Sid-Kiara: ਸਿਡ ਤੇ ਕਿਆਰਾ ਨੇ ਵਿਆਹ ਹੁੰਦੇ ਹੀ ਫੈਨਜ਼ ਨੂੰ ਦਿੱਤੀ ਖੁਸ਼ਖਬਰੀ; ਜਲਦ ਲੈ ਕੇ ਆਉਣਗੇ ਕੁਝ ਨਵਾਂ

Reported by: PTC Punjabi Desk | Edited by: Pushp Raj  |  February 13th 2023 05:29 PM |  Updated: February 13th 2023 05:29 PM

Sid-Kiara: ਸਿਡ ਤੇ ਕਿਆਰਾ ਨੇ ਵਿਆਹ ਹੁੰਦੇ ਹੀ ਫੈਨਜ਼ ਨੂੰ ਦਿੱਤੀ ਖੁਸ਼ਖਬਰੀ; ਜਲਦ ਲੈ ਕੇ ਆਉਣਗੇ ਕੁਝ ਨਵਾਂ

Sid- Kiara in Adal Badal: ਅਦਾਕਾਰ ਸਿਧਾਰਥ ਮਲਹੋਤਰਾ ਅਤੇ ਅਦਾਕਾਰਾ ਕਿਆਰਾ ਅਡਵਾਨੀ ਦਾ ਵਿਆਹ ਸਭ ਤੋਂ ਮਸ਼ਹੂਰ ਵਿਆਹ ਰਿਹਾ ਹੈ। ਰਾਜਸਥਾਨ ਵਿਚ ਇੱਕ ਸ਼ਾਹੀ ਵਿਆਹ ਤੋਂ ਬਾਅਦ ਜੋੜੇ ਨੇ ਪਹਿਲਾਂ ਦਿੱਲੀ ਵਿਚ ਪਰਿਵਾਰ ਅਤੇ ਦੋਸਤਾਂ ਲਈ ਇੱਕ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਇਸ ਤੋਂ ਬਾਅਦ ਬੀਤੇ ਦਿਨੀਂ ਸਿਧਾਰਥ-ਕਿਆਰਾ ਨੇ ਮੁੰਬਈ ਵਿਚ ਬਾਲੀਵੁੱਡ ਲਈ ਇੱਕ ਸ਼ਾਨਦਾਰ ਰਿਸੈਪਸ਼ਨ ਦਾ ਆਯੋਜਨ ਕੀਤਾ ਸੀ, ਜਿਸ ਵਿਚ ਵੱਡੀਆਂ ਹਸਤੀਆਂ ਨੇ ਸ਼ਿਕਰਤ ਕੀਤੀ ਸੀ।

Kiara Advani And Sidharth Malhotra latest pics Image source :instagram

ਇਸ ਦੇ ਨਾਲ ਹੀ ਵਿਆਹ ਤੋਂ ਬਾਅਦ ਸਿਡ ਤੇ ਕਿਆਰਾ ਦੇ ਅਪਕਮਿੰਗ ਪ੍ਰੋਜੈਕਟਸ ਬਾਰੇ ਨਵੀਆਂ ਖਬਰਾਂ ਆ ਰਹੀਆਂ ਹਨ। ਸ਼ੇਰਸ਼ਾਹ ਦੀ ਰੀਲ ਲਾਈਫ ਜੋੜੀ ਤੋਂ ਰਿਅਲ ਲਾਈਫ ਜੋੜੀ ਬਣੇ ਸਿਡ ਤੇ ਕਿਆਰਾ ਮੁੜ ਇੱਕ ਵਾਰ ਫਿਰ ਤੋਂ ਇੱਕਠੇ ਨਜ਼ਰ ਆ ਸਕਦੇ ਹਨ।

ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਚਰਚਾ ਹੈ ਕਿ ਕਰਨ ਜੌਹਰ ਨੇ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨਾਲ ਤਿੰਨ ਫ਼ਿਲਮਾਂ ਸਾਈਨ ਕੀਤੀਆਂ ਹਨ। ਖ਼ਬਰਾਂ ਹਨ ਕਿ ਫ਼ਿਲਮ ਨਿਰਮਾਤਾ ਵਰੁਣ ਧਵਨ ਅਤੇ ਆਲੀਆ ਭੱਟ ਦੀ ਮਸ਼ਹੂਰ 'ਦੁਲਹਨੀਆ' ਸੀਰੀਜ਼ ਦੀ ਤਰਜ਼ 'ਤੇ ਇਸ ਕਪਲ ਦਾ ਸੰਗੀਤਕ, ਰੋਮਾਂਟਿਕ ਅਤੇ ਕਾਮੇਡੀ ਪ੍ਰੋਜੈਕਟ ਬਣਾਉਣ ਦੀ ਯੋਜਨਾ ਬਣਾ ਰਹੇ ਹਨ।

