਾਲ ਸਾਂਝਾ ਕੀਤਾ ਹੈ।

Singer Adnan Sami deletes all posts from Instagram, says 'Alvida'; here's how fans react Image Source: Instagram

ਦੱਸ ਦਈਏ ਕਿ ਬੀਤੇ ਦਿਨੀਂ ਗਾਇਕ ਨੇ ਇੰਸਟਾਗ੍ਰਾਮ ਨੂੰ ਅਲਵਿਦਾ ਕਹਿ ਦਿੱਤਾ ਸੀ। ਇੰਸਟਾਗ੍ਰਾਮ 'ਤੇ ਉਨ੍ਹਾਂ ਨੇ ਆਪਣੀ ਸਾਰੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਹੈ। ਸਾਰੀਆਂ ਪੋਸਟਾਂ ਨੂੰ ਡਿਲੀਟ ਕਰਨ ਦੇ ਨਾਲ, ਅਦਨਾਨ ਨੇ ਆਪਣੇ ਅਕਾਉਂਟ ਤੋਂ ਇੱਕ ਵੀਡੀਓ ਵੀ ਪੋਸਟ ਕੀਤਾ। ਇਸ ਵੀਡੀਓ 'ਚ ਅਲਵਿਦਾ ਲਿਖਿਆ ਹੋਇਆ ਸੀ।

ਇਸ ਤੋਂ ਬਾਅਦ ਹਰ ਕੋਈ ਹੈਰਾਨ ਸੀ ਕਿ ਗਾਇਕ ਨੇ ਅਚਾਨਕ ਅਜਿਹਾ ਫੈਸਲਾ ਕਿਉਂ ਲਿਆ। ਲੋਕਾਂ ਨੂੰ ਲੱਗਾ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਪਰ ਉਸ ਦੇ ਇਸ ਅਚਾਨਕ ਫੈਸਲੇ ਤੋਂ ਹਰ ਕੋਈ ਹੈਰਾਨ ਰਹਿ ਗਿਆ। ਅਜਿਹੇ 'ਚ ਉਨ੍ਹਾਂ ਦੇ ਕਈ ਫੈਨਜ਼ ਨੇ ਵੀ ਅਦਨਾਨ ਦੇ ਇਸ ਫੈਸਲੇ 'ਤੇ ਚਿੰਤਾ ਜਤਾਈ ਸੀ। ਹਾਲਾਂਕਿ ਹੁਣ ਅਦਨਾਨ ਦੇ ਇਸ ਫੈਸਲੇ ਦੀ ਵਜ੍ਹਾ ਸਾਹਮਣੇ ਆ ਗਈ ਹੈ।

image From instagram

ਗਾਇਕ ਅਦਨਾਨ ਸਾਮੀ ਨੇ ਹੁਣ ਮੁੜ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਤਾਜ਼ਾ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਅਦਨਾਨ ਨੇ ਕੈਪਸ਼ਨ 'ਚ ਲਿਖਿਆ, " My way of saying A…L…V…I…D…A !! ?"

ਸ਼ੇਅਰ ਕੀਤੀ ਗਈ ਇਸ ਪੋਸਟ 'ਚ ਅਦਨਾਨ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਅਸਲ ਵਿੱਚ ਇਹ ਉਸ ਦਾ ਪ੍ਰਚਾਰ ਕਰਨ ਦਾ ਤਰੀਕਾ ਸੀ। ਕੁਝ ਦਿਨ ਪਹਿਲਾਂ ਗਾਇਕ ਨੇ ਆਪਣੇ ਗੀਤ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਸੀ, ਜਿਸ ਨੂੰ ਦੇਖ ਕੇ ਲੋਕਾਂ ਨੂੰ ਲੱਗਾ ਕਿ ਉਸ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਹੈ।

Singer Adnan Sami deletes all posts from Instagram, says 'Alvida'; here's how fans react Image Source: Instagram

ਹੋਰ ਪੜ੍ਹੋ: ਫਿਲਮ 'ਐਨੀਮਲ' ਤੋਂ ਰਣਬੀਰ ਕਪੂਰ ਦਾ ਫਰਸਟ ਲੁੱਕ ਹੋਇਆ ਲੀਕ, ਤਸਵੀਰਾਂ ਹੋਇਆਂ ਵਾਇਰਲ

ਹਾਲਾਂਕਿ, ਹੁਣ ਇਸ ਨਵੀਂ ਪੋਸਟ ਨਾਲ ਅਦਨਾਨ ਸਾਮੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਉਨ੍ਹਾਂ ਨੂੰ ਪ੍ਰਮੋਟ ਕਰਨ ਦਾ ਇੱਕ ਤਰੀਕਾ ਸੀ ਅਤੇ ਜਲਦੀ ਹੀ ਉਹ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਜਾ ਰਹੇ ਹਨ।

ਅਦਨਾਨ ਦੀ ਇਸ ਪੋਸਟ ਨੂੰ ਵੇਖ ਕੇ ਫੈਨਜ਼ ਬੇਹੱਦ ਖੁਸ਼ ਹਨ। ਫੈਨਜ਼ ਪੋਸਟ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਬਣੇ ਹੀ ਪਿਆਰੇ ਅੰਦਾਜ਼ 'ਚ ਗਾਇਕ ਲਈ ਕਮੈਂਟ ਲਿਖਿਆ, " Sir aap bhi dara dete ho ???? mujhe laga kya ho gaya ? aap jana mat hame chhodke love you ?????"

 

View this post on Instagram

 

A post shared by ADNAN 2.0 (@adnansamiworld)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network