ਅਦਾਕਾਰਾ ਉਰਵਸ਼ੀ ਰੌਤੇਲਾ ‘ਇਸਤਰੀ ਸ਼ਕਤੀ ਰਾਸ਼ਟਰੀ ਪੁਰਸਕਾਰ’ ਨਾਲ ਸਨਮਾਨਿਤ
ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ 'ਇਸਤਰੀ ਸ਼ਕਤੀ ਰਾਸ਼ਟਰੀ ਪੁਰਸਕਾਰ 2021' ਦੇ ਨਾਲ ਸਨਮਾਨਿਤ ਕੀਤਾ ਗਿਆ ਹੈ । ਅਦਾਕਾਰਾ ਨੂੰ ਇਹ ਸਨਮਾਨ ਕੋਰੋਨਾ ਮਹਾਮਾਰੀ ਅਤੇ ਤੂਫਾਨ ਵਰਗੀਆਂ ਕੁਦਰਤੀ ਆਫਤਾਂ ਦੌਰਾਨ ਲੋਕਾਂ ਦੀ ਮਦਦ ਕਰਨ ‘ਤੇ ਦਿੱਤਾ ਗਿਆ ਹੈ । ਉਰਵਸ਼ੀ ਨੂੰ ਮਹਾਰਾਸ਼ਟਰ ਤੇ ਗੋਆ ਦੇ ਰਾਜਪਾਲ ਨੇ ਰਾਜ ਭਵਨ ਵਿਖੇ ਇਹ ਸਨਮਾਨ ਦਿੱਤਾ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ ।
Image From Instagram
ਹੋਰ ਪੜ੍ਹੋ : ਅਦਾਕਾਰ ਪ੍ਰਾਚੀਨ ਚੌਹਾਨ ’ਤੇ ਲੱਗੇ ਛੇੜ-ਛਾੜ ਕਰਨ ਦੇ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫਤਾਰ
Image From Instagram
ਉਰਵਸ਼ੀ ਰੌਤੇਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਉਸ ਨੇ ਅੱਗੇ ਵਧ ਕੇ ਲੌਕਡਾਊਨ ਦੌਰਾਨ ਵੱਖ-ਵੱਖ ਤਰੀਕਿਆਂ ਨਾਲ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ।
Image From Instagram
ਉਰਵਸ਼ੀ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਹੈ। ਉਹ ਇਸ ਪ੍ਰਾਪਤੀ ਨੂੰ ਹਾਸਲ ਕਰਕੇ ਬਹੁਤ ਖੁਸ਼ ਹੈ। ਇਸਦਾ ਕਾਰਨ ਇਹ ਵੀ ਹੈ ਕਿ ਉਰਵਸ਼ੀ ਫਿਲਮ ਇੰਡਸਟਰੀ ਤੋਂ ਇਹ ਸਨਮਾਨ ਹਾਸਲ ਕਰਨ ਵਾਲੀ ਸਭ ਤੋਂ ਛੋਟੀ ਅਦਾਕਾਰਾ ਹੈ। ਇਸ ਤਰ੍ਹਾਂ ਉਸਨੇ ਇਤਿਹਾਸ ਰਚਿਆ ਹੈ।
Image From Instagram
ਉਰਵਸ਼ੀ ਰਾਉਤੇਲਾ ਨੇ ਕੋਰੋਨਾ ਪੀਰੀਅਡ ਦੌਰਾਨ ਆਪਣੇ ਜੱਦੀ ਸ਼ਹਿਰ ਉਤਰਾਖੰਡ ਨੂੰ ਆਕਸੀਜਨ ਸਿਲੰਡਰ ਦਿੱਤੇ ਹਨ। ਇੰਨਾ ਹੀ ਨਹੀਂ, ਟਾਉਤੇ ਤੂਫਾਨ ਆਉਣ 'ਤੇ ਵੀ ਉਸਨੇ ਮੁੰਬਈ ਦੇ ਲੋੜਵੰਦਾਂ ਦੀ ਮਦਦ ਕੀਤੀ।
View this post on Instagram