ਇਵੈਂਟ ਦੌਰਾਨ ਅਮਿਤਾਭ ਬੱਚਨ ਨਾਲ ਸੈਲਫੀ ਖਿੱਚਵਾਉਣ ਲਈ ਬੇਤਾਬ ਹੋਈ ਇਹ ਅਦਾਕਾਰਾ

Reported by: PTC Punjabi Desk | Edited by: Gourav Kochhar  |  May 19th 2018 09:04 AM |  Updated: May 19th 2018 09:04 AM

ਇਵੈਂਟ ਦੌਰਾਨ ਅਮਿਤਾਭ ਬੱਚਨ ਨਾਲ ਸੈਲਫੀ ਖਿੱਚਵਾਉਣ ਲਈ ਬੇਤਾਬ ਹੋਈ ਇਹ ਅਦਾਕਾਰਾ

ਅਮਿਤਾਭ ਬੱਚਨ ਅਜਿਹੀ ਸ਼ਖਸੀਅਤ ਹੈ ਜਿਨ੍ਹਾਂ ਨੂੰ ਦੇਖ ਕੇ ਫੈਨਸ ਉਨ੍ਹਾਂ ਨਾਲ ਸੈਲਫੀ ਖਿਚਵਾਉਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਅਜਿਹਾ ਹੀ ਕੁਝ ਉਨ੍ਹਾਂ ਨਾਲ ਇਕ ਇਵੈਂਟ ਦੌਰਾਨ ਵੀ ਹੋਇਆ ਪਰ ਮਜ਼ੇਦਾਰ ਗੱਲ ਇਹ ਕਿ ਸੈਲਫੀ ਦਾ ਸ਼ੌਕੀਨ ਕੋਈ ਆਮ ਆਦਮੀ ਨਹੀਂ ਸਗੋਂ ਇਕ ਅਦਾਕਾਰਾ ਸੀ। ਅਮਿਤਾਭ ਬੱਚਨ Amitabh Bachchan ਇਕ ਪ੍ਰਮੋਸ਼ਨਲ ਪ੍ਰੋਗਰਾਮ ਵਿਚ ਗਏ ਹੋਏ ਸਨ ਅਤੇ ਰੰਗ ਮੰਚ 'ਤੇ ਸਨ। ਬਾਲੀਵੁੱਡ ਅਦਾਕਾਰਾ ਆਦਿਤੀ ਰਾਓ ਹੈਦਰੀ ਵੀ ਉਨ੍ਹਾਂ ਨਾਲ ਰੰਗ-ਮੰਚ ਸ਼ੇਅਰ ਕਰ ਰਹੀ ਸੀ। ਇਹ ਇਕ ਫੋਨ ਨੂੰ ਲਾਂਚ ਕਰਨ ਦਾ ਮੌਕਾ ਸੀ। ਪ੍ਰਗਰਾਮ ਦੇ ਤੁਰੰਤ ਬਾਅਦ ਸੈਲਫੀ ਖਿਚਵਾਉਣ ਦਾ ਮੌਕਾ ਆਇਆ ਤਾਂ ਆਦਿਤੀ ਰਾਓ ਹੈਦਰੀ ਉਨ੍ਹਾਂ ਨਾਲ ਸੈਲਫੀ ਖਿੱਚਦੀ ਨਜ਼ਰ ਆਈ।

aditi and amitabh

ਆਦਿਤੀ ਰਾਓ ਹੈਦਰੀ Aditi Rao Hydri ਨੇ ਪਹਿਲਾਂ ਇਕ ਸੈਲਫੀ ਖਿੱਚੀ, ਉਸ ਤੋਂ ਬਾਅਦ ਦੂਜੀ ਅਤੇ ਫਿਰ ਤੀਜੀ। ਇਸੇ ਤਰ੍ਹਾਂ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਕਈ ਸੈਲਫੀ ਲਈਆਂ। ਬੇਸ਼ੱਕ ਉਹ ਫੋਨ ਦਾ ਪ੍ਰਮੋਸ਼ਨ ਕਰ ਰਹੀ ਹੋਵੇਗੀ ਜਾਂ ਹੋ ਸਕਦਾ ਹੈ ਉਹ ਫੋਟੋਗਰਾਫਰਾਂ ਲਈ ਪੋਜ਼ ਦੇ ਰਹੀ ਸੀ ਪਰ ਅਮਿਤਾਭ ਬੱਚਨ ਨਾਲ ਫੋਟੋ ਖਿਚਵਾਉਂਦੇ ਸਮੇਂ ਉਨ੍ਹਾਂ ਦੀਆਂ ਅਦਾਵਾਂ ਕਮਾਲ ਦੀਆਂ ਸਨ। ਆਦਿਤੀ ਰਾਓ ਹੈਦਰੀ ਨੇ 'ਪਦਮਾਵਤ' ਵਿਚ ਅਲਾਉਦੀਨ ਖਿਲਜੀ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ।

#aditiraohydari with big b #amitabhbachchan

A post shared by Viral Bhayani (@viralbhayani) on

ਅਮਿਤਾਭ ਬੱਚਨ Amitabh Bachchan ਬਾਲੀਵੁੱਡ ਦੇ ਦਿੱਗਜ ਅਭਿਨੇਤਾ ਹਨ। ਹਾਲ ਹੀ ਵਿਚ ਆਈ ਉਨ੍ਹਾਂ ਦੀ ਫਿਲਮ '102 ਨਾਟ ਆਊਟ 102 Not Out' ਨੂੰ ਕਾਫ਼ੀ ਪਸੰਦ ਵੀ ਕੀਤਾ ਗਿਆ ਹੈ। ਇਸ ਫਿਲਮ ਵਿਚ ਅਮਿਤਾਭ ਬੱਚਨ ਨੇ 102 ਸਾਲ ਦੇ ਸ਼ਖਸ ਦਾ ਕਿਰਦਾਰ ਨਿਭਾਇਆ ਸੀ ਅਤੇ ਉਨ੍ਹਾਂ ਦੀ ਐਕਟਿੰਗ ਨੂੰ ਕਾਫ਼ੀ ਪਸੰਦ ਵੀ ਕੀਤਾ ਗਿਆ। ਇਸ ਫਿਲਮ 'ਚ ਰਿਸ਼ੀ ਕਪੂਰ ਨੇ ਉਨ੍ਹਾਂ ਦੇ 75 ਸਾਲ ਦਾ ਬੇਟੇ ਦਾ ਰੋਲ ਨਿਭਾਇਆ।

amitabh bachchan


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network