Image source :instagram

'ਸ਼ੇਰਸ਼ਾਹ' ਫੇਮ ਇਸ ਜੋੜੀ ਨੇ ਪਹਿਲਾਂ ਹੀ ਰੋਮਾਂਟਿਕ ਮਨੋਰੰਜਨ 'ਅਦਲ ਬਦਲ' ਲਈ ਇੱਕ ਕਾਨਟ੍ਰੈਕਟ ਸਾਈਨ ਕੀਤਾ ਹੈ, ਜਿਸ ਨੂੰ ਕਥਿਤ ਤੌਰ 'ਤੇ ਸੁਨੀਰ ਖੇਤਰਪਾਲ ਵੱਲਂ ਪ੍ਰੋਡਿਊਸ ਕੀਤਾ ਜਾਵੇਗਾ। ਹਾਲਾਂਕਿ ਹੁਣ ਦੇਖਣਾ ਇਹ ਹੋਵੇਗਾ ਕਿ ਕਰਨ ਜੌਹਰ ਨਵੇਂ ਵਿਆਹੇ ਜੋੜੇ ਨੂੰ ਪਹਿਲਾਂ ਲਾਂਚ ਕਰਨਗੇ ਜਾਂ 'ਅਦਲ ਬਦਲ' ਦਾ ਐਲਾਨ ਪਹਿਲਾਂ ਕਰਨਗੇ।

ਦੱਸ ਦਈਏ ਕਿ ਕਰਨ ਜੌਹਰ ਨੇ ਰਾਜਸਥਾਨ ਦੇ ਜੈਸਲਮੇਰ ਵਿਚ ਸਿਧਾਰਥ ਅਤੇ ਕਿਆਰਾ ਦੇ ਵਿਆਹ ਵਿਚ ਵੀ ਸ਼ਿਰਕਤਕੀਤੀ ਸੀ। ਪਿਛਲੇ ਦਿਨੀਂ ਸਿਡ-ਕਿਆਰਾ ਦੇ ਰਿਸੈਪਸ਼ਨ ਵਿੱਚ ਮਸ਼ਹੂਰ ਫਿਲਮ ਮੇਕਰ ਵੀ ਸ਼ਾਮਿਲ ਹੋਏ ਸਨ। ਸਿਧਾਰਥ ਨੇ ਕਰਨ ਜੌਹਰ ਦੀ ਫ਼ਿਲਮ 'ਸਟੂਡੈਂਟ ਆਫ ਦਿ ਈਅਰ' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਅਜਿਹੇ 'ਚ ਕਰਨ ਇਸ ਜੋੜੇ ਨਾਲ ਚੰਗੀ ਬਾਂਡਿੰਗ ਸ਼ੇਅਰ ਕਰਦੇ ਹਨ।

Image source :instagram

ਹੋਰ ਪੜ੍ਹੋ: Punjabi song controversies: ਗਿੱਪੀ ਗਰੇਵਾਲ ਤੇ ਐਲੀ ਮਾਂਗਟ ਖਿਲਾਫ ਦਰਜ ਹੋਇਆ ਮਾਮਲਾ, ਇਨ੍ਹਾਂ ਗੀਤਾਂ ਦੇ ਚੱਲਦੇ ਡੀਜੀਪੀ ਕੋਲ ਪਹੁੰਚੀ ਸ਼ਿਕਾਇਤ

ਦੱਸਣਯੋਗ ਹੈ ਕਿ ਵਿਆਹ ਦੇ ਬਾਅਦ ਤੋਂ ਹੀ ਸਿਧਾਰਥ ਤੇ ਕਿਆਰਾ ਆਪਣੇ ਵਿਆਹ ਦੇ ਜਸ਼ਨ ਮਨਾਉਣ ਵਿਚ ਰੁੱਝੇ ਹੋਏ ਹਨ। ਇਹ ਜੋੜਾ ਜੈਸਲਮੇਰ ਦੇ ਸੂਰਿਆਗੜ੍ਹ ਕਿਲ੍ਹੇ ਵਿੱਚ ਸੱਤ ਫੇਰੇ ਲੈ ਕੇ ਅਗਲੇ ਦਿਨ ਦਿੱਲੀ ਪਹੁੰਚ ਗਿਆ ਸੀ। ਇਸ ਮਗਰੋਂ ਮੁੰਬਈ ਪਹੁੰਚ ਕੇ ਇਸ ਜੋੜੇ ਨੇ ਗ੍ਰੈਂਡ ਰਿਸੈਪਸ਼ਨ ਦਾ ਆਯੋਜਨ ਕੀਤਾ। ਫੈਨਜ਼ ਇਸ ਜੋੜੇ ਦੇ ਨਵੇਂ ਪ੍ਰੋਜੈਕਟ ਬਾਰੇ ਖ਼ਬਰ ਸੁਣ ਕੇ ਬੇਹੱਦ ਖੁਸ਼ ਹਨ। ਫੈਨਜ਼ ਜਲਦ ਹੀ ਇਸ ਜੋੜੀ ਨੂੰ ਮੁੜ ਇੱਕ ਵਾਰ ਫਿਰ ਤੋਂ ਸਕ੍ਰੀਨ 'ਤੇ ਇੱਕਠੇ ਵੇਖਣ ਲਈ ਉਤਸ਼ਾਹਿਤ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network