ਅਦਾਕਾਰਾ ਤਾਪਸੀ ਪਨੂੰ ਨੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਨੂੰ ਲੈ ਕੇ ਕੀਤਾ ਟਵੀਟ ਤਾਂ ਅਦਾਕਾਰਾਂ ਨੂੰ ਟ੍ਰੋਲਰਸ ਨੇ ਕੀਤਾ ਟ੍ਰੋਲ
ਅਦਾਕਾਰਾ ਤਾਪਸੀ ਪਨੂੰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਪਰ ਹੁਣ ਉਨ੍ਹਾਂ ਵੱਲੋਂ ਕੀਤੇ ਗਏ ਇੱਕ ਟਵੀਟ ਕਾਰਨ ਉਹ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆ ਗਏ ਹਨ । ਇਹ ਪਹਿਲਾ ਮੌਕਾ ਸੀ ਜਦੋਂ ਤਾਪਸੀ ਨੇ ਸੁਸ਼ਾਂਤ ਮੌਤ ਮਾਮਲੇ ‘ਤੇ ਆਪਣਾ ਪੱਖ ਰੱਖਿਆ ਸੀ । ਪਰ ਟ੍ਰੋਲਰਸ ਨੂੰ ਤਾਪਸੀ ਦਾ ਇਹ ਟਵੀਟ ਰਾਸ ਨਹੀਂ ਆਇਆ ਅਤੇ ਉਨ੍ਹਾਂ ਨੇ ਅਦਾਕਾਰਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ।
https://twitter.com/taapsee/status/1300090017843310594
ਦਰਅਸਲ ਰੀਆ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਟਵੀਟ ਕਰ ਕੇ ਲੋਕਾਂ ਤੋਂ ਕਾਨੂੰਨ 'ਤੇ ਭਰੋਸਾ ਰੱਖਣ ਨੂੰ ਕਿਹਾ। ਹਾਲਾਂਕਿ ਤਾਪਸੀ ਦਾ ਇਹ ਟਵੀਟ ਕੁਝ ਸੋਸ਼ਲ ਮੀਡੀਆ ਯੂਜ਼ਰਜ਼ ਨੂੰ ਪਸੰਦ ਨਹੀਂ ਆਇਆ। ਲੋਕ ਅਦਾਕਾਰਾ ਨੂੰ ਟ੍ਰੋਲ ਕਰ ਰਹੇ ਹਨ।
https://www.instagram.com/p/CEXBJi5hmyt/
ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੀ ਤਾਪਸੀ ਨੇ ਸੁਸ਼ਾਂਤ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਇਸ ਮੁੱਦੇ 'ਤੇ ਟਵੀਟ ਕੀਤਾ। ਹਾਲਾਂਕਿ ਇਸ ਟਵੀਟ ਨੂੰ ਲੈ ਕੇ ਲੋਕ ਉਨ੍ਹਾਂ ਨੂੰ ਕਾਫੀ ਕੁਝ ਕਹਿ ਰਹੇ ਹਨ। ਕੁਝ ਯੂਜ਼ਰਜ਼ ਦਾ ਕਹਿਣਾ ਹੈ ਕਿ ਉਹ ਤਾਪਸੀ ਦੇ ਵੱਡੇ ਫੈਨ ਸੀ। ਹਾਲਾਂਕਿ ਹੁਣ ਟਵੀਟ ਦੇ ਬਾਅਦ ਤਾਪਸੀ ਨਿਰਾਸ਼ ਹੈ। ਦੂਜੇ ਪਾਸੇ ਕੁਝ ਅਜਿਹੇ ਯੂਜ਼ਰਜ਼ ਹਨ ਜੋ ਇਸ ਟਵੀਟ ਤੋਂ ਬਾਅਦ ਤਾਪਸੀ ਤੇ ਉਨ੍ਹਾਂ ਦੀਆਂ ਫਿਲਮਾਂ ਨੂੰ ਬਾਈਕਾਟ ਕਰਨ ਦੀ ਅਪੀਲ ਕਰ ਰਹੇ ਹਨ।
https://www.instagram.com/p/B_p5Z7PB1-D/