ਕਿਸਾਨ ਅੰਦੋਲਨ ਨੂੰ ਲੈ ਕੇ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਸਾਂਝਾ ਕੀਤਾ ਵੀਡੀਓ
ਦੇਸ਼ ‘ਚ ਜਾਰੀ ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਪੂਰੇ ਵਿਸ਼ਵ ਭਰ ਤੋਂ ਆਮ ਲੋਕਾਂ ਦੇ ਨਾਲ ਨਾਲ ਸਟਾਰਸ ਦੇ ਵੀ ਰਿਐਕਸ਼ਨ ਆ ਰਹੇ ਹਨ । ਕਿਸਾਨਾਂ ਦੇ ਅੰਦੋਲਨ ਨੂੰ 70 ਦਿਨ ਪੂਰੇ ਹੋ ਚੁੱਕੇ ਹਨ ।ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ । ਪਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ । ਕਈ ਬਾਲੀਵੁੱਡ ਸਟਾਰਸ ਵੀ ਕਿਸਾਨਾਂ ਦੇ ਹੱਕ ‘ਚ ਅੱਗੇ ਆਏ ਹਨ ।
ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਵੀ ਇੱਕ ਵੀਡੀਓ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
ਹੋਰ ਪੜ੍ਹੋ : ਕਿਸਾਨਾਂ ਦੇ ਹੱਕਾਂ ਲਈ ਡੱਟਣ ਵਾਲੀ ਰਿਹਾਨਾ ਨੂੰ ਅਕਸ਼ੇ ਕੁਮਾਰ ਸਮੇਤ ਹੋਈ ਕਈ ਬਾਲੀਵੁੱਡ ਸਿਤਾਰਿਆਂ ਨੇ ਇੰਝ ਘੇਰਿਆ
ਇਸ ਵੀਡੀਓ ‘ਚ ਇੱਕ ਸ਼ਖਸ ਕਹਿ ਰਿਹਾ ਹੈ ਕਿ ‘ਆਪਣਿਆਂ ਲਈ ਲੜੇ ਤਾਂ ਯੋਧਾ, ਅੰਗਰੇਜ਼ਾਂ ਨਾਲ ਲੜੇ ਤਾਂ ਦੇਸ਼ ਭਗਤ, ਕੋਰੋਨਾ ‘ਚ ਉਨ੍ਹਾਂ ਨੇ ਲੰਗਰ ਵੰਡਿਆ ਅਤੇ ਸਭ ਸਹੂਲਤਾਂ ਦੇਸ਼ ਵਾਸੀਆਂ ਨੂੰ ਦਿੱਤੀਆਂ ਤਾਂ ਦੇਸ਼ ਪ੍ਰੇਮੀ, ਪਰ ਜਦੋਂ ਆਪਣਾ ਹੱਕ ਮੰਗਣ ਲਈ ਆਏ ਤਾਂ ਖਾਲਿਸਤਾਨੀ ਅਤੇ ਅੱਤਵਾਦੀ।
ਇਹ ਕਿਥੋਂ ਦਾ ਕਾਨੂੰਨ ਹੈ’। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਰਮਿਲਾ ਮਾਤੋਂਡਕਰ ਨੇ ਜਿੱਥੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਹੈ, ਉੱਥੇ ਹੀ #ਫਾਰਮਰ ਕਰਕੇ ਕਿਹਾ ਹੈ ਕਿ ਜਵਾਬ ਦਿਓ।
https://twitter.com/UrmilaMatondkar/status/1356856474446692352
ਉਰਮਿਲਾ ਦੇ ਇਸ ਵੀਡੀਓ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ ।