ਜਾਣੋਂ ਜ਼ੀਨਤ ਅਮਾਨ ਦੇ ਜੀਵਨ ਨਾਲ ਜੁੜੇ ਕੁਝ ਦਿਲਚਸਪ ਕਿੱਸੇ 

Reported by: PTC Punjabi Desk | Edited by: Rupinder Kaler  |  November 19th 2018 06:46 AM |  Updated: November 19th 2018 06:46 AM

ਜਾਣੋਂ ਜ਼ੀਨਤ ਅਮਾਨ ਦੇ ਜੀਵਨ ਨਾਲ ਜੁੜੇ ਕੁਝ ਦਿਲਚਸਪ ਕਿੱਸੇ 

ਬਾਲੀਵੁੱਡ ਵਿੱਚ ਜ਼ੀਨਤ ਅਮਾਨ ਨੂੰ ਅਜਿਹੀ ਅਦਾਕਾਰਾ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਖਾਸ ਅੰਦਾਜ਼ ਨਾਲ ਸਿਨੇਮਾ ਦੀ ਦੁਨੀਆ ਵਿੱਚ ਅਭਿਨੇਤਰੀਆਂ ਨੂੰ ਖਾਸ ਪਹਿਚਾਣ ਦਿਵਾਈ । ਜੀਨਤ ਅਮਾਨ ਦਾ ਜਨਮ 19 ਨਵੰਬਰ 1951 ਨੂੰ ਜਰਮਨੀ ਵਿੱਚ ਹੋਇਆ ਸੀ ।

ਹੋਰ ਵੇਖੋ :ਕਿਸ ਨਖਰੀਲੀ ਮੁਟਿਆਰ ਨੂੰ ਰਾਜਵੀਰ ਜਵੰਦਾ ਹਾਸਲ ਕਰਨ ‘ਚ ਰਹੇ ਕਾਮਯਾਬ ,ਵੇਖੋ ਵੀਡਿਓ

https://www.instagram.com/p/BqU0P3pARHB/?utm_source=ig_embed

ਤੁਹਾਨੂੰ ਦੱਸ ਦਿੰਦੇ ਹਾਂ ਕਿ ਉਹਨਾਂ ਦੇ ਪਿਤਾ ਅਮਾਨ ਉੱਲਾਹ ਨੇ ਮੁਗਲੇਆਜ਼ਮ ਅਤੇ ਪਾਕੀਜਾ ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਬਤੌਰ ਲੇਖਕ ਕੰਮ ਕੀਤਾ ਸੀ । ਪਰ 13 ਸਾਲ ਦੀ ਉਮਰ ਵਿੱਚ ਹੀ ਜ਼ੀਨਤ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ । ਇਸ ਤੋਂ ਬਾਅਦ ਜ਼ੀਨਤ ਦੀ ਮਾਂ ਉਸ ਨੂੰ ਜਰਮਨੀ ਲੈ ਗਈ ਪਰ ਬਾਅਦ ਵਿੱਚ 18 ਸਾਲ ਦੀ ਜ਼ੀਨਤ ਮੁੰਬਈ ਵਾਪਿਸ ਪਰਤ ਆਈ ।

ਹੋਰ ਵੇਖੋ :ਬਿੰਨੂ ਢਿੱਲੋਂ ਬਣੇ ਨੇ ‘ਨੌਕਰ ਵਹੁਟੀ ਦੇ’ ,ਕਿਵੇਂ ਵੇਖੋ ਤਸਵੀਰਾਂ

https://www.instagram.com/p/BqUtDg8Ab3q/?utm_source=ig_embed

ਮੁੰਬਈ ਵਿੱਚ ਰਹਿ ਕੇ ਹੀ ਜੀਨਤ ਨੇ ਆਪਣੀ ਬੀ ਏ ਦੀ ਪੜਾਈ ਪੂਰੀ ਕੀਤੀ ਅਤੇ ਬਾਅਦ ਵਿੱਚ ਅੱਗੇ ਦੀ ਪੜਾਈ ਲਈ ਉਹ ਅਮਰੀਕਾ ਚਲੀ ਗਈ । ਜ਼ੀਨਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫੇਮਿਨਾ ਤੋਂ ਬਤੌਰ ਪੱਤਰਕਾਰ ਦੇ ਰੂਪ ਵਿੱਚ ਕੀਤੀ ਪਰ ਛੇਤੀ ਹੀ ਉਹਨਾਂ ਦਾ ਮਨ ਇਸ ਸਭ ਤੋਂ ਉੱਠ ਗਿਆ ਅਤੇ ਉਹ ਮਾਡਲਿੰਗ ਦੇ ਖੇਤਰ ਵਿੱਚ ਆ ਗਈ ।

ਹੋਰ ਵੇਖੋ :ਦੀਪਿਕਾ ਦੀ ਇੰਗੇਜਮੈਂਟ ਰਿੰਗ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਦੇਖੋ ਤਸਵੀਰਾਂ

https://www.instagram.com/p/BqOAG5rHsAI/?utm_source=ig_embed

ਇਸ ਤੋਂ ਬਾਅਦ ਜ਼ੀਨਤ ਨੇ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ ਜਿਸ ਵਿੱਚ ਉਹ ਦੂਸਰੇ ਨੰਬਰ ਦੀ ਜੈਤੂ ਰਹੀ । ਇਸ ਤੋਂ ਬਾਅਦ ਉਹਨਾਂ ਨੇ ਮਿਸ ਇੰਡੀਆ ਪੈਸਿਫਿਕ ਦਾ ਮੁਕਾਬਲਾ ਜਿੱਤਿਆ । ਜ਼ੀਨਤ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1971 ਵਿੱਚ ਫਿਲਮ ਹਲਚਲ ਤੋਂ ਕੀਤੀ ।

ਹੋਰ ਵੇਖੋ :ਅਕਸ਼ੇ ਕੁਮਾਰ ਨੇ ਰਿਲੀਜ਼ ਕੀਤਾ 2.0 ਦਾ ਪੋਸਟਰ,ਨੈਗੇਟਿਵ ਰੋਲ ‘ਚ ਨਜ਼ਰ ਆਉਣਗੇ ਅਕਸ਼ੇ ਕੁਮਾਰ

https://www.instagram.com/p/BqOAG5rHsAI/?utm_source=ig_embed


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